ਮਹਾਰਾਸ਼ਟਰ : ਪੁਣੇ ’ਚ ਵੀ ਵਾਪਰਿਆ ਵੱਡਾ ਹਾਦਸਾ , ਕਾਲਜ ਦੀ ਕੰਧ ਡਿੱਗਣ ਕਾਰਨ 6 ਮੌਤਾਂ ਅਤੇ ਕਈ ਜ਼ਖਮੀ

By  Shanker Badra July 2nd 2019 10:32 AM

ਮਹਾਰਾਸ਼ਟਰ : ਪੁਣੇ ’ਚ ਵੀ ਵਾਪਰਿਆ ਵੱਡਾ ਹਾਦਸਾ , ਕਾਲਜ ਦੀ ਕੰਧ ਡਿੱਗਣ ਕਾਰਨ 6 ਮੌਤਾਂ ਅਤੇ ਕਈ ਜ਼ਖਮੀ:ਮੁੰਬਈ : ਮੁੰਬਈ ’ਚ ਪਿਛਲੇ ਦੋ ਦਿਨਾਂ ਤੋਂ ਭਾਰੀ ਵਰਖਾ ਜਾਰੀ ਹੈ।ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ, ਜਿਸ ਕਾਰਨ ਆਵਾਜਾਈ ਜਾਮ ਹੋ ਗਈ ਹੈ।ਰੇਲਾਂ ਦੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।ਮਹਾਰਾਸ਼ਟਰ ਵਿੱਚ ਲਗਾਤਾਰ ਹੋ ਰਹੀ ਬਾਰਸ਼ ਹੁਣ ਸਥਾਨਕ ਲੋਕਾਂ ਲਈ ਆਫ਼ਤ ਬਣ ਗਈ ਹੈ। ਮੁੰਬਈ ’ਚ ਭਾਰੀ ਮੀਂਹ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। [caption id="attachment_313873" align="aligncenter" width="300"]Pune wall of Sinhgad College , 6 people Death ਮਹਾਰਾਸ਼ਟਰ : ਪੁਣੇ ’ਚ ਵੀ ਵਾਪਰਿਆ ਵੱਡਾ ਹਾਦਸਾ , ਕਾਲਜ ਦੀ ਕੰਧ ਡਿੱਗਣ ਕਾਰਨ 6 ਮੌਤਾਂ ਅਤੇ ਕਈ ਜ਼ਖਮੀ[/caption] ਇਸ ਦੌਰਾਨ ਮਹਾਰਾਸ਼ਟਰ ਦੇ ਪੁਣੇ ’ਚ ਵੀ ਇੱਕ ਵੱਡਾ ਹਾਦਸਾ ਵਾਪਰਿਆ ਹੈ।ਓਥੇ ਪੁਣੇ ਦੇ ਸਿੰਨਹਗੜ੍ਹ ਕਾਲਜ ਦੀ ਕੰਧ ਢਹਿ ਗਈ ਹੈ। ਇਸ ਹਾਦਸੇ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ।ਇਹ ਹਾਦਸਾ ਰਾਤ ਦੇ ਕਰੀਬ 1 ਵਜੇ ਵਾਪਰਿਆ ਹੈ। ਐਨਡੀਆਰਐਫ ਦੀ ਟੀਮ ਮੌਕੇ 'ਤੇ ਪੁੱਜ ਗਈ ਹੈ ਅਤੇ ਬਚਾਅ ਤੇ ਰਾਹਤ ਕਾਰਜ ਜੰਗੀ ਪੱਧਰ ਉੱਤੇ ਚੱਲ ਰਹੇ ਹਨ। [caption id="attachment_313875" align="aligncenter" width="300"]Pune wall of Sinhgad College , 6 people Death ਮਹਾਰਾਸ਼ਟਰ : ਪੁਣੇ ’ਚ ਵੀ ਵਾਪਰਿਆ ਵੱਡਾ ਹਾਦਸਾ , ਕਾਲਜ ਦੀ ਕੰਧ ਡਿੱਗਣ ਕਾਰਨ 6 ਮੌਤਾਂ ਅਤੇ ਕਈ ਜ਼ਖਮੀ[/caption] ਇਸ ਤੋਂ ਇਲਾਵਾ ਅੱਜ ਸਵੇਰੇ ਮੀਂਹ ਕਾਰਨ ਮੁੰਬਈ ਦੇ ਮਲਾਡ ਇਲਾਕੇ ਵਿੱਚ ਇੱਕ ਕੰਧ ਢਹਿਣ ਨਾਲ 12 ਲੋਕਾਂ ਦੀ ਮੌਤ ਹੋ ਗਈ ਹੈ, ਜਦ ਕਿ ਕਈ ਹੋਰ ਵਿਅਕਤੀਆਂ ਦੇ ਮਲਬੇ ਹੇਠਾਂ ਦਬੇ ਹੋਣ ਦਾ ਖ਼ਦਸ਼ਾ ਹੈ।ਨਗਰ ਨਿਗਮ ਦੇ ਕਮਿਸ਼ਨਰ ਪ੍ਰਵੀਨ ਪਰਦੇਸੀ ਨੇ ਦੱਸਿਆ ਕਿ ਦੋ ਦਿਨਾਂ ਵਿੱਚ 540 ਮਿਲੀਮੀਟਰ ਵਰਖਾ ਹੋਈ ਹੈ, ਜੋ ਪਿਛਲੇ ਇੱਕ ਦਹਾਕੇ ਦੌਰਾਨ ਸਭ ਤੋਂ ਵੱਧ ਹੈ। [caption id="attachment_313874" align="aligncenter" width="300"]Pune wall of Sinhgad College , 6 people Death ਮਹਾਰਾਸ਼ਟਰ : ਪੁਣੇ ’ਚ ਵੀ ਵਾਪਰਿਆ ਵੱਡਾ ਹਾਦਸਾ , ਕਾਲਜ ਦੀ ਕੰਧ ਡਿੱਗਣ ਕਾਰਨ 6 ਮੌਤਾਂ ਅਤੇ ਕਈ ਜ਼ਖਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੁੰਬਈ ’ਚ ਲਗਾਤਾਰ ਪੈ ਰਿਹਾ ਮੀਂਹ ਲੋਕਾਂ ਲਈ ਬਣਿਆ ਆਫ਼ਤ , ਲੈਂਡਿੰਗ ਕਰਦੇ ਸਮੇਂ ਫਿਸਲਿਆ ਜਹਾਜ਼ ਉੱਧਰ ਮੌਸਮ ਵਿਭਾਗ ਨੇ ਆਲੇ-ਦੁਆਲੇ ਦੇ ਇਲਾਕਿਆਂ ਠਾਣੇ ਤੇ ਪਾਲਘਰ ਵਿਖੇ ਦੋ, ਚਾਰ ਤੇ ਪੰਜ ਜੁਲਾਈ ਨੂੰ ਹੋਰ ਵੀ ਭਾਰੀ ਮੀਂਹ ਦਾ ਖ਼ਦਸ਼ਾ ਪ੍ਰਗਟਾਇਆ ਹੈ।ਮੁੰਬਈ ’ਚ ਹੜ੍ਹ ਦਾ ਖ਼ਤਰਾ ਵੀ ਪੈਦਾ ਹੋ ਗਿਆ ਹੈ ਕਿਉਂਕਿ ਸਮੁੰਦਰ ਵਿੱਚ 3 ਤੋਂ 4 ਮੀਟਰ ਤੱਕ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। -PTCNews

Related Post