ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ਼੍ਰੇਸ਼ਟ ਸਾਂਸਦ ਅਵਾਰਡ ਨਾਲ ਕੀਤਾ ਸਨਮਾਨਿਤ

By  Shanker Badra March 31st 2018 02:22 PM -- Updated: June 15th 2018 04:39 PM

ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ਼੍ਰੇਸ਼ਟ ਸਾਂਸਦ ਅਵਾਰਡ ਨਾਲ ਕੀਤਾ ਸਨਮਾਨਿਤ:ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਲੀਮੈਂਟ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਵਿਗਿਆਨ ਭਵਨ ਦਿੱਲੀ ਵਿਖੇ 'ਸ੍ਰੇਸ਼ਟ' ਸਾਂਸਦ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ਼੍ਰੇਸ਼ਟ ਸਾਂਸਦ ਅਵਾਰਡ ਨਾਲ ਕੀਤਾ ਸਨਮਾਨਿਤਇਹ ਐਵਾਰਡ ਫੇਮ ਇੰਡੀਆ ਵਲੋਂ ਏਸ਼ੀਅਨ ਪੋਸਟ ਨਾਲ ਮਿਲ ਕੇ ਕਰਵਾਏ ਗਏ ਸਰਵੇ ਤੋਂ ਬਾਅਦ ਦੇਸ਼ ਦੇ ਸਭ ਤੋਂ ਬਿਹਤਰੀਨ ਪਾਰਲੀਮੈਂਟ ਮੈਂਬਰਾਂ ਦੀ ਚੋਣ ਕੀਤੀ ਗਈ ਸੀ,ਜਿਨ੍ਹਾਂ ਵਿਚੋਂ ਇੱਕ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਚੁਣਿਆ ਗਿਆ ਸੀ।ਉਨ੍ਹਾਂ ਨੂੰ ਵਿਗਿਆਨ ਭਵਨ ਵਿਖੇ ਕੇਂਦਰੀ ਮੰਤਰੀ ਹਰਸ਼ਵਰਧਨ ਅਤੇ ਹੋਰ ਪਹੁੰਚੇ ਵਿਸ਼ੇਸ਼ ਮਹਿਮਾਨਾਂ ਨੇ ਸਨਮਾਨਿਤ ਕੀਤਾ।ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ਼੍ਰੇਸ਼ਟ ਸਾਂਸਦ ਅਵਾਰਡ ਨਾਲ ਕੀਤਾ ਸਨਮਾਨਿਤਇਸ ਸਨਮਾਨ ਨਾਲ ਜਿਥੇ ਸ਼੍ਰੋਮਣੀ ਅਕਾਲੀ ਦਲ ਦਾ ਉਥੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਲੋਕਾਂ ਦਾ ਮਾਣ ਵਧਿਆ ਹੈ ਕਿਉਂਕਿ ਬਿਹਤਰੀਨ ਸਾਂਸਦ ਬਣਨ ਲਈ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਸਨ,ਉਹ ਬਹੁਤ ਕਠਿਨ ਸਨ ਪਰ ਉਨ੍ਹਾਂ ਸਾਰੇ ਪਹਿਲੂਆਂ ਤੋਂ ਪ੍ਰੋ. ਚੰਦੂਮਾਜਰਾ ਫਿਟ ਬੈਠਦੇ ਸਨ।ਇਹ ਐਵਾਰਡ ਹਾਸਲ ਕਰਨ ਵਾਲੇ ਉਹ ਪੰਜਾਬ ਦੇ ਇਕੋ ਇੱਕ ਪਾਰਲੀਮੈਂਟ ਮੈਂਬਰ ਹਨ।ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ਼੍ਰੇਸ਼ਟ ਸਾਂਸਦ ਅਵਾਰਡ ਨਾਲ ਕੀਤਾ ਸਨਮਾਨਿਤਇਥੇ ਦੱਸਣਯੋਗ ਹੈ ਕਿ ਫੇਮ ਇੰਡੀਆ ਵਲੋਂ ਜਿਹੜੇ ਨਿਯਮ ਬਣਾਏ ਗਏ ਸਨ,ਉਨ੍ਹਾਂ ਵਿੱਚ ਲੋਕ ਮਸਲਿਆਂ ਨੂੰ ਸੰਸਦ ਵਿਚ ਉਠਾਉਣਾ,ਲੋਕਾਂ ਨਾਲ ਸਬੰਧਤ ਸੰਸਦ ਵਿਚ ਸਵਾਲ ਪੁੱਛਦੇ,ਐਮ.ਪੀ. ਲੈਂਡ ਦੀ ਸੁਚੱਜੀ ਵਰਤੋਂ,ਅਲੱਗ-ਅਲੱਗ ਖੇਤਰਾਂ ਵਿਚ ਬਣਾਏ ਬਿੱਲਾਂ 'ਤੇ ਸੁਚਾਰੂ ਬਹਿਸ ਕਰਨੀ,ਕਿਸਾਨਾਂ,ਮਜ਼ਦੂਰਾਂ, ਭਾਸ਼ਾ,ਸੱਭਿਆਚਾਰ ਅਤੇ ਹਲਕੇ ਨਾਲ ਸਬੰਧਤ ਸਮੱਸਿਆਵਾਂ ਨੂੰ ਉਠਾਉਣ ਤੋਂ ਇਲਾਵਾ ਅਨੇਕਾਂ ਹੀ ਅਜਿਹੀਆਂ ਸ਼ਰਤਾਂ ਰੱਖੀਆਂ ਗਈਆਂ ਸਨ,ਜਿਨ੍ਹਾਂ 'ਤੇ ਪ੍ਰੋ.ਚੰਦੂਮਾਜਰਾ ਭਲੀਭਾਤੀ ਖਰੇ ਉਤਰੇ।ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ਼੍ਰੇਸ਼ਟ ਸਾਂਸਦ ਅਵਾਰਡ ਨਾਲ ਕੀਤਾ ਸਨਮਾਨਿਤਇਹ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਪ੍ਰੋ. ਚੰਦੂਮਾਜਰਾ ਨੇ ਸੰਸਦ ਵਿਚ ਕਿਸਾਨਾਂ ਦੀ ਆਵਾਜ਼ ਬੁਲੰਦ ਕਰਕੇ ਕੇਂਦਰ ਸਰਕਾਰ ਨੂੰ ਯੂਰੀਆ ਦੇ ਭਾਅ ਘਟਾਉਣ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਮਜਬੂਰ ਕੀਤਾ ਸੀ।ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ ਪ੍ਰੋ. ਚੰਦੂਮਾਜਰਾ ਨੇ ਲਗਾਤਾਰ ਲੋਕ ਮਸਲਿਆਂ ਨੂੰ ਲੈ ਕੇ ਸੰਸਦ ਵਿਚ ਆਵਾਜ਼ ਬੁਲੰਦ ਕੀਤੀ ਹੈ।

-PTCNews

Related Post