ਲਓ ਜੀ ਇੰਤਜ਼ਾਰ ਹੋਇਆ ਖਤਮ, PSEB ਨੇ ਐਲਾਨਿਆ 12ਵੀਂ ਜਮਾਤ ਦਾ ਰਿਜ਼ਲਟ, ਇੰਝ ਕਰੋ ਚੈੱਕ

By  Jashan A July 30th 2021 03:12 PM -- Updated: July 30th 2021 03:13 PM

ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਮਾਰਚ-2021 (12th PSEB Results)ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਬੋਰਡ ਦੇ ਅਧਿਕਾਰੀਆਂ ਨੇ ਵਰਚੁਅਲ ਮੀਟਿੰਗ ਰਾਹੀਂ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ।ਜਿਸ ਦੌਰਾਨ ਵਿਦਿਆਰਥੀ ਆਪਣਾ ਰਿਜ਼ਲਟ ਬੋਰਡ ਦੀ ਵੈੱਬਸਾਈਟ (http://www.pseb.ac.in) 'ਤੇ ਦੇਖ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਪ੍ਰੀਖਿਆ ਲਈ ਕੁੱਲ 2 ਲੱਖ 92 ਹਜ਼ਾਰ 663 ਬੱਚੇ ਪ੍ਰੀਖਿਆ ਲਈ ਅਪੀਅਰ ਹੋਏ ਸਨ, ਜਿਨ੍ਹਾਂ ਵਿੱਚੋਂ 2 ਲੱਖ 82 ਹਜ਼ਾਰ 349 ਵਿਦਿਆਰਥੀ ਪਾਸ ਹੋਏ ਹਨ ਤੇ ਕਰੀਬ 10314 ਬੱਚਿਆਂ ਦਾ ਰਿਜਲਟ ਜਾਂ ਤਾਂ ਲੇਟ ਆਵੇਗਾ ਜਾਂ ਫੇਲ੍ਹ ਹੋ ਗਏ ਹਨ।

ਹੋਰ ਪੜ੍ਹੋ: CBSE ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਇਸ ਤਰਾਂ ਚੈੱਕ ਕਰ ਸਕਦੇ ਹੋ ਰਿਜ਼ਲਟ

ਕੁੱਲ ਪਾਸ ਫ਼ੀਸਦ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪਾਸ ਫ਼ੀਸਦ ਨਤੀਜੇ ਜਿਆਦਾ ਚੰਗੇ ਹਨ ਤੇ ਕੁਲ ਪਾਸ ਫ਼ੀਸਦ 96.48 ਰਿਹਾ ਹੈ। ਇਥੇ ਇਹ ਵੀ ਦੱਸ ਦੇਈਏ ਕਿ ਇਸ 'ਚ ਲੜਕੀਆਂ ਨੇ ਮੁੜ ਤੋਂ ਬਾਜ਼ੀ ਮਾਰ ਲਈ ਹੈ। 94.71 ਫ਼ੀਸਦ ਲੜਕੇ 97.34 ਫ਼ੀਸਦ ਲੜਕੀਆਂ ਪਾਸ ਹੋਈਆਂ ਹਨ।

ਪਿਛਲ ਸਾਲ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਨਾਲੋਂ ਇਸ ਵਾਰ ਰਿਜਲਟ ਕਾਫੀ ਸ਼ਾਨਦਾਰ ਰਿਹਾ ਹੈ ਯਾਨੀਕਿ ਇਸ ਵਾਰ 3 ਫ਼ੀਸਦ ਨਤੀਜੇ ਜਿਆਦਾ ਆਏ ਹਨ।

ਉਥੇ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਜਿਹੜੇ ਬੱਚੇ ਇਸ ਨਤੀਜੇ ਤੋਂ ਖੁਸ਼ ਨਹੀਂ ਉਨ੍ਹਾਂ ਨੂੰ ਪੰਦਰਾਂ ਦਿਨ ਦਾ ਸਮਾਂ ਦਿੱਤਾ ਗਿਆ ਹੈ ਉਹ ਦੁਬਾਰਾ ਪੇਪਰ ਦੇ ਸਕਦੇ ਹਨ।

-PTC News

Related Post