PUBG ਮੋਬਾਈਲ ਗੇਮ ਨੇ ਇੱਕ ਹੋਰ ਘਰ 'ਚ ਵਿਛਾਇਆ ਸੱਥਰ, ਖੇਡਦੇ-ਖੇਡਦੇ ਹੋਈ ਨੌਜਵਾਨ ਦੀ ਮੌਤ

By  Jashan A May 30th 2019 02:35 PM -- Updated: May 30th 2019 02:36 PM

PUBG ਮੋਬਾਈਲ ਗੇਮ ਨੇ ਇੱਕ ਹੋਰ ਘਰ 'ਚ ਵਿਛਾਇਆ ਸੱਥਰ, ਖੇਡਦੇ-ਖੇਡਦੇ ਹੋਈ ਨੌਜਵਾਨ ਦੀ ਮੌਤ,ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਨੀਮਚ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਨ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਇਥੇ ਪਬਜੀ ਗੇਮ ਨੇ ਇੱਕ ਹੋਰ ਘਰ 'ਚ ਸੱਥਰ ਵਿਛਾ ਦਿੱਤਾ ਹੈ। ਪਬਜੀ ਗੇਮ ਖੇਡਦੇ-ਖੇਡਦੇ 16 ਸਾਲਾ ਲੜਕੇ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਅਚਾਨਕ ਉਸ ਦੀ ਮੌਤ ਹੋ ਗਈ।

pubg PUBG ਮੋਬਾਈਲ ਗੇਮ ਨੇ ਇੱਕ ਹੋਰ ਘਰ 'ਚ ਵਿਛਾਇਆ ਸੱਥਰ, ਖੇਡਦੇ-ਖੇਡਦੇ ਹੋਈ ਨੌਜਵਾਨ ਦੀ ਮੌਤ

ਘਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਇਸ ਗੇਮ ਦਾ ਆਦੀ ਸੀ ਅਤੇ ਮੌਤ ਤੋਂ ਪਹਿਲਾਂ ਉਸ ਨੇ ਲਗਾਤਾਰ 6 ਘੰਟੇ ਪਬਜੀ ਖੇਡਿਆ ਸੀ। ਮ੍ਰਿਤਕ ਦੀ ਪਹਿਚਾਣ ਫੁਰਕਾਨ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਫੁਰਕਾਨ ਦੇ ਘਰ 'ਤੇ ਮਾਤਮ ਪਸਰਿਆ ਹੋਇਆ ਹੈ।

ਹੋਰ ਪੜ੍ਹੋ:ਮਾਂ ਨੇ ਦਿੱਤਾ “ਮਰਮੇਡ” ਬੱਚੇ ਨੂੰ ਜਨਮ, ਪੈਦਾਇਸ਼ ਤੋਂ ਚਾਰ ਘੰਟੇ ਬਾਅਦ ਹੋਇਆ ਇਹ!

pubg PUBG ਮੋਬਾਈਲ ਗੇਮ ਨੇ ਇੱਕ ਹੋਰ ਘਰ 'ਚ ਵਿਛਾਇਆ ਸੱਥਰ, ਖੇਡਦੇ-ਖੇਡਦੇ ਹੋਈ ਨੌਜਵਾਨ ਦੀ ਮੌਤ

ਉਸ ਦੇ ਪਿਤਾ ਹਾਰੂਨ ਰਾਸ਼ਿਦ ਕੁਰੈਸ਼ੀ ਦਾ ਕਹਿਣਾ ਹੈ ਕਿ ਮੈਂ ਉਸ ਨੂੰ ਕਈ ਵਾਰ ਮਨ੍ਹਾ ਕੀਤਾ ਸੀ ਅਤੇ ਲਗਾਤਾਰ ਕਈ ਘੰਟੇ ਤੱਕ ਪਬਜੀ ਖੇਡਦਾ ਰਹਿੰਦਾ ਸੀ।ਉਹਨਾਂ ਇਹ ਵੀ ਕਿਹਾ ਕਿ ਮੇਰਾ ਬੇਟਾ ਡੇਢ ਸਾਲ ਤੋਂ ਮੋਬਾਇਲ 'ਤੇ ਪਬਜੀ ਖੇਡਦਾ ਸੀ ਅਤੇ ਉਹ 2-3 ਘੰਟੇ ਲਗਾਤਾਰ ਖੇਡਦਾ ਸੀ ਤੇ ਉਹ ਕੰਨ 'ਚ ਹੈੱਡਫੋਨ ਲਗਾ ਕੇ ਜ਼ੋਰ-ਜ਼ੋਰ ਚੀਕਦਾ ਸੀ ਕਿ ਧਮਾਕਾ ਹੋ ਜਾਵੇਗਾ।

pubg PUBG ਮੋਬਾਈਲ ਗੇਮ ਨੇ ਇੱਕ ਹੋਰ ਘਰ 'ਚ ਵਿਛਾਇਆ ਸੱਥਰ, ਖੇਡਦੇ-ਖੇਡਦੇ ਹੋਈ ਨੌਜਵਾਨ ਦੀ ਮੌਤ

ਉਸ ਨੂੰ ਮਾਰ ਦਿਓ, ਇਸ ਨੂੰ ਮਾਰ ਦਿਓ ਅਤੇ ਆਪਣੀ ਮੌਤ ਤੋਂ ਪਹਿਲਾਂ ਵੀ ਉਹ ਚੀਕ-ਚੀਕ ਖੇਡ ਰਿਹਾ ਸੀ। ਅਚਾਨਕ ਉਹ ਚੀਕਣ ਲੱਗਾ ਕਿ ਧਮਾਕਾ ਕਰ ਧਮਾਕਾ ਕਰ। ਇਸ ਤੋਂ ਬਾਅਦ ਫੁਰਕਾਨ ਦਾ ਸਰੀਰ 2 ਮਿੰਟ 'ਚ ਲਾਲ ਪੈ ਗਿਆ। ਉਸ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਦੀ ਮੌਤ ਹੋ ਗਈ।

-PTC News

Related Post