12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ , ਇੰਝ ਚੈੱਕ ਕਰੋ 12ਵੀਂ ਜਮਾਤ ਦੇ ਨਤੀਜੇ

By  Shanker Badra July 31st 2021 01:42 PM

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਅੱਜ ਆਪਣੀ ਅਧਿਕਾਰਤ ਵੈਬਸਾਈਟ 'ਤੇ ਜਾਰੀ ਕਰ ਦਿੱਤੇ ਹਨ। 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਵੈਬਸਾਈਟ 'ਤੇ ਉਪਲਬਧ ਹਨ। ਇਸ ਦੇ ਲਈ ਵਿਦਿਆਰਥੀ https://www.pseb.ac.in/ 'ਤੇ ਜਾ ਕੇ ਆਪਣਾ ਰੋਲ ਨੰਬਰ ਭਰ ਕੇ ਆਪਣੇ ਨੰਬਰਾਂ ਦੀ ਜਾਂਚ ਕਰ ਸਕਦੇ ਹਨ। ਇਸ ਸਾਲ ਕੁੱਲ 292663 ਵਿਦਿਆਰਥੀਆਂ ਨੇ ਪ੍ਰੀਖਿਆ ਲਈ ਫਾਰਮ ਭਰੇ ਸਨ, ਇਨ੍ਹਾਂ ਵਿੱਚੋਂ 282349 ਪਾਸ ਹੋਏ ਹਨ।

ਪੜ੍ਹੋ ਹੋਰ ਖ਼ਬਰਾਂ :ਪੰਜਾਬ 'ਚ ਹੁਣ ਸਾਰੀਆਂ ਜਮਾਤਾਂ ਲਈ ਇਸ ਦਿਨ ਤੋਂ ਖੁੱਲ੍ਹਣਗੇ ਸਾਰੇ ਸਕੂਲ , ਪੜ੍ਹੋ ਪੂਰੀ ਖ਼ਬਰ

12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ , ਇੰਝ ਚੈੱਕ ਕਰੋ 12ਵੀਂ ਜਮਾਤ ਦੇ ਨਤੀਜੇ

ਜਾਣਕਾਰੀ ਅਨੁਸਾਰ ਇਸ ਸਾਲ ਸੂਬੇ ਦਾ ਨਤੀਜਾ 96.48% ਰਿਹਾ ਹੈ। ਕਾਮਰਸ ਸਟਰੀਮ ਵਿੱਚ 94.87% ਵਿਦਿਆਰਥੀ, ਆਰਟਸ ਵਿੱਚ 97.1%, ਵਿਗਿਆਨ ਵਿੱਚ 94% ਅਤੇ ਵੋਕੇਸ਼ਨਲ ਵਿੱਚ 98.51% ਪਾਸ ਹੋਏ ਹਨ। ਹਾਲਾਂਕਿ, ਕੋਰੋਨਾ ਸੰਕਰਮਣ ਦੇ ਕਾਰਨ ਲਿਖਤੀ ਪ੍ਰੀਖਿਆ ਦੀ ਕਮੀ ਦੇ ਕਾਰਨ ਇਸ ਵਾਰ 10ਵੀਂ ਦੇ 30%, 11 ਵੀਂ ਦੇ 30% ਅਤੇ 12 ਵੀਂ ਪ੍ਰੀ ਬੋਰਡ ਦੇ 20% ਨੂੰ ਜੋੜ ਕੇ ਨਤੀਜੇ ਐਲਾਨ ਕੀਤੇ ਗਏ ਹਨ।

12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ , ਇੰਝ ਚੈੱਕ ਕਰੋ 12ਵੀਂ ਜਮਾਤ ਦੇ ਨਤੀਜੇ

ਇਸ ਦੇ ਨਾਲ ਹੀ ਬੋਰਡ ਨੇ ਐਲਾਨ ਕੀਤਾ ਹੈ ਕਿ ਜੇ ਕਿਸੇ ਨਤੀਜੇ ਵਿੱਚ ਕੋਈ ਗਲਤੀ ਹੈ ਤਾਂ ਉਹ 20 ਦਿਨਾਂ ਦੇ ਅੰਦਰ ਅਰਜ਼ੀ ਦੇ ਸਕਦਾ ਹੈ। ਉਨ੍ਹਾਂ ਦੀਆਂ ਸ਼ਿਕਾਇਤਾਂ ਬਿਨ੍ਹਾਂ ਫੀਸ ਦੇ ਸੁਣੀਆਂ ਜਾਣਗੀਆਂ। ਇਸ ਤੋਂ ਇਲਾਵਾ ਜਿਹੜੇ ਬੱਚੇ ਆਪਣੇ ਨਤੀਜਿਆਂ ਵਿੱਚ ਸੁਧਾਰ ਕਰਨਾ ਚਾਹੁੰਦੇ ਹਨ ਜਾਂ ਆਪਣੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹਨ, ਉਹ ਦੁਬਾਰਾ ਪ੍ਰੀਖਿਆ ਦੇਣ ਦੇ ਯੋਗ ਹੋਣਗੇ। ਇਸਦੇ ਲਈ ਉਹ 15 ਦਿਨਾਂ ਦੇ ਅੰਦਰ ਆਪਣੇ ਸਕੂਲ ਦੀ ਆਈਡੀ ਦੇ ਨਾਲ ਅਰਜ਼ੀ ਦੇ ਸਕਦੇ ਹਨ।

12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ , ਇੰਝ ਚੈੱਕ ਕਰੋ 12ਵੀਂ ਜਮਾਤ ਦੇ ਨਤੀਜੇ

ਇਸ ਸਾਲ 12ਵੀਂ ਜਮਾਤ ਦੀ ਪ੍ਰੀਖਿਆ ਲਈ 134672 ਲੜਕੀਆਂ ਨੇ ਫਾਰਮ ਭਰੇ ਸਨ , ਜਿਨ੍ਹਾਂ 'ਚੋਂ 131091 ਲੜਕੀਆਂ ਪਾਸ ਹੋਈਆਂ ਹਨ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 97.34 ਹੈ। ਇਸ ਦੇ ਇਲਾਵਾ 12ਵੀਂ ਜਮਾਤ ਦੀ ਪ੍ਰੀਖਿਆ ਲਈ 157991 ਲੜਕਿਆਂ ਨੇ ਪ੍ਰੀਖਿਆ ਦਿੱਤੀ ਸੀ ,ਉਨ੍ਹਾਂ ਵਿੱਚੋਂ 151258 ਲੜਕੇ ਪਾਸ ਹੋਏ ਹਨ। ਜਦੋਂ ਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 95.74 ਫੀਸਦੀ ਹੈ।

12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ , ਇੰਝ ਚੈੱਕ ਕਰੋ 12ਵੀਂ ਜਮਾਤ ਦੇ ਨਤੀਜੇ

ਇਸ ਸਾਲ ਓਪਨ ਸਕੂਲਾਂ ਦਾ ਨਤੀਜਾ ਵੀ ਨਾਲੋ ਨਾਲ ਐਲਾਨ ਕੀਤਾ ਗਿਆ ਹੈ। ਇਸ ਵਿੱਚ 12ਵੀਂ ਜਮਾਤ ਦੀ ਪ੍ਰੀਖਿਆ ਲਈ 14310 ਵਿਦਿਆਰਥੀਆਂ ਨੇ ਫਾਰਮ ਭਰੇ ਸਨ , ਜਿਨ੍ਹਾਂ 'ਚੋਂ 13772 ਵਿਦਿਆਰਥੀ ਪਾਸ ਹੋਏ ਹਨ। ਓਪਨ ਸਕੂਲਾਂ ਵਿੱਚ ਪਾਸ ਪ੍ਰਤੀਸ਼ਤਤਾ 92.75 ਹੈ। ਓਪਨ ਸਕੂਲ ਵਿੱਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 94.1 ਅਤੇ ਲੜਕਿਆਂ ਦੀ 92.18 ਹੈ। ਇਸ ਨਾਲ ਮੈਰੀਟੋਰੀਅਸ ਸਕੂਲ ਦੇ 99.74 ਫੀਸਦੀ ਬੱਚੇ ਪਾਸ ਹੋਏ ਹਨ।

-PTCNews

Related Post