ਪੰਜਾਬ ਵਿਚ ਕੱਲ ਤੋਂ ਚੱਲਣੀਆਂ ਸਰਕਾਰੀ ਬੱਸਾਂ,PRTC ਵੱਲੋਂ ਇਨ੍ਹਾਂ 75 ਰੂਟਾਂ 'ਤੇ ਬੱਸਾਂ ਚਲਾਉਣ ਦਾ ਐਲਾਨ

By  Shanker Badra May 19th 2020 03:11 PM -- Updated: May 19th 2020 03:22 PM

ਪੰਜਾਬ ਵਿਚ ਕੱਲ ਤੋਂ ਚੱਲਣੀਆਂ ਸਰਕਾਰੀ ਬੱਸਾਂ,PRTC ਵੱਲੋਂ ਇਨ੍ਹਾਂ 75 ਰੂਟਾਂ 'ਤੇ ਬੱਸਾਂ ਚਲਾਉਣ ਦਾ ਐਲਾਨ:ਚੰਡੀਗੜ੍ਹ : ਪੰਜਾਬ ਵਿਚ ਬੁੱਧਵਾਰ ਤੋਂ ਸਰਕਾਰੀ ਬੱਸਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਪਰਨਿੱਜੀ ਨਿੱਜੀ ਬੱਸਾਂ ਨੂੰ ਅਜੇ ਪ੍ਰਵਾਨਗੀ ਨਹੀਂ। ਪੰਜਾਬ ਸਰਕਾਰ ਨੇ ਪੀਆਰਟੀਸੀ ਦੀਆਂ 75 ਬੱਸਾਂ ਨੂੰ ਚਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਦੌਰਾਨਪੀਆਰਟੀਸੀ ਨੇ ਪਟਿਆਲਾ,ਚੰਡੀਗੜ੍ਹ ,ਸੰਗਰੂਰ ,ਬੁਢਲਾਡਾ,ਬਠਿੰਡਾ,ਲੁਧਿਆਣਾ, ਫ਼ਰੀਦਕੋਟ,ਕਪੂਰਥਲਾ ਅਤੇ ਬਰਨਾਲਾ ਡਿਪੂ ਦੀਆਂ ਬੱਸਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਬੱਸ ਸਰਵਿਸ ਕਿਸੇ ਵੀ ਰੂਟ 'ਤੇ ਉਸ ਦੇ ਸ਼ੁਰੂਆਤੀ  ਅੱਡੇ ਤੋਂ ਆਖਰੀ ਅੱਡੇ ਤੱਕ ਹੀ ਚਲਾਈ ਜਾਵੇਗੀ ਅਤੇ ਇਸ ਦਰਮਿਆਨ ਆਉਂਦੇ ਕਿਸੇ ਵੀ ਬੱਸ ਅੱਡੇ ਉੱਪਰ ਖੜੀ ਸਵਾਰੀ ਬੱਸ ਵਿੱਚ ਨਹੀਂ ਚੜਾਈ ਜਾਵੇਗੀ ਅਤੇ ਜ਼ਿਲ੍ਹੇ ਦੇ ਹੈੱਡਕੁਆਟਰ ਤੇ ਹੀ ਸਵਾਰੀਆਂ ਨੂੰ ਉਤਾਰਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਬੱਸ ਚ ਚੜ੍ਹਨ ਤੋਂ ਪਹਿਲਾਂ ਹੀ ਸਵਾਰੀਆਂ ਦੀਆਂ ਟਿਕਟਾਂ ਅਡਵਾਂਸ ਬੁਕਿੰਗ ਜਾਂ ਕੰਡਕਟਰ ਵਲੋਂ ਹੀ ਬੱਸ ਸਟੈਂਡ ਤੇ ਕੱਟੀਆਂ ਜਾਣ ਅਤੇ ਫ਼ਰੀ ਜਾਂ ਰਿਆਇਤੀ ਦਰਾਂ ਤੇ ਸਫ਼ਰ ਕਰਨ ਵਾਲੇ ਯਾਤਰੀਆਂ ਦਾ ਇੰਦਰਾਜ ਵੀ ਮੌਕੇ ਤੇ ਬੱਸ ਸਟੈਂਡ ਤੇ ਕਰਨਾ ਯਕੀਨੀ ਬਣਾਇਆ ਜਾਵੇ। ਕੰਡਕਟਰ ਵਲੋਂ ਟਿਕਟਾਂ ਕੱਟਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਬਣ -ਪਾਣੀ ਨਾਲ ਹੱਥ ਧੋਤੇ ਜਾਣ।

ਇਨ੍ਹਾਂ ਬੱਸਾਂ ਵਿਚ ਸਰੀਰਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ 50 ਫ਼ੀਸਦੀ ਸਵਾਰੀਆਂ ਹੀ ਬਿਠਾਈਆਂ ਜਾਣਗੀਆਂ। ਇਸ ਦੌਰਾਨ ਬੱਸਾਂ ਵਿਚ ਬੈਠਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਯਾਤਰਾ ਦੌਰਾਨ ਸਾਰੇ ਯਾਤਰੀਆਂ ਨੂੰ ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਡਰਾਈਵਰ ਵੱਲੋਂ ਦਿੱਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ।

-PTCNews

PRTC to resume services on 75 routes from May 20

PRTC to resume services on 75 routes from May 20

PRTC to resume services on 75 routes from May 20

PRTC to resume services on 75 routes from May 20 ਪੰਜਾਬ ਵਿਚ ਕੱਲ ਤੋਂ ਚੱਲਣੀਆਂ ਸਰਕਾਰੀ ਬੱਸਾਂ,PRTC ਵੱਲੋਂ ਇਨ੍ਹਾਂ 75 ਰੂਟਾਂ 'ਤੇ ਬੱਸਾਂ ਚਲਾਉਣ ਦਾ ਐਲਾਨ

Related Post