ਪ੍ਰਿਯੰਕਾ ਚੋਪੜਾ ਨੇ ਨਿੱਕ ਜੋਨਸ ਨਾਲ ਇੰਝ ਮਨਾਈ ਪਹਿਲੀ ਦੀਵਾਲੀ, ਦੇਖੋ ਤਸਵੀਰਾਂ

By  Jashan A October 28th 2019 11:27 AM

ਪ੍ਰਿਯੰਕਾ ਚੋਪੜਾ ਨੇ ਨਿੱਕ ਜੋਨਸ ਨਾਲ ਇੰਝ ਮਨਾਈ ਪਹਿਲੀ ਦੀਵਾਲੀ, ਦੇਖੋ ਤਸਵੀਰਾਂ,ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਯੰਕਾਚੋਪੜਾ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਦੀਵਾਲੀ ਦਾ ਤਿਉਹਾਰ ਆਪਣੇ ਨਿੱਕ ਜੋਨਸ ਤੇ ਸੁਹਰੇ ਪਰਿਵਾਰ ਨਾਲ ਮਨਾਇਆ। ਇਸ ਖਾਸ ਮੌਕੇ 'ਤੇ ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ ਦੇ ਜ਼ਰੀਏ ਸਾਰਿਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਤੇ ਕਈ ਖੂਬਸੂਰਤ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

https://www.instagram.com/p/B4G4ULbHNur/?utm_source=ig_web_copy_link

ਉਸ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਨਿੱਕ ਨਾਲ ਦਿਖਾਈ ਦੇ ਰਹੀ ਹੈ।ਇਨ੍ਹਾਂ ਹੀ ਨਹੀਂ, ਉਸ ਨੇ ਦੀਵਾਲੀ ਦੇ ਮੌਕੇ 'ਤੇ ਆਪਣੇ ਘਰ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।ਇਸ ਦੇ ਨਾਲ ਪ੍ਰਿਅੰਕਾ ਨੇ ਇਕ ਕੈਪਸ਼ਨ ਵੀ ਦਿੱਤਾ।

ਹੋਰ ਪੜ੍ਹੋ: ਸਿਧਾਰਥ ਨੇ ਸ਼ਹਿਨਾਜ਼ ਗਿੱਲ ਨੂੰ ਦੱਸਿਆ ਕੈਰੇਕਟਰ ਲੈੱਸ, ਲੱਗੇ ਹੋਰ ਵੀ ਗੰਭੀਰ ਦੋਸ਼

ਤਸਵੀਰ ਸਾਂਝੀ ਕਰਦਿਆਂ ਪ੍ਰਿਅੰਕਾ ਨੇ ਲਿਖਿਆ, 'ਜੋ ਵੀ ਦੀਵਾਲੀ ਮਨਾ ਰਹੇ ਹਨ, ਉਨ੍ਹਾਂ ਸਾਰਿਆਂ ਨੂੰ ਇਸ ਦੀ ਮੁਬਾਰਕਬਾਦ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ...ਦੀਵਾਲੀ ਦੀਆਂ ਸ਼ੁੱਭਕਾਮਨਾਵਾਂ।'

Diwaliਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਗਿਆ ਹੈ। ਲੋਕਾਂ ਨੇ ਵੱਡੀ ਗਿਣਤੀ 'ਚ ਬਜ਼ਾਰਾਂ 'ਚ ਖਰੀਦਦਾਰੀ ਕੀਤੀ ਤੇ ਆਪਣੇ ਸਕੇ ਸਬੰਧੀਆਂ ਨਾਲ ਇਸ ਤਿਉਹਾਰ ਨੂੰ ਚਾਵਾਂ ਨਾਲ ਮਨਾਇਆ।

-PTC News

Related Post