ਲਾਲ ਬਹਾਦੁਰ ਸ਼ਾਸਤਰੀ ਦੀ ਜਯੰਤੀ: PM ਮੋਦੀ, ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾਵਾਂ ਨੇ ਵਿਜੇਘਾਟ ਪਹੁੰਚ ਕੇ ਦਿੱਤੀ ਸ਼ਰਧਾਂਜਲੀ

By  Jashan A October 2nd 2019 11:02 AM -- Updated: October 2nd 2019 11:04 AM

ਲਾਲ ਬਹਾਦੁਰ ਸ਼ਾਸਤਰੀ ਦੀ ਜਯੰਤੀ: PM ਮੋਦੀ, ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾਵਾਂ ਨੇ ਵਿਜੇਘਾਟ ਪਹੁੰਚ ਕੇ ਦਿੱਤੀ ਸ਼ਰਧਾਂਜਲੀ,ਨਵੀਂ ਦਿੱਲੀ: ਦੇਸ਼ ਦੇ ਦੂਸਰੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਅੱਜ 116 ਵੀਂ ਜਯੰਤੀ ਹੈ। ਜਿਸ ਦੌਰਾਨ ਅੱਜ ਉਹਨਾਂ ਨੂੰ ਪੂਰਾ ਦੇਸ਼ ਯਾਦ ਕਰ ਰਿਹਾ ਹੈ। ਰਾਜਨੀਤਿਕ ਦਲਾਂ ਦੇ ਆਗੂ,ਵਰਕਰ ਅਤੇ ਦੇਸ਼ ਵਾਸੀ ਉਹਨਾਂ ਨੂੰ ਯਾਦ ਕਰ ਰਹੇ ਹਨ।

https://twitter.com/ANI/status/1179216582830104578?s=20

ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵਿਜੇਘਾਟ ਪਹੁੰਚ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ।

https://twitter.com/ANI/status/1179220400548515840?s=20

ਇਸ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਲਿਖਿਆ ਕਿ "ਜੈ ਜਵਾਨ ਜੈ ਕਿਸਾਨ" ਦੇ ਉਦੇਸ਼ ਨਾਲ ਦੇਸ਼ 'ਚ ਨਵ-ਊਰਜਾ ਦਾ ਸੰਚਾਰ ਕਰਨ ਵਾਲੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਉਹਨਾਂ ਦੀ ਜਯੰਤੀ 'ਤੇ ਸਲਾਮ।

https://twitter.com/narendramodi/status/1179214158954483712?s=20

ਲਾਲ ਬਹਾਦੁਰ ਸ਼ਾਸਤਰੀ ਦਾ ਜਨਮ 2 ਅਕਤੂਬਰ 1904 ਨੂੰ ਮੁਗਲਸਰਾਏ ਵਿਚ ਹੋਇਆ ਸੀ. ਲਾਲ ਬਹਾਦੁਰ ਸ਼ਾਸਤਰੀ ਆਜ਼ਾਦੀ ਸੰਗਰਾਮ ਵਿਚ 9 ਸਾਲ ਜੇਲ੍ਹ ਵਿਚ ਰਹੇ।

https://twitter.com/ANI/status/1179240723239047168?s=20

ਜ਼ਿਕਰਯੋਗ ਹੈ ਕਿ ਲਾਲ ਬਹਾਦੁਰ ਸ਼ਾਸਤਰੀ ਦੀ 11 ਜਨਵਰੀ 1966 ਨੂੰ ਤਾਸ਼ਕੰਦ ਵਿੱਚ ਮੌਤ ਹੋ ਗਈ। ਜਦੋਂ ਉਸਨੇ 10 ਜਨਵਰੀ ਨੂੰ ਪਾਕਿਸਤਾਨ ਨਾਲ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ, ਤਾਂ 12 ਘੰਟੇ ਬਾਅਦ ਉਹਨਾਂ ਦੀ ਮੌਤ ਹੋ ਗਈ।

-PTC News

Related Post