ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ , 2 ਅੱਤਵਾਦੀ ਢੇਰ, ਪੁਲਵਾਮਾ ਹਮਲੇ ਨਾਲ ਹੋ ਸਕਦੈ ਸਬੰਧ

By  Jashan A February 18th 2019 11:43 AM -- Updated: February 18th 2019 12:11 PM

ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ , 2 ਅੱਤਵਾਦੀ ਢੇਰ, ਪੁਲਵਾਮਾ ਹਮਲੇ ਨਾਲ ਹੋ ਸਕਦੈ ਸਬੰਧ ਪੁਲਵਾਮਾ:ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਬੀਤੀ ਰਾਤ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਚੱਲ ਰਹੀ ਮੁਠਭੇੜ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ।

encounter ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ , 2 ਅੱਤਵਾਦੀ ਢੇਰ, ਪੁਲਵਾਮਾ ਹਮਲੇ ਨਾਲ ਹੋ ਸਕਦੈ ਸਬੰਧ

ਨਿਊਜ਼ ਏਜੰਸੀ ANI ਮੁਤਾਬਕ ਇਹਨਾਂ ਦੋਵਾਂ ਅੱਤਵਾਦੀਆਂ 'ਚੋ ਪੁਲਵਾਮਾ ਅੱਤਵਾਦੀ ਹਮਲੇ ਦਾ ਮਾਸਟਰ ਮਾਈਂਡ ਹੋ ਸਕਦਾ ਹੈ। ਹਾਲਾਂਕਿ ਕਿ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਅੱਤਵਾਦੀ ਪੁਲਵਾਮਾ ਹਮਲੇ ਤੋਂ ਬਾਅਦ ਭੱਜਣ 'ਚ ਕਾਮਯਾਬ ਹੋ ਗਏ ਸਨ, ਜਦੋਂਕਿ ਅੱਤਵਾਦੀ ਮੋਹੰਮਦ ਆਦਿਲ ਡਾਰ ਹਮਲੇ 'ਚ ਮਾਰਿਆ ਗਿਆ ਸੀ।

-PTC News

Related Post