Advertisment

ਲਓ ਜੀ ਇੰਤਜ਼ਾਰ ਹੋਇਆ ਖਤਮ, PSEB ਨੇ ਐਲਾਨਿਆ 12ਵੀਂ ਜਮਾਤ ਦਾ ਰਿਜ਼ਲਟ, ਇੰਝ ਕਰੋ ਚੈੱਕ

author-image
Jashan A
New Update
ਲਓ ਜੀ ਇੰਤਜ਼ਾਰ ਹੋਇਆ ਖਤਮ, PSEB ਨੇ ਐਲਾਨਿਆ 12ਵੀਂ ਜਮਾਤ ਦਾ ਰਿਜ਼ਲਟ, ਇੰਝ ਕਰੋ ਚੈੱਕ
Advertisment
publive-image ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਮਾਰਚ-2021 (12th PSEB Results)ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਬੋਰਡ ਦੇ ਅਧਿਕਾਰੀਆਂ ਨੇ ਵਰਚੁਅਲ ਮੀਟਿੰਗ ਰਾਹੀਂ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ।ਜਿਸ ਦੌਰਾਨ ਵਿਦਿਆਰਥੀ ਆਪਣਾ ਰਿਜ਼ਲਟ ਬੋਰਡ ਦੀ ਵੈੱਬਸਾਈਟ (
Advertisment
http://www.pseb.ac.in) 'ਤੇ ਦੇਖ ਸਕਦੇ ਹਨ। publive-imageਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਪ੍ਰੀਖਿਆ ਲਈ ਕੁੱਲ 2 ਲੱਖ 92 ਹਜ਼ਾਰ 663 ਬੱਚੇ ਪ੍ਰੀਖਿਆ ਲਈ ਅਪੀਅਰ ਹੋਏ ਸਨ, ਜਿਨ੍ਹਾਂ ਵਿੱਚੋਂ 2 ਲੱਖ 82 ਹਜ਼ਾਰ 349 ਵਿਦਿਆਰਥੀ ਪਾਸ ਹੋਏ ਹਨ ਤੇ ਕਰੀਬ 10314 ਬੱਚਿਆਂ ਦਾ ਰਿਜਲਟ ਜਾਂ ਤਾਂ ਲੇਟ ਆਵੇਗਾ ਜਾਂ ਫੇਲ੍ਹ ਹੋ ਗਏ ਹਨ। ਹੋਰ ਪੜ੍ਹੋ: CBSE ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਇਸ ਤਰਾਂ ਚੈੱਕ ਕਰ ਸਕਦੇ ਹੋ ਰਿਜ਼ਲਟ ਕੁੱਲ ਪਾਸ ਫ਼ੀਸਦ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪਾਸ ਫ਼ੀਸਦ ਨਤੀਜੇ ਜਿਆਦਾ ਚੰਗੇ ਹਨ ਤੇ ਕੁਲ ਪਾਸ ਫ਼ੀਸਦ 96.48 ਰਿਹਾ ਹੈ। ਇਥੇ ਇਹ ਵੀ ਦੱਸ ਦੇਈਏ ਕਿ ਇਸ 'ਚ ਲੜਕੀਆਂ ਨੇ ਮੁੜ ਤੋਂ ਬਾਜ਼ੀ ਮਾਰ ਲਈ ਹੈ। 94.71 ਫ਼ੀਸਦ ਲੜਕੇ 97.34 ਫ਼ੀਸਦ ਲੜਕੀਆਂ ਪਾਸ ਹੋਈਆਂ ਹਨ। ਪਿਛਲ ਸਾਲ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਨਾਲੋਂ ਇਸ ਵਾਰ ਰਿਜਲਟ ਕਾਫੀ ਸ਼ਾਨਦਾਰ ਰਿਹਾ ਹੈ ਯਾਨੀਕਿ ਇਸ ਵਾਰ 3 ਫ਼ੀਸਦ ਨਤੀਜੇ ਜਿਆਦਾ ਆਏ ਹਨ।
Advertisment
publive-imageਉਥੇ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਜਿਹੜੇ ਬੱਚੇ ਇਸ ਨਤੀਜੇ ਤੋਂ ਖੁਸ਼ ਨਹੀਂ ਉਨ੍ਹਾਂ ਨੂੰ ਪੰਦਰਾਂ ਦਿਨ ਦਾ ਸਮਾਂ ਦਿੱਤਾ ਗਿਆ ਹੈ ਉਹ ਦੁਬਾਰਾ ਪੇਪਰ ਦੇ ਸਕਦੇ ਹਨ। publive-image -PTC News-
punjabi-news pseb pseb-news pseb-announces-12th-class-result
Advertisment

Stay updated with the latest news headlines.

Follow us:
Advertisment