ਪੁਲਵਾਮਾ ਹਮਲਾ : ਭਾਰਤ ਨੇ ਪੁੰਛ-ਰਾਵਲਕੋਟ ਬੱਸ ਸੇਵਾ ਕੀਤੀ ਬੰਦ

By  Jashan A February 18th 2019 09:44 AM -- Updated: February 18th 2019 10:17 AM

ਪੁਲਵਾਮਾ ਹਮਲਾ : ਭਾਰਤ ਨੇ ਪੁੰਛ-ਰਾਵਲਕੋਟ ਬੱਸ ਸੇਵਾ ਕੀਤੀ ਬੰਦ,ਪੁਲਵਾਮਾ: ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਜਿਥੇ ਪਾਕਿਸਤਾਨ ਤੋਂ ‘ਮੋਸਟ ਫੇਵਰਡ ਨੇਸ਼ਨ’ ਵਾਪਸ ਲਿਆ ਗਿਆ ਉਥੇ ਹੀ ਭਾਰਤ ਨੇ ਪਾਕਿ ਤੋਂ ਆਉਣ ਵਾਲੇ ਸਮਾਨ ਦੀ ਕਸਟਮ ਡਿਊਟੀ ਵਧਾ ਕੇ 200% ਕਰ ਦਿੱਤੀ ਸੀ।

jammu ਪੁਲਵਾਮਾ ਹਮਲਾ : ਭਾਰਤ ਨੇ ਪੁੰਛ-ਰਾਵਲਕੋਟ ਬੱਸ ਸੇਵਾ ਕੀਤੀ ਬੰਦ

ਬੀਤੇ ਦਿਨ ਕੇਂਦਰ ਵੱਲੋਂ ਇੱਕ ਹੋਰ ਕਦਮ ਚੁੱਕਦਿਆਂ ਜੰਮੂ-ਕਸ਼ਮੀਰ ਦੇ 5 ਵੱਖਵਾਦੀ ਨੇਤਾਵਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ।ਜਿਨ੍ਹਾਂ ਨੇਤਾਵਾਂ ਤੋਂ ਸਾਰੀ ਸਹੂਲਤਾਵਾਂ ਵਾਪਸ ਲਈਆ ਜਾ ਰਹੀਆਂ ਹਨ, ਉਨ੍ਹਾਂ ‘ਚ ਮੀਰਵਾਇਜ਼ ਉਮਰ ਫਾਰੁਖ, ਅਬਦੁੱਲ ਗਨੀ ਭੱਟ, ਬਿਲਾਲ ਲੋਨ, ਹਾਸ਼ਿਮ ਕੁਰੈਸ਼ੀ ਅਤੇ ਸ਼ਾਬਬੀਰ ਸ਼ਾਹ ਦੇ ਨਾਂ ਸ਼ਾਮਿਲ ਹਨ।

jammu ਪੁਲਵਾਮਾ ਹਮਲਾ : ਭਾਰਤ ਨੇ ਪੁੰਛ-ਰਾਵਲਕੋਟ ਬੱਸ ਸੇਵਾ ਕੀਤੀ ਬੰਦ

ਅੱਜ ਫਿਰ ਭਾਰਤ ਵਲੋਂ ਵੱਡਾ ਫੈਸਲਾ ਲੈਂਦਿਆਂ ਪੁੰਛ-ਰਾਵਲਕੋਟ ਬੱਸ ਸੇਵਾ ਬੰਦ ਕਰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਪੁਲਵਾਮਾ ਜ਼ਿਲ੍ਹੇ ‘ਚ ਸੀ. ਆਰ. ਪੀ. ਐੱਫ. ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ 40 ਜਵਾਨ ਸ਼ਹੀਦ ਹੋ ਗਏ ਸਨ। ਪੁਲਵਾਮਾ ਹਮਲਾ ਮਗਰੋਂ ਸਰਕਾਰ ਅਤੇ ਫੌਜ ਪੂਰੀ ਤਰ੍ਹਾਂ ਅਲਰਟ ਹੈ ਅਤੇ ਕਾਰਵਾਈ ਲਈ ਕਦਮ ਉਠਾਏ ਜਾ ਰਹੇ ਹਨ।

Related Post