ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ’ਤੇ ਅੱਜ ਰਾਤੀਂ 8.00 ਵਜੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਉਣਗੇ ਖ਼ੂਬ ਰੌਣਕਾਂ, ਨਾਲ ਹੋਵੇਗਾ ਸਮਾਜ ਭਲਾਈ ਦਾ ਕੰਮ

By  Shanker Badra April 24th 2020 04:41 PM

ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ’ਤੇ ਅੱਜ ਰਾਤੀਂ 8.00 ਵਜੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਉਣਗੇ ਖ਼ੂਬ ਰੌਣਕਾਂ, ਨਾਲ ਹੋਵੇਗਾ ਸਮਾਜ ਭਲਾਈ ਦਾ ਕੰਮ:ਨਵੀਂ ਦਿੱਲੀ : ਚੀਨ ਦੇ ਸ਼ਹਿਰ ਵੂਹਾਨ ਤੋਂ ਦੁਨੀਆਂ ਭਰ ਦੇ ਕਈ ਦੇਸ਼ਾਂ 'ਚ ਬੁਰੀ ਤਰ੍ਹਾਂ ਫੈਲ ਚੁੱਕੀ ਕੋਰੋਨਾ ਵਾਇਰਸ ਰੂਪੀ ਮਹਾਂਮਰੀ ਨੇ ਅੱਜ ਲੋਕਾਂ ਨੂੰ ਘਰਾਂ 'ਚ ਡੱਕ ਦਿੱਤਾ ਹੈ। ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪੂਰੇ ਸੰਸਾਰ 'ਚ ਸਥਿੱਤੀ ਡਾਵਾਂਡੋਲ ਹੈ ਤੇ ਹਰ ਪਾਸੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਦੇ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ। ਇਸ ਮਹਾਂਮਾਰੀ ਨੇ ਜਿੱਥੇ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ, ਓਥੇ ਹੀ ਇਸ ਮਹਾਂਮਾਰੀ ਕਾਰਨ ਸਾਰੀ ਦੁਨੀਆ ਆਰਥਿਕ ਮੰਦਹਾਲੀ ਵੱਲ ਜਾ ਰਹੀ ਹੈ।

ਇਸ ਮਹਾਂਮਾਰੀ ਦੌਰਾਨ ਬੇਰੁਜ਼ਗਾਰ ਹੋਏ ਲੋਕ ਵੀ ਵੱਡਾ ਸੰਤਾਪ ਹੰਢਾ ਰਹੇ ਹਨ। ਇਨ੍ਹਾਂ ਲੋਕਾਂ ਨੂੰ ਆਪਣੇ ਪਰਿਵਾਰਾਂ ਦਾ ਢਿੱਡ ਭਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਕੁਝ ਲੋਕ ਤਾਂ ਅਜਿਹੇ ਵੀ ਹਨ ,ਜਿਹੜੇ ਇਸ ਮਹਾਂਮਾਰੀ ਕਰਕੇ ਦੋ ਵਕਤ ਦੀ ਰੋਟੀ ਲਈ ਵੀ ਮੁਹਤਾਜ ਹੋ ਗਏ ਹਨ ਅਤੇ ਭੁੱਖੇ ਰਹਿਣ ਲਈ ਮਜ਼ਬੂਰ ਹੋ ਗਏ ਹਨ। ਇਹਨਾਂ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਟੀਸੀ ਨੈੱਟਵਰਕ ਇੱਕ ਵੱਡਾ ਉਪਰਾਲਾ ਕਰਨ ਜਾ ਰਿਹਾ ਹੈ।

Related Post