ਹਾਕਮ ਸਿੰਘ ਦੀ ਮਦਦ ਲਈ ਜਾਗਿਆ ਪ੍ਰਸ਼ਾਸਨ ; ਪੀਟੀਸੀ ਨਿਊਜ਼ ਨੇ ਮਾਮਲਾ ਕੀਤਾ ਸੀ ਉਜਾਗਰ

By  Joshi July 31st 2018 09:42 AM -- Updated: July 31st 2018 09:52 AM

ਸੂਬੇ ਦੇ ਖਿਡਾਰੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਨਜ਼ਰਅੰਦਾਜ਼, ਪੀਟੀਸੀ ਨਿਊਜ਼ ਦੀ ਖਬਰ ਤੋਂ ਬਾਅਦ ਜਾਗਿਆ ਪ੍ਰਸ਼ਾਸਨ ਸੂਬੇ ਦੀ ਸਰਕਾਰ ਵੱਲੋਂ ਸਾਬਕਾ ਖਿਡਾਰੀਆਂ ਪ੍ਰਤੀ ਵਰਤੀ ਜਾ ਰਹੀ ਲਾਪਾਰਵਾਹੀ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਹਾਕਮ ਸਿੰਘ ਜੋ ਕਿ ਏਸ਼ੀਆਈ ਖੇਡਾਂ ਦਾ ਸੋਨ ਤਮਗਾ ਜੇਤੂ ਐਥਲੀਟ ਅਤੇ ਧਿਆਨ ਚੰਦ ਪੁਰਸਕਾਰ ਜੇਤੂ ਹਨ, ਨੂੰ ਕਿਡਨੀ ਅਤੇ ਜਿਗਰ ਬਿਮਾਰੀਆਂ ਲਈ ਸੰਗਰੂਰ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਨੂੰ ਕੋਈ ਮਦਦ ਜਾਰੀ ਨਹੀਂ ਕੀਤੀ ਗਈ ਸੀ। ਉਨ੍ਹਾਂ ਦੀ ਪਤਨੀ ਨੇ ਗੁਹਾਰ ਲਗਾਉਂਦਿਆਂ ਕਿਹਾ ਸੀ ਕਿ, 'ਅਸੀਂ ਗਰੀਬ ਲੋਕ ਹਾਂ, ਸਰਕਾਰ ਨੂੰ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਦੇਸ਼ ਲਈ ਨਾਮਣਾ ਖੱਟਦੇ ਹਨ। ਸਰਕਾਰ ਅਥਲੀਟਾਂ ਦੀ ਕਦਰ ਨਹੀਂ ਕਰਦੀ।" ਏ.ਐਨ.ਆਈ ਵੱਲੋਂ ਕੀਤੇ ਇਸ ਟਵੀਟ 'ਤੇ ਪ੍ਰਤੀਕਿਰਿਆ ਕਰਦੇ ਲੋਕਾਂ ਨੇ ਕੇਂਦਰੀ ਮੰਦਰੀ ਬਾਦਲ ਅਤੇ ਸਮਰਥਕਾਂ ਨੂੰ ਸੰਬੋਧਤ ਕਰਦੇ ਲਿਖਿਆ ਸੀ ਕਿ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਪੰਜਾਬੀਆਂ ਨਾਲ ਵਿਚਰਨ ਅਤੇ ਉਹਨਾਂ ਦੀ ਮੁਸੀਬਤਾਂ ਸੁਣਨ, ਹੱਲ ਕਰਨ ਲਈ ਸਮਾਂ ਨਹੀਂ ਹੈ, ਇਸ ਲਈ ਦੇਖੋ ਜੇ ਤੁਸੀਂ ਇਸ ਮਸਲੇ 'ਤੇ ਕੋਈ ਮਦਦ ਕਰ ਸਕਦੇ ਹੋ ਤਾਂ। ptc news impact , government comes forward to help hakam singh athleteਮਿਲੀ ਜਾਣਕਾਰੀ ਮੁਤਾਬਕ, ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਆਦੇਸ਼ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਰਜਕਰਤਾ ਵੀ ਹਾਲਚਾਲ ਪੁੱਛਣ ਜਾਣਗੇ ਅਤੇ ਉਹਨਾਂ ਵੱਲੋਂ ਬਣਦੀ ਮਦਦ ਦਾ ਭਰੋਸਾ ਵੀ ਦਵਾਇਆ ਗਿਆ ਹੈ। ਦੱਸ ਦੇਈਏ ਕਿ ਪੀਟੀਸੀ ਨਿਊਜ਼ ਵੱਲੋਂ ਵੀ ਇਹ ਖਬਰ ਨਸ਼ਰ ਕੀਤੀ ਗਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਹਾਕਮ ਸਿੰਘ ਨੂੰ ੨੦੦੦੦ ਦਾ ਚੈੱਕ ਦਿੱਤਾ ਹੈ ਅਤੇ ਦਵਾਈਆਂ ਦਾ ਖਰਚਾ ਚੁੱਕਣ ਦੀ ਜ਼ਿੰਮੇਵਾਰੀ ਰੈਡ ਕਰਾਸ ਨੇ ਲਈ ਹੈ। ਇਸ ਤੋਂ ਇਲਾਵਾ ਸਪੋਰਟਸ ਅਥਾਰਟੀ ਆਫ ਇੰਡੀਆ ਮਸਤੁਆਨਾ ਸਾਹਿਬ ਵੱਲੋਂ ਵੀ ੧੧੦੦੦ ਰੁਪਏ ਦੀ ਵਿੱਤੀ ਸਹਾਇਤਾ ਹਾਕਮ ਸਿੰਘ ਦੇ ਪਰਿਵਾਰ ਨੂੰ ਜਾਰੀ ਕੀਤੀ ਗਈ ਹੈ। —PTC News

Related Post