ਗਰਭਵਤੀ ਫੋਰੈਸਟ ਗਾਰਡ ਨਾਲ ਕੁੱਟਮਾਰ, ਵੀਡੀਓ ਹੋਈ ਵਾਇਰਲ

By  Jasmeet Singh January 20th 2022 08:47 PM -- Updated: January 20th 2022 09:27 PM

ਪੁਣੇ: ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸਾਬਕਾ ਸਰਪੰਚ ਅਤੇ ਉਸ ਦੀ ਪਤਨੀ ਨੇ ਮਿਲ ਕੇ ਵਣ ਗਾਰਡ ਵਜੋਂ ਤੈਨਾਤ ਇੱਕ ਗਰਭਵਤੀ ਮਹਿਲਾ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ। ਹਾਸਿਲ ਜਾਣਕਾਰੀ ਮੁਤਾਬਕ ਦੋਸ਼ੀ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਵੀ ਪੜ੍ਹੋ: ਵਿਦੇਸ਼ ਜਾਣ ਵਾਲਿਆਂ ਲਈ ਵੱਡਾ ਮੌਕਾ, ਕੈਨੇਡਾ ਸਰਕਾਰ ਨੇ ਦਿੱਤੀ ਇਹ ਵੱਡੀ ਰਾਹਤ ਇਹ ਘਟਨਾ ਬੁੱਧਵਾਰ ਨੂੰ ਪੱਛਮੀ ਮਹਾਰਾਸ਼ਟਰ ਜ਼ਿਲੇ ਦੇ ਪਲਸਾਵੜੇ ਪਿੰਡ 'ਚ ਵਾਪਰੀ। ਪਤਾ ਲੱਗਿਆ ਹੈ ਕਿ ਸਾਬਕਾ ਸਰਪੰਚ, ਜੋ ਕਿ ਸਥਾਨਕ ਜੰਗਲਾਤ ਪ੍ਰਬੰਧਨ ਕਮੇਟੀ ਦਾ ਮੈਂਬਰ ਹੈ, ਗਰਭਵਤੀ ਵਣ ਗਾਰਡ ਮਹਿਲਾ ਵੱਲੋਂ ਠੇਕੇ 'ਤੇ ਰੱਖੇ ਜੰਗਲਾਤ ਮਜ਼ਦੂਰਾਂ ਨੂੰ ਉਸ ਦੀ ਇਜਾਜ਼ਤ ਤੋਂ ਬਿਨਾਂ ਆਪਣੇ ਨਾਲ ਲੈ ਜਾਣ 'ਤੇ ਨਾਰਾਜ਼ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦਾ ਧਮਾਕਾ, 24 ਘੰਟਿਆਂ 'ਚ 7849 ਮਾਮਲੇ ਆਏ ਸਾਹਮਣੇ ਮਹਾਰਾਸ਼ਟਰ ਦੇ ਵਾਤਾਵਰਣ ਮੰਤਰੀ ਆਦਿਤਿਆ ਠਾਕਰੇ ਨੇ ਵੀ ਆਪਣੇ ਟਵਿੱਟਰ ਹੈਂਡਲ 'ਤੇ ਵੀਡੀਓ ਸਾਂਝੀ ਕੀਤੀ ਅਤੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਉਨ੍ਹਾਂ ਕਿਹਾ "ਦੋਸ਼ੀ ਨੂੰ ਅੱਜ ਸਵੇਰੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸਨੂੰ ਬਣਦੇ ਕਾਨੂੰਨ ਮੁਤਾਬਕ ਕਰੜੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਅਜਿਹੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।" -PTC News

Related Post