PSPCL ਝੋਨੇ ਦੇ ਸੀਜ਼ਨ 'ਚ 8 ਘੰਟੇ ਬਿਜਲੀ ਦੇਣ ਲਈ ਤਿਆਰ : ਹਰਭਜਨ ਸਿੰਘ

By  Ravinder Singh June 14th 2022 05:37 PM

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਯਮਤ ਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਹਰ ਰੋਜ਼ 8 ਘੰਟੇ ਬਿਜਲੀ ਸਪਲਾਈ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਝੋਨੇ ਦੀ ਨਿਰਵਿਘਨ ਬਿਜਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਅੱਜ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਪੀ.ਐਸ.ਪੀ.ਸੀ.ਐਲ ਵੱਲੋਂ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਐਸ.ਬੀ.ਐਸ.ਨਗਰ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ ਸਮੇਤ ਜ਼ਿਲ੍ਹਿਆਂ 'ਚ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ।

PSPCL ਝੋਨੇ ਦੇ ਸੀਜ਼ਨ 'ਚ 8 ਘੰਟੇ ਬਿਜਲੀ ਦੇਣ ਲਈ ਤਿਆਰ : ਹਰਭਜਨ ਸਿੰਘਉਨ੍ਹਾਂ ਕਿਹਾ ਕਿ ਪਹਿਲੇ ਹੀ ਦਿਨ ਪੀਐਸਪੀਸੀਐਲ ਨੇ 12008 ਮੈਗਾਵਾਟ ਦੀ ਵੱਧ ਤੋਂ ਵੱਧ ਮੰਗ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ 10 ਜੂਨ, 2022 ਤੋਂ ਕੰਡਿਆਲੀ ਤਾਰ ਤੋਂ ਪਾਰ ਸਰਹੱਦੀ ਖੇਤਰ 'ਚ ਅੱਠ ਘੰਟੇ ਰੋਜ਼ਾਨਾ ਨਿਯਮਤ ਸਪਲਾਈ ਦਿੱਤੀ ਜਾ ਰਹੀ ਹੈ। ਮੰਤਰੀ ਨੇ ਅੱਗੇ ਕਿਹਾ ਕਿ ਪਿਛਲੇ ਸਾਲ ਇਸੇ ਦਿਨ 10669 ਮੈਗਾਵਾਟ ਦੇ ਮੁਕਾਬਲੇ 13/06/2022 ਨੂੰ 11485 ਮੈਗਾਵਾਟ ਦੀ ਵੱਧ ਤੋਂ ਵੱਧ ਮੰਗ ਪੂਰੀ ਕੀਤੀ ਗਈ ਸੀ।

PSPCL ਝੋਨੇ ਦੇ ਸੀਜ਼ਨ 'ਚ 8 ਘੰਟੇ ਬਿਜਲੀ ਦੇਣ ਲਈ ਤਿਆਰ : ਹਰਭਜਨ ਸਿੰਘ13 ਜੂਨ ਨੂੰ ਕੁੱਲ 2413 ਲੱਖ ਯੂਨਿਟਾਂ ਦੀ ਸਪਲਾਈ ਕੀਤੀ ਗਈ ਸੀ ਜੋ ਕਿ 13/06/2021 ਨੂੰ ਸਪਲਾਈ ਕੀਤੇ ਗਏ 2042 ਲੱਖ ਯੂਨਿਟਾਂ ਨਾਲੋਂ 18 ਫ਼ੀਸਦੀ ਵੱਧ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸੂਬੇ 'ਚ ਤਾਪਮਾਨ ਵੱਧ ਹੋਣ ਕਾਰਨ ਬਿਜਲੀ ਦੀ ਬੇਮਿਸਾਲ ਮੰਗ ਦੇਖੀ ਗਈ। ਉਨ੍ਹਾਂ ਨੇ ਕਿਹਾ ਕਿ ਅਪ੍ਰੈਲ ਅਤੇ ਮਈ 2022 ਦੌਰਾਨ ਪੀਐਸਪੀਸੀਐਲ ਨੇ ਕ੍ਰਮਵਾਰ 33 ਫ਼ੀਸਦੀ ਅਤੇ 36 ਫ਼ੀਸਦੀ ਵੱਧ ਬਿਜਲੀ ਦੀ ਸਪਲਾਈ ਕੀਤੀ ਹੈ ਜੋ ਕਿ ਅਪ੍ਰੈਲ ਤੇ ਮਈ 2021 ਨਾਲੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਜੂਨ 2022 'ਚ ਬਿਜਲੀ ਦੀ ਇਹ ਅਸਧਾਰਨ ਮੰਗ ਨਿਰੰਤਰ ਜਾਰੀ ਹੈ ਤੇ ਜੂਨ 2021 ਦੇ ਮੁਕਾਬਲੇ 22 ਫ਼ੀਸਦੀ ਵੱਧ ਬਿਜਲੀ ਸਪਲਾਈ ਕੀਤੀ ਗਈ ਹੈ।

PSPCL ਝੋਨੇ ਦੇ ਸੀਜ਼ਨ 'ਚ 8 ਘੰਟੇ ਬਿਜਲੀ ਦੇਣ ਲਈ ਤਿਆਰ : ਹਰਭਜਨ ਸਿੰਘਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਐਲਾਨ ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ 4417 ਖਪਤਕਾਰਾਂ ਨੇ 16961 bhp ਦੇ ਲੋਡ ਨੂੰ ਵਧਾਉਣ ਲਈ ਬੇਨਤੀਆਂ ਦਿੱਤੀਆਂ ਹਨ। ਖਾਸ ਤੌਰ 'ਤੇ PSPCL ਨੇ ਇਸ ਲੋਡ ਨੂੰ ਵਧਾਉਣ ਲਈ ਟਰਾਂਸਫਾਰਮਰਾਂ ਤੇ ਲਾਈਨਾਂ ਆਦਿ ਨੂੰ ਬਦਲਣ ਦਾ ਕੰਮ ਕੀਤਾ ਹੈ ਤਾਂ ਜੋ ਝੋਨੇ ਦੇ ਸੀਜ਼ਨ ਦੌਰਾਨ ਲੋੜੀਂਦੀ ਸਪਲਾਈ ਦਿੱਤੀ ਜਾ ਸਕੇ। ਮੰਤਰੀ ਨੇ ਅੱਗੇ ਦੱਸਿਆ ਕਿ ਤਲਵੰਡੀ ਅਤੇ ਲਹਿਰਾ ਮੁਹੱਬਤ ਵਿਖੇ ਇਕ-ਇਕ ਯੂਨਿਟ ਨੂੰ ਛੱਡ ਕੇ ਸਾਰੇ ਥਰਮਲ ਯੂਨਿਟ ਚੱਲ ਰਹੇ ਹਨ। ਤਲਵੰਡੀ ਵਿਖੇ ਤੀਜਾ ਯੂਨਿਟ ਕੱਲ੍ਹ ਤੋਂ ਬਿਜਲੀ ਪੈਦਾ ਕਰਨਾ ਸ਼ੁਰੂ ਕਰ ਦੇਵੇਗਾ। ਇਸ ਦੌਰਾਨ ਪੀਐਸਪੀਸੀਐਲ ਨੂੰ ਝੋਨੇ ਦੇ ਸੀਜ਼ਨ ਦੌਰਾਨ ਸੂਬੇ ਵਿੱਚ ਲੋੜੀਂਦੇ ਕੋਲੇ ਤੇ ਬਿਜਲੀ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਲਾਰੈਂਸ-ਗੋਲਡੀ ਗੈਂਗ ਦੇ ਦੋ ਹਰਿਆਣਾ ਅਧਾਰਤ ਸਾਥੀ ਮੋਹਾਲੀ ਤੋਂ ਗ੍ਰਿਫਤਾਰ: ਵਿਵੇਕ ਸ਼ੀਲ ਸੋਨੀ

Related Post