ਵਿਦਿਆਰਥੀਆਂ ਦੀ ਸ਼ਰਮਨਾਕ ਹਰਕਤ, ਅਧਿਆਪਕ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ , ਵੀਡੀਓ ਵਾਇਰਲ

By  Jashan A November 6th 2019 10:49 AM

ਜਿਥੇ ਇੱਕ ਅਧਿਆਪਕ ਨਾਲ ਵਿਦਿਆਰਥੀਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ। ਘਟਨਾ ਬਲਕਰਨਪੁਰ ਦੇ ਆਦਰਸ਼ ਜਟਾਣਾ ਇੰਟਰ ਕਾਲਜ ਦੀ ਹੈ। ਮਿਲੀ ਜਾਣਕਾਰੀ ਮੁਤਾਬਕ 'ਸਕੂਲ ਵਿਚ ਸਿਹਤ ਕੈਂਪ ਚੱਲ ਰਿਹਾ ਸੀ।

ਕੁਝ ਲੜਕੇ, ਜਾਣ ਬੁੱਝ ਕੇ ਕੁੜੀਆਂ 'ਤੇ ਡਿੱਗ ਪਏ। ਇਕ ਅਧਿਆਪਕ ਨੇ ਉਹਨਾਂ ਨੂੰ ਇਸ ਹਰਕਤ ਲਈ ਝਿੜਕ ਦਿੱਤਾ। ਇਸ ਤੋਂ ਬਾਅਦ ਮੁੰਡਿਆਂ ਨੇ ਆਪਣੇ ਮਾਪਿਆਂ ਨੂੰ ਬੁਲਾਇਆ ਅਤੇ ਸਕੂਲ ਦੀ ਭੰਨਤੋੜ ਕੀਤੀ ਅਤੇ ਅਧਿਆਪਕ ਦੀ ਕੁੱਟਮਾਰ ਕੀਤੀ।

ਹੋਰ ਪੜ੍ਹੋ:BSF ਨੂੰ ਮਿਲੀ ਵੱਡੀ ਸਫਲਤਾ, ਸਾਦਕੀ ਸਰਹੱਦ ਤੋਂ ਪਾਕਿ ਘੁਸਪੈਠੀਏ ਨੂੰ ਕੀਤਾ ਕਾਬੂ

ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਅਧਿਆਪਕ ਨਾਲ ਪਹਿਲੇ ਕਮਰੇ ਦੇ ਬਾਹਰ ਹੀ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਅਧਿਆਪਕ ਨੂੰ ਵਿਦਿਆਰਥੀਆਂ ਦਾ ਇਕ ਸਮੂਹ ਘੇਰ ਲੈਂਦਾ ਹੈ ਅਤੇ ਉਸ ਉੱਤੇ ਬੈਟ- ਬੱਲੇ ਵਰਸਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ।

https://twitter.com/ANINewsUP/status/1191856632424214529?s=20

ਉਧਰ ਪ੍ਰਯਾਗਰਾਜ ਐਸਪੀ ਨੇ ਕਿਹਾ ਕਿ ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਰੋਪੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

-PTC News

Related Post