PUBG ਮੋਬਾਈਲ ਗੇਮ ਕਾਰਨ ਘਰਾਂ 'ਚ ਸੱਥਰ ਵਿਛਣੇ ਜਾਰੀ, ਪਾਬੰਦੀ ਦੀ ਉੱਠੀ ਮੰਗ

By  Jashan A June 2nd 2019 11:46 AM

PUBG ਮੋਬਾਈਲ ਗੇਮ ਕਾਰਨ ਘਰਾਂ 'ਚ ਸੱਥਰ ਵਿਛਣੇ ਜਾਰੀ, ਪਾਬੰਦੀ ਦੀ ਉੱਠੀ ਮੰਗ ,ਮੱਧ ਪ੍ਰਦੇਸ਼: ਆਨਲਾਈਨ ਗੇਮ ਪਬਜੀ ਕਾਰਨ ਆਏ ਦਿਨ ਨੌਜਵਾਨ ਮੌਤ ਦੇ ਘਾਟ ਉਤਰਦੇ ਜਾ ਰਹੇ ਹਨ।ਜਿਸ ਕਾਰਨ ਹੁਣ ਤੱਕ ਕਈ ਨੌਜਵਾਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ।

dt PUBG ਮੋਬਾਈਲ ਗੇਮ ਕਾਰਨ ਘਰਾਂ 'ਚ ਸੱਥਰ ਵਿਛਣੇ ਜਾਰੀ, ਪਾਬੰਦੀ ਦੀ ਉੱਠੀ ਮੰਗ

ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਦੇ ਨੀਮਚ ਜ਼ਿਲਾ ਤੋਂ ਸਾਹਮਣੇ ਆਇਆ, ਜਿਥੇ ਆਨਲਾਈਨ ਗੇਮ ਪਬਜੀ ਦੇ ਆਦੀ ਇਕ ਨੌਜਵਾਨ ਦੀ ਖੇਡਣ ਦੌਰਾਨ ਹੀ ਮੌਤ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।

ਹੋਰ ਪੜ੍ਹੋ:ਅਜੇ ਦੇਵਗਨ ਨੂੰ ਸਦਮਾ, ਪਿਤਾ ਵੀਰੂ ਦੇਵਗਨ ਹੋਏ ਸਵਰਗਵਾਸ

ਇਸ ਪਿੱਛੋਂ ਇਸ ਗੇਮ ’ਤੇ ਪਾਬੰਦੀ ਦੀ ਮੰਗ ਉਠਣ ਲੱਗੀ ਹੈ।28 ਮਈ ਨੂੰ ਫੁਰਕਾਨ ਕੁਰੈਸ਼ੀ ਨਾਮੀ 16 ਸਾਲਾ ਨੌਜਵਾਨ ਦੀ ਪਬਜੀ ਖੇਡਦਿਆਂ ਅਚਾਨਕ ਮੌਤ ਹੋ ਗਈ ਸੀ। ਪੂਰਾ ਪਰਿਵਾਰ ਉਸਦੀ ਮੌਤ ਕਾਰਨ ਸਦਮੇ ਵਿਚ ਹੈ।

dt PUBG ਮੋਬਾਈਲ ਗੇਮ ਕਾਰਨ ਘਰਾਂ 'ਚ ਸੱਥਰ ਵਿਛਣੇ ਜਾਰੀ, ਪਾਬੰਦੀ ਦੀ ਉੱਠੀ ਮੰਗ

ਤੁਹਾਨੂੰ ਦੱਸ ਦੇਈਏ ਕਿ ਪਲੇਅਰ ਅਨਨੋਨਜ਼ ਬੈਟਲ ਗਰਾਊਂਡ (ਪਬਜੀ) ਮੋਬਾਇਲ ਫੋਨ ’ਤੇ ਖੇਡੀ ਜਾਣ ਵਾਲੀ ਗੇਮ ਹੈ ਜੋ ਨੌਜਵਾਨਾਂ ਵਿਚ ਹਰਮਨ ਪਿਆਰੀ ਹੈ। ਵਿਦੇਸ਼ੀ ਕੰਪਨੀ ਵਲੋਂ ਵਿਕਸਿਤ ਇਹ ਗੇਮ ਆਨਲਾਈਨ ਜਾਂ ਵੀਡੀਓ ਗੇਮ ਦੌਰਾਨ ਅਖੌਤੀ ਦੁਨੀਆ ਦਾ ਅਹਿਸਾਸ ਕਰਾਉਂਦੇ ਹੋਏ ਹਿੰਸਾ ਰਾਹੀਂ ਦੁਸ਼ਮਣਾਂ ’ਤੇ ਜਿੱਤ ਹਾਸਲ ਕਰਨ ਨਾਲ ਜੁੜੀ ਹੋਈ ਹੈ।

-PTC News

Related Post