ਅਨਮੋਲ ਰਤਨ ਬਣੇ ਪੰਜਾਬ ਦੇ ਨਵੇਂ AG

By  Pardeep Singh March 14th 2022 06:50 PM -- Updated: March 14th 2022 06:58 PM

ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਪੰਜਾਬ ਅਫਸਰਸ਼ਾਹੀ ਦੀ ਅਦਲਾ-ਬਦਲੀ ਹੋ ਰਹੀ ਹੈ। ਹੁਣ ਪੰਜਾਬ ਦੇ ਨਵੇਂ AG ਅਨਮੋਲ ਰਤਨ ਬਣ ਗਏ ਹਨ।

ਸੋਮਵਾਰ ਭਗਵੰਤ ਮਾਨ ਵੱਲੋਂ ਅਨਮੋਲ ਰਤਨ ਸਿੱਧੂ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਵੱਲੋਂ ਹੂੰਝਾ ਫੇਰ ਜਿੱਤ ਹਾਸਿਲ ਕਰਨ ਤੋਂ ਬਾਅਦ ਪਿਛਲੇ ਦਿਨੀ ਪੰਜਾਬ ਦੇ ਐਡਵੋਕੇਟ ਜਨਰਲ ਦੀਪਇੰਦਰ ਸਿੰਘ ਪਟਵਾਲੀਆ ਨੇ ਸਰਕਾਰ 'ਚ ਬਦਲਾਅ ਦੇ ਮੱਦੇਨਜ਼ਰ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ।ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਈ ਐਡਵੋਕੇਟ ਜਨਰਲ ਬਦਲੇ ਸਨ, ਜਿਸ ਪਿਛੋਂ ਅਖੀਰ ਦੀਪਇੰਦਰ ਸਿੰਘ ਪਟਵਾਲੀਆ ਨੂੰ ਏਜੀ ਲਾਇਆ ਗਿਆ ਸੀ। ਇਹ ਵੀ ਪੜੋ:ਨਤੀਜਿਆਂ ਦੀ ਸਮੀਖਿਆ ਲਈ ਹਾਈ ਲੈਵਲ ਕਮੇਟੀ ਦਾ ਹੋਵੇਗਾ ਗਠਨ : ਡਾ. ਦਲਜੀਤ ਚੀਮਾ -PTC News

Related Post