PR ਲੈ ਕੇ ਜਾਣਾ ਚਾਹੁੰਦੇ ਹੋ ਕੈਨੇਡਾ ਤਾਂ ਜ਼ਰੂਰ ਪੜ੍ਹੋ ਇਹ ਖਬਰ!

By  Joshi June 14th 2017 05:31 PM

ਟੋਰਾਂਟੋ: ਕੈਨੇਡਾ ਜਾਣ ਲਈ ਪ੍ਰੋਗਰਾਮ ਐਕਸਪ੍ਰੈਸ ਐਂਟਰੀ ਦੇ ਕੁਝ ਨਿਯਮਾਂ 'ਚ ਤਬਦੀਲੀ ਆਈ ਹੈ। ਇਸ ਤਬਦੀਲੀ ਤਹਿਤ ਉਮੀਦਵਾਰ ਜੇਕਰ ਕੁਝ ਸ਼ਰਤਾਂ 'ਤੇ ਖਰੇ ਉਤਰਦੇ ਹਨ ਤਾਂ ਉਹਨਾਂ ਨੂੰ ਵਾਧੂ ਅੰਕ ਮਿਲ ਸਕਦੇ ਹਨ।

ਸ਼ਰਤਾਂ: 

ਜੇਕਰ ਤੁਹਾਡੇ ਭੈਣ-ਭਰਾ ਕੈਨੇਡਾ ਵਿੱਚ ਪੱਕੇ ਹਨ ਅਤੇ ਉਹਨਾਂ ਦੀ ਉਮਰ 18 ਸਾਲ ਤੋਂ ਉਪਰ ਹੈ ਤਾਂ ਤੁਹਾਨੂੰ 15 ਵਾਧੂ ਅੰਕ ਮਿਲ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਅੰਗਰੇਜੀ ਭਾਸ਼ਾ ਦੇ ਨਾਲ ਨਾਲ ਤੁਹਾਡੀ ਫਰੈਂਚ ਭਾਸ਼ਾ 'ਤੇ ਪਕੜ ਵਧੀਆ ਹੈ ਤਾਂ ਤੁਹਾਡੇ ਹਿੱਸੇ 30 ਵਾਧੂ ਅੰਕ ਆ ਸਕਦੇ ਹਨ।

ਇਹ ਦੋਵੇਂ ਸ਼ਰਤਾਂ ਪੂਰੀਆਂ ਕਰਨ 'ਤੇ ਤੁਹਾਨੂੰ 30 ਤੋਂ 45 ਅੰਕ ਵਾਧੂ ਮਿਲ ਸਕਦੇ ਹਨ ਜੋ ਤੁਹਾਨੂੰ ਪੱਕੇ ਤੌਰ 'ਤੇ ਕੈਨੇਡਾ ਜਾਣ ਵਿੱਚ ਕਾਫੀ ਮਦਦ ਕਰ ਸਕਦੇ ਹਨ।

—PTC News

Related Post