ENBA Awards 'ਚ ਪੀਟੀਸੀ ਨਿਊਜ਼ ਨੇ ਮਾਰੀ ਬਾਜ਼ੀ, ਜਿੱਤੇ 4 ਅਵਾਰਡ

By  Riya Bawa May 1st 2022 10:45 AM -- Updated: May 1st 2022 10:54 AM

ENBA Awards: ਐਕਸਚੇਂਜ4ਮੀਡੀਆ ਨਿਊਜ਼ ਬਰਾਡਕਾਸਟਿੰਗ ਅਵਾਰਡ (ENBA) ਦਾ ਐਲਾਨ ਬੀਤੇ ਦਿਨੀ ਕਰ ਦਿੱਤਾ ਗਿਆ ਹੈ। ENBA ਅਵਾਰਡਸ ਵਿੱਚ ਲੋਕਾਂ ਦੇ ਮਨਪਸੰਦ ਨਿਊਜ਼ ਚੈਨਲ ਪੀਟੀਸੀ ਨਿਊਜ਼ ਨੇ ਕਈ ਅਵਾਰਡ ਜਿੱਤੇ ਹਨ। ਪੀਟੀਸੀ ਨਿਊਜ਼ ਚੈਨਲ ਨੇ ਇਸ ਸਾਲ ਵੱਖ-ਵੱਖ ਸ਼੍ਰੇਣੀਆਂ ਵਿਚ 4 ਅਵਾਰਡ ਹਾਸਿਲ ਕੀਤੇ ਹਨ। ਦੱਸ ਦੇਈਏ ਕਿ "MORNING PRIME" ਨੂੰ "BEST MORNING SHOW" ਦਾ ਐਵਾਰਡ ਮਿਲਿਆ ਹੈ ਤੇ ਇਸ ਦੇ ਨਾਲ ਹੀ "EARLY PRIME SHOW" ਵਿਚ ਵੀ ਪੀਟੀਸੀ ਨਿਊਜ਼ ਨੇ ਅਵਾਰਡ ਜਿੱਤਿਆ ਹੈ। ENBA Awards 'ਚ ਪੀਟੀਸੀ ਨਿਊਜ਼ ਨੇ ਮਾਰੀ ਬਾਜ਼ੀ, ਜਿੱਤੇ 4 ਅਵਾਰਡ ਇਸ ਦੇ ਨਾਲ ਹੀ LATE PRIME SHOW" ਵਿਚ BEST SHOW ਦਾ ਅਵਾਰਡ ਮਿਲਿਆ ਹੈ। ਇਸ ਤੋਂ ਬਾਅਦ ਚੌਥਾ ਅਵਾਰਡ "BEST CAMPAIGN FOR SOCIAL CAUSE" ਮਿਲਿਆ ਹੈ। ਇਨ੍ਹਾਂ ਸਭ ਦੇ ਨਾਲ ਪੀਟੀਸੀ ਨਿਊਜ਼ ਚੈਨਲ ਨੂੰ ਇਸ ਸਾਲ ਵੱਖ-ਵੱਖ ਸ਼੍ਰੇਣੀਆਂ ਵਿਚ 4 ਅਵਾਰਡ ਹਾਸਿਲ ਕੀਤੇ ਹਨ। ਐਕਸਚੇਂਜ4ਮੀਡੀਆ ਨਿਊਜ਼ ਬ੍ਰਾਡਕਾਸਟਿੰਗ ਅਵਾਰਡਸ (ENBA) ਦਾ 14ਵਾਂ ਐਡੀਸ਼ਨ ਸ਼ਨੀਵਾਰ (30 ਅਪ੍ਰੈਲ) ਨੂੰ ਹੋਇਆ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਨ। ਇਹ ਸਮਾਗਮ ਦਿ ਇੰਪੀਰੀਅਲ ਲਾਨਜ਼, ਦਿ ਇੰਪੀਰੀਅਲ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ ਸੀ। ਪੀਟੀਸੀ ਨਿਊਜ਼ ਦੇ ਸੰਪਾਦਕ ਹਰਪ੍ਰੀਤ ਸਿੰਘ ਸਾਹਨੀ ਜੀ ਨੇ ਇਹ ਐਵਾਰਡ ਮਿਲਣ 'ਤੇ ਖੁਸ਼ੀ ਜਾਹਿਰ ਕਰਦਿਆਂ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਪੀਟੀਸੀ ਨਿਊਜ਼ ਚੈਨਲ ਹਰ ਮੁੱਦੇ ਨੂੰ ਪਹਿਲ ਦੇ ਆਧਾਰ 'ਤੇ ਉਠਾਉਂਦਾ ਹੈ। ਪੀਟੀਸੀ ਨਿਊਜ਼ ਇੱਕ ਅਜਿਹਾ ਚੈਨਲ ਹੈ ਜਿੱਥੇ ਹਰ ਰੋਜ਼ ਪੰਜਾਬ ਸਮੇਤ ਦੇਸ਼-ਵਿਦੇਸ਼ ਦੇ ਮੁੱਦਿਆਂ 'ਤੇ ਚਰਚਾ ਹੁੰਦੀ ਹੈ ਅਤੇ ਵੱਖ-ਵੱਖ ਬੁਲਾਰੇ ਆਪਣੇ ਵਿਚਾਰ ਪੇਸ਼ ਕਰਦੇ ਹਨ। ਜ਼ਮੀਨੀ ਹਕੀਕਤ ਤੋਂ ਲੈ ਕੇ ਰਾਜਨੀਤੀ ਤੱਕ ਹਰ ਮੁੱਦੇ 'ਤੇ ਪੀਟੀਸੀ ਨਿਊਜ਼ 'ਤੇ ਚਰਚਾ ਹੁੰਦੀ ਹੈ। ਇਹੀ ਕਾਰਨ ਹੈ ਕਿ ਅੱਜ ਪੀਟੀਸੀ ਨਿਊਜ਼ ਚੈਨਲ ਨੂੰ ਕਈ ਐਵਾਰਡ ਮਿਲ ਚੁੱਕੇ ਹਨ। PTC Network's big win at ENBA 2021 (5) ਪੰਜਾਬ ਦਾ ਮਸ਼ਹੂਰ ਪੰਜਾਬੀ ਟੈਲੀਵਿਜ਼ਨ ਨੈੱਟਵਰਕ ਪੀ.ਟੀ.ਸੀ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਪਹੁੰਚ ਚੁੱਕਾ ਹੈ। ਪੀਟੀਸੀ ਨੈੱਟਵਰਕ, ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਦੁਨੀਆਂ ਭਰ ਦੇ ਪੰਜਾਬੀ ਲੋਕਾਂ ਤੱਕ ਪਹੁੰਚਾਉਣ ਲਈ, ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ।  ENBA Awards 'ਚ ਪੀਟੀਸੀ ਨਿਊਜ਼ ਨੇ ਮਾਰੀ ਬਾਜ਼ੀ, ਜਿੱਤੇ 4 ਅਵਾਰਡ ਇਹ ਵੀ ਪੜ੍ਹੋ: ਚੰਡੀਗੜ੍ਹ ਕਲੋਨੀ ਨੰਬਰ 4 ਨੂੰ ਖਾਲੀ ਕਰਵਾਉਣ ਦੀ ਮੁਹਿੰਮ ਸ਼ੁਰੂ, ਲਗਾਈ ਗਈ ਧਾਰਾ 144 ਦੱਸ ਦੇਈਏ ਕਿ ਐਕਸਚੇਂਜ4ਮੀਡੀਆ ਨਿਊਜ਼ ਬ੍ਰਾਡਕਾਸਟਿੰਗ ਅਵਾਰਡ 2008 ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਐਵਾਰਡ ਮੀਡੀਆ ਵਿੱਚ ਕੰਮ ਕਰਨ ਵਾਲੇ ਉਨ੍ਹਾਂ ਪੱਤਰਕਾਰਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਟੀਵੀ ਨਿਊਜ਼ ਇੰਡਸਟਰੀ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ। -PTC News

Related Post