ਪੰਜਾਬ 'ਚ ਹੁਣ ਸਾਰੀਆਂ ਜਮਾਤਾਂ ਲਈ ਇਸ ਦਿਨ ਤੋਂ ਖੁੱਲ੍ਹਣਗੇ ਸਾਰੇ ਸਕੂਲ , ਪੜ੍ਹੋ ਪੂਰੀ ਖ਼ਬਰ

By Shanker Badra - July 31, 2021 1:07 pm

ਚੰਡੀਗੜ੍ਹ : ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਸਾਰੇ ਸਕੂਲਾਂ ਨੂੰ ਖੋਲ੍ਹਣ ਦਾ ਇੱਕ ਅਹਿਮ ਫੈਸਲਾ ਲਿਆ ਹੈ। ਹੁਣ ਪੰਜਾਬ ਵਿੱਚ ਸਾਰੇ ਵਿਦਿਆਰਥੀਆਂ ਲਈ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੁੱਲ੍ਹਣ ਜਾ ਰਹੇ ਹਨ। ਜਿਸਦੇ ਲਈ ਪੰਜਾਬ ਸਰਕਾਰ ਨੇ ਇੱਕ ਆਦੇਸ਼ ਜਾਰੀ ਕੀਤਾ ਹੈ।

ਪੰਜਾਬ 'ਚ ਹੁਣ ਸਾਰੀਆਂ ਜਮਾਤਾਂ ਲਈ ਇਸ ਦਿਨ ਤੋਂ ਖੁੱਲ੍ਹਣਗੇ ਸਾਰੇ ਸਕੂਲ , ਪੜ੍ਹੋ ਪੂਰੀ ਖ਼ਬਰ

ਪੜ੍ਹੋ ਹੋਰ ਖ਼ਬਰਾਂ : ਰਾਕੇਸ਼ ਟਿਕੈਤ 'ਤੇ ਯੂਪੀ ਭਾਜਪਾ ਦਾ ਪਲਟਵਾਰ , ਯੋਗੀ ਬੈਠਾ ਹੈ ਬੱਕਲ ਤਾਰ ਦਿਆ ਕਰੇ , ਟਵਿੱਟਰ 'ਤੇ ਛਿੜਿਆ ਵਿਵਾਦ

ਦਰਅਸਲ 'ਚ ਪੰਜਾਬ ਸਰਕਾਰ ਵੱਲੋਂ ਕੋਰੋਨਾ ਪਾਬੰਦੀਆਂ 10 ਅਗਸਤ ਤੱਕ ਵਧਾ ਦਿੱਤੀਆਂ ਗਈਆਂ ਹਨ ਪਰ ਪੰਜਾਬ ਵਿਚ 2 ਅਗਸਤ ਤੋਂ ਸਾਰੇ ਸਕੂਲ ਸਾਰੀਆਂ ਜਮਾਤਾਂ ਲਈ ਖੋਲ੍ਹਣ ਦੇ ਹੁਕਮ ਵੀ ਦੇ ਦਿੱਤੇ ਗਏ ਹਨ ਭਾਵ 2 ਅਗਸਤ ਤੋਂ ਸਾਰੀਆਂ ਲਈ ਸਕੂਲ ਖੁੱਲ੍ਹ ਜਾਣਗੇ।

ਪੰਜਾਬ 'ਚ ਹੁਣ ਸਾਰੀਆਂ ਜਮਾਤਾਂ ਲਈ ਇਸ ਦਿਨ ਤੋਂ ਖੁੱਲ੍ਹਣਗੇ ਸਾਰੇ ਸਕੂਲ , ਪੜ੍ਹੋ ਪੂਰੀ ਖ਼ਬਰ

ਇਸਦੇ ਅਨੁਸਾਰ ਸਕੂਲ ਪ੍ਰਸ਼ਾਸਨ ਅਤੇ ਬੱਚਿਆਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਪਏਗੀ। ਇਸ ਵਿੱਚ ਸਮਾਜਿਕ ਦੂਰੀਆਂ ਅਤੇ ਮਾਸਕ ਪਾਉਣਾ ਆਦਿ ਸ਼ਾਮਲ ਹਨ। ਦੱਸ ਦੇਈਏ ਕਿ ਇਸ ਦੇ ਨਾਲ ਹੀ ਰਾਜ ਵਿੱਚ ਪਾਬੰਦੀਆਂ 20 ਜੁਲਾਈ ਤੋਂ ਵਧਾ ਕੇ 10 ਅਗਸਤ ਤੱਕ ਕਰ ਦਿੱਤੀਆਂ ਗਈਆਂ ਹਨ।

ਪੰਜਾਬ 'ਚ ਹੁਣ ਸਾਰੀਆਂ ਜਮਾਤਾਂ ਲਈ ਇਸ ਦਿਨ ਤੋਂ ਖੁੱਲ੍ਹਣਗੇ ਸਾਰੇ ਸਕੂਲ , ਪੜ੍ਹੋ ਪੂਰੀ ਖ਼ਬਰ

ਓਧਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12 ਵੀਂ ਜਮਾਤ ਦੇ ਨਤੀਜੇ ਆਪਣੀ ਅਧਿਕਾਰਤ ਵੈਬਸਾਈਟ 'ਤੇ ਜਾਰੀ ਕਰ ਦਿੱਤੇ ਹਨ। ਇਸ ਸਾਲ 292663 ਵਿਦਿਆਰਥੀਆਂ ਨੇ ਪ੍ਰੀਖਿਆ ਫਾਰਮ ਭਰੇ ਸਨ। ਇਨ੍ਹਾਂ ਵਿੱਚੋਂ 282349 ਪਾਸ ਹੋਏ ਹਨ। ਕਾਮਰਸ ਸਟਰੀਮ ਵਿੱਚ 94.87% ਵਿਦਿਆਰਥੀ, ਆਰਟਸ ਵਿੱਚ 97.1%, ਵਿਗਿਆਨ ਵਿੱਚ 94% ਅਤੇ ਵੋਕੇਸ਼ਨਲ ਵਿੱਚ 98.51% ਪਾਸ ਹੋਏ ਹਨ।

-PTCNews

adv-img
adv-img