ਦੇਸ਼ ਵਿਦੇਸ਼ 'ਚ ਬੈਠੀਆਂ ਸੰਗਤਾਂ ਹੁਣ ਪੀਟੀਸੀ ਨੈੱਟਵਰਕ ਰਾਹੀਂ ਸ੍ਰੀ ਹੇਮਕੁੰਟ ਸਾਹਿਬ ਤੋਂ ਕਰ ਸਕਣਗੀਆਂ ਗੁਰਬਾਣੀ ਸਰਵਣ

By  Jashan A March 17th 2019 01:08 PM -- Updated: March 17th 2019 01:44 PM

ਦੇਸ਼ ਵਿਦੇਸ਼ 'ਚ ਬੈਠੀਆਂ ਸੰਗਤਾਂ ਹੁਣ ਪੀਟੀਸੀ ਨੈੱਟਵਰਕ ਰਾਹੀਂ ਸ੍ਰੀ ਹੇਮਕੁੰਟ ਸਾਹਿਬ ਤੋਂ ਕਰ ਸਕਣਗੀਆਂ ਗੁਰਬਾਣੀ ਸਰਵਣ,ਦੇਸ਼ ਵਿਦੇਸ਼ 'ਚ ਬੈਠੀਆਂ ਸੰਗਤਾਂ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ ਹੁਣ ਸੰਗਤਾਂ ਹਰ ਰੋਜ ਸ੍ਰੀ ਹੇਮਕੁੰਟ ਸਾਹਿਬ ਤੋਂ ਗੁਰਬਾਣੀ ਸਰਵਣ ਕਰ ਸਕਣਗੀਆਂ।

ptc ਦੇਸ਼ ਵਿਦੇਸ਼ 'ਚ ਬੈਠੀਆਂ ਸੰਗਤਾਂ ਹੁਣ ਪੀਟੀਸੀ ਨੈੱਟਵਰਕ ਰਾਹੀਂ ਸ੍ਰੀ ਹੇਮਕੁੰਟ ਸਾਹਿਬ ਤੋਂ ਕਰ ਸਕਣਗੀਆਂ ਗੁਰਬਾਣੀ ਸਰਵਣ

ਦੱਸ ਦੇਈਏ ਕਿ ਮਈ 2019 ਤੋਂ ਪੀ.ਟੀ.ਸੀ ਵਿਸ਼ਵ ਪੱਧਰ ਤੇ ਸ੍ਰੀ ਹੇਮਕੁੰਟ ਸਾਹਿਬ ਤੋਂ ਸਿੱਧਾ ਪ੍ਰਸਾਰਣ ਆਰੰਭ ਕਰਨ ਜਾ ਰਿਹਾ ਹੈ। ਜਿਸ ਦੌਰਾਨ ਸੰਗਤਾਂ ਘਰ ਬੈਠਿਆ ਹੀ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰ ਸਕਣਗੀਆਂ।

ਇਸ ਸਬੰਧੀ ਪੀਟੀਸੀ ਨੈਟਵਰਕ ਦੇ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਾਬਿੰਦਰ ਨਰਾਇਣ ਹੋਰਾਂ ਨੇ ਆਪਣੇ ਫੇਸਬੁੱਕ ਹੈਂਡਲ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ "ਪੂਰੇ ਭਾਗਿ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖੁ ਪਾਵਣਿਆ।।"

"ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਤੇ ਅਸੀਸਾਂ ਨਾਲ ਅਦਾਰਾ ਪੀ.ਟੀ.ਸੀ ਨੈੱਟਵਰਕ ਬੜੇ ਮਾਣ ਨਾਲ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰਦਾ ਹੈ ਕਿ ਮਈ 2019 ਤੋਂ ਪੀ.ਟੀ.ਸੀ ਵਿਸ਼ਵ ਪੱਧਰ ਤੇ ਸ੍ਰੀ ਹੇਮਕੁੰਟ ਸਾਹਿਬ ਤੋਂ ਸਿੱਧਾ ਪ੍ਰਸਾਰਣ ਆਰੰਭ ਕਰਨ ਜਾ ਰਿਹਾ ਹੈ। ਅਸੀਂ ਧੰਨਵਾਦੀ ਹਾਂ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਪ੍ਰਬੰਧਕਾਂ ਦੇ ਜਿਨ੍ਹਾਂ ਨੇ ਸਾਡੇ ਵਿਚ ਵਿਸ਼ਵਾਸ ਪ੍ਰਗਟ ਕਰਦਿਆਂ ਸਾਨੂੰ ਸਿੱਧੇ ਪ੍ਰਸਾਰਣ ਦੀ ਇਸ ਮਹਾਨ ਸੇਵਾ ਦਾ ਮੌਕਾ ਦਿੱਤਾ।"

 

-PTC News

Related Post