ਪੀਆਰਟੀਸੀ ਕਰੇਗੀ ਨਵੀਂ ਭਰਤੀ

By  Joshi October 15th 2017 01:31 PM

PRTC recruitment: PRTC naukri bharti: ਪੀਆਰਟੀਸੀ ਕਰੇਗੀ ਨਵੀਂ ਭਰਤੀ: ਕਮਾਇਆ ਇੰਨ੍ਹਾ ਮੁਨਾਫਾ

ਪੀ.ਆਰ.ਟੀ.ਸੀ (ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ) ਨੇ ਨਵੀਂ ਭਰਤੀ ਕਰਨ ਦਾ ਫੈਸਲਾ ਲਿਆ ਹੈ।

PRTC recruitment: PRTC naukri bharti: ਪੀਆਰਟੀਸੀ ਕਰੇਗੀ ਨਵੀਂ ਭਰਤੀਪੀ.ਆਰ.ਟੀ.ਸੀ ਦੀ ਪ੍ਰਧਾਨਗੀ ਹੇਠ ਹੋਈ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਦੌਰਾਨ ਕਈ ਅਹੁਦਿਆਂ ਦੀ ਭਰਤੀ ਲਈ ਪ੍ਰਵਾਨਗੀ ਦਿੱਤੀ ਗਈ ਹੈ, ਜਿਹਨਾਂ 'ਚ ਸਿਸਟਮ ਐਨਾਲਿਸਟ, ਕੰਪਿਊਟਰ ਪ੍ਰੋਗਰਾਮਰ ਅਤੇ ਕੰਪਿਊਟਰ ਸੁਪਰਵਾਈਜਰ ਸ਼ਾਮਿਲ ਹੈ। ਅਜਿਹਾ ਫੈਸਲਾ ਅਦਾਰੇ ਵਿਚ ਨਵੀ ਤਕਨੀਕ ਅਤੇ ਕੰਮ ਦੀ ਨਿਪੁੰਨਤਾ ਵਧਾਉਣ ਲਈ ਕੀਤਾ ਗਿਆ ਹੈ।

PRTC recruitment: PRTC naukri bharti: ਪੀਆਰਟੀਸੀ ਕਰੇਗੀ ਨਵੀਂ ਭਰਤੀਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਉਪਰੋਕਤ ਸਮੇਂ ਦੌਰਾਨ ਪੀ.ਆਰ.ਟੀ.ਸੀ  ਵਲੋ 348.52 ਲੱਖ ਦਾ ਉਪਰੇਟਿੰਗ ਮੁਨਾਫਾ ਕਮਾਇਆ। ਦੱਸਣਯੋਗ ਹੈ ਕਿ ਪਿਛਲੇ ਸਾਲ ਪੀ.ਆਰ.ਟੀ.ਸੀ. 278.65 ਲੱਖ ਰੁਪਏ ਦਾ ਉਪਰੇਟਿੰਗ ਘਾਟਾ ਪਿਆ ਸੀ।

ਇਸ ਤੋਂ ਇਲਾਵਾ ਪੀ.ਆਰ.ਟੀ.ਸੀ ਦੇ ਡਿਪੂਆਂ/ਬੱਸ ਸਟੈਡਾਂ ਤੇ ਰਿਟੇਲ ਆਉਟਲੈਟ ਸਥਾਪਤ ਕਰਨ ਸਬੰਧੀ ਵੀ ਵਿਚਾਰ ਕੀਤਾ ਗਿਆ।

—PTC News

Related Post