ਸਾਵਧਾਨ ! ਜੇਕਰ ਤੁਹਾਨੂੰ ਵੀ ਨੇ ਇਹ ਲੱਛਣ ਤਾਂ ਹੋ ਸਕਦਾ ਬਲੱਡ ਕੈਂਸਰ

By  Shanker Badra February 7th 2019 05:35 PM -- Updated: February 7th 2019 05:46 PM

ਸਾਵਧਾਨ ! ਜੇਕਰ ਤੁਹਾਨੂੰ ਵੀ ਨੇ ਇਹ ਲੱਛਣ ਤਾਂ ਹੋ ਸਕਦਾ ਬਲੱਡ ਕੈਂਸਰ:ਅੱਜ ਕੱਲ ਭੱਜਦੌੜ ਭਰੀ ਜ਼ਿੰਦਗੀ ਅਤੇ ਗਲਤ ਖਾਣ-ਪੀਣ ਕਾਰਨ ਲੋਕਾਂ ਨੂੰ ਕਈ ਗੰਭੀਰ ਬੀਮਾਰੀਆਂ ਹੁੰਦੀਆਂ ਜਾ ਰਹੀਆਂ ਹਨ।ਇਨ੍ਹਾਂ ਵਿੱਚੋਂ ਇੱਕ ਹੈ ਕੈਂਸਰ।ਜਾਣਕਾਰੀ ਮੁਤਾਬਕ ਲੋਕ ਇਸ ਨਾਮੁਰਾਦ ਬੀਮਾਰੀ ਦਾ ਨਾਮ ਲੈਣ ਤੋਂ ਵੀ ਗੁਰੇਜ਼ ਕਰਦੇ ਹਨ।ਜਦੋਂ ਕਿਸੇ ਦੇ ਘਰ ਵਿੱਚ ਕੈਂਸਰ ਦਾ ਨਾਂਅ ਆਉਂਦਾ ਹੈ ਤਾਂ ਲੋਕ ਡਰ ਜਾਂਦੇ ਹਨ।ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਕੈਂਸਰ ਦਾ ਮਰੀਜ਼ ਇਕ ਵਾਰ ਨਹੀਂ ਬਲਕਿ ਪਲ -ਪਲ ਮਰਦਾ ਹੈ ਅਤੇ ਬਹੁਤ ਹੀ ਦੁੱਖ ਭਰੀ ਜ਼ਿੰਦਗੀ ਬਤੀਤ ਕਰਦਾ ਹੈ। [caption id="attachment_252826" align="aligncenter" width="300"]Punjab Blood cancer Basic Symptoms ਸਾਵਧਾਨ ! ਜੇਕਰ ਤੁਹਾਨੂੰ ਵੀ ਨੇ ਇਹ ਲੱਛਣ ਤਾਂ ਹੋ ਸਕਦਾ ਬਲੱਡ ਕੈਂਸਰ[/caption] ਇਹ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ ਪਰ 30 ਸਾਲ ਦੇ ਬਾਅਦ ਇਸ ਦੇ ਹੋਣ ਦਾ ਖਤਰਾ ਜ਼ਿਆਦਾ ਵਧ ਜਾਂਦਾ ਹੈ।ਬਲੱਡ ਕੈਂਸਰ ਦੇ ਮਰੀਜਾਂ ਨੂੰ ਸ਼ੁਰੂਆਤ ‘ਚ ਇਸ ਦੇ ਲੱਛਣਾਂ ਦਾ ਪਤਾ ਨਹੀਂ ਚਲਦਾ, ਜਿਸ ਕਾਰਨ ਇਹ ਬੀਮਾਰੀ ਗੰਭੀਰ ਰੂਪ ਧਾਰ ਲੈਂਦੀ ਹੈ।ਇਸ ਲਈ ਹਰ ਕਿਸੇ ਨੂੰ ਇਸ ਦੇ ਸ਼ੁਰੂਆਤੀ ਲੱਛਣਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕਿ ਸਮੇਂ ਰਹਿੰਦੇ ਇਸ ਦਾ ਇਲਾਜ ਕਰਵਾਇਆ ਜਾ ਸਕੇ। [caption id="attachment_252827" align="aligncenter" width="300"]Punjab Blood cancer Basic Symptoms ਸਾਵਧਾਨ ! ਜੇਕਰ ਤੁਹਾਨੂੰ ਵੀ ਨੇ ਇਹ ਲੱਛਣ ਤਾਂ ਹੋ ਸਕਦਾ ਬਲੱਡ ਕੈਂਸਰ[/caption] ਪੰਜਾਬ ਵਿੱਚ ਹਰ ਰੋਜ਼ ਕੈਂਸਰ ਦੇ ਕਾਰਨ ਔਸਤਨ 43 ਦੇ ਕਰੀਬ ਮੌਤਾਂ ਹੁੰਦੀਆਂ ਹਨ।ਦੇਸ਼ ਅੰਦਰ ਪੰਜਾਬ ਹੀ ਇੱਕ ਅਜਹਾ ਸੂਬਾ ਹੈ, ਜਿੱਥੇ ਕੈਂਸਰ ਦੇ ਕਾਰਨ ਇੰਨੀਆਂ ਮੌਤਾਂ ਹੁੰਦੀਆਂ ਹਨ।ਇੱਥੋਂ ਤੱਕ ਕਿ ਕਿਸੇ ਹੋਰ ਬਾਹਰੀ ਦੇਸ਼ ਤੋਂ ਵੀ ਇੰਨੀਆਂ ਮੌਤਾਂ ਹੋਣ ਦੀ ਖ਼ਬਰ ਕਦੇ ਸਾਹਮਣੇ ਨਹੀਂ ਆਈ ਹੈ।ਪੰਜਾਬ ਦੇਸ਼ ਦੇ ਵਿਕਸਿਤ ਸੂਬਿਆਂ ਵਿਚੋਂ ਇੱਕ ਹੈ ਪਰ ਇਥੇ ਹਰ ਵਕਤ ਕੈਂਸਰ ਦਾ ਕਾਲਾ ਛਾਇਆ ਮੰਡਰਾ ਰਿਹਾ ਹੈ। [caption id="attachment_252828" align="aligncenter" width="300"]Punjab Blood cancer Basic Symptoms ਸਾਵਧਾਨ ! ਜੇਕਰ ਤੁਹਾਨੂੰ ਵੀ ਨੇ ਇਹ ਲੱਛਣ ਤਾਂ ਹੋ ਸਕਦਾ ਬਲੱਡ ਕੈਂਸਰ[/caption] ਦੱਸ ਦੇਈਏ ਕਿ ਮਾਲਵੇ ਵਿੱਚ ਕੈਂਸਰ ਦੀ ਬਿਮਾਰੀ ਦਿਨੋਂ-ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ।ਜਿਸ ਕਰਕੇ ਮਾਲਵੇ ਨੂੰ ਕੈਂਸਰ ਦਾ ਇਲਾਕਾ ਵੀ ਕਿਹਾ ਜਾਂਦਾ ਹੈ ਕਿਉਂਕਿ ਸਭ ਤੋਂ ਵੱਧ ਕੈਂਸਰ ਮਾਲਵੇ ਵਿੱਚ ਪਾਇਆ ਜਾਂਦਾ ਹੈ।ਜ਼ਿਕਰਯੋਗ ਹੈ ਕਿ ਪੰਜਾਬ ਦੇ ਬਠਿੰਡਾ ਤੋਂ ਇੱਕ ਰੇਲ ਗੱਡੀ ਬੀਕਾਨੇਰ ਨੂੰ ਜਾਂਦੀ ਹੈ।ਜਿਸ ਵਿੱਚ ਕੈਂਸਰ ਦੇ ਮਰੀਜ਼ ਅਤੇ ਉਨ੍ਹਾਂ ਨਾਲ ਰਿਸ਼ਤੇਦਾਰ ਹੀ ਜਾਂਦੇ ਹਨ।ਇਸ ਕਰਕੇ ਇਸ ਰੇਲ ਗੱਡੀ ਨੂੰ ਕੈਂਸਰ ਟਰੇਨ ਵੀ ਕਿਹਾ ਜਾਂਦਾ ਹੈ। [caption id="attachment_252829" align="aligncenter" width="300"]Punjab Blood cancer Basic Symptoms ਸਾਵਧਾਨ ! ਜੇਕਰ ਤੁਹਾਨੂੰ ਵੀ ਨੇ ਇਹ ਲੱਛਣ ਤਾਂ ਹੋ ਸਕਦਾ ਬਲੱਡ ਕੈਂਸਰ[/caption] ਬਲੱਡ ਕੈਂਸਰ ਦੀਆਂ ਕਿਸਮਾਂ : (1) ਲਿਸਕਾਜਨਕ ਜਾਂ ਲਿੰਫੈਟਿਕ ਬਲੱਡ ਕੈਂਸਰ (2) ਮਾਈਲਾਇਡ ਜਾਂ ਮਾਇਲੋਜੀਨਸ ਬਲੱਡ ਕੈਂਸਰ। ਕੈਂਸਰ ਦੇ ਮੁੱਢਲੇ ਲੱਛਣ : -ਮਰਦਾਂ ਵਿੱਚ ਬਿਨਾਂ ਕਿਸੀ ਤਕਲੀਫ ਦੇ ਪਿਸ਼ਾਬ ਵਿੱਚ ਖੂਨ ਨਿਕਲਦਾ ਹੈ। -ਜੇਕਰ ਤੁਸੀਂ ਕੋਈ ਵੀ ਚੀਜ਼ ਖਾਂਦੇ ਹੋ ਤਾਂ ਤਕਲੀਫ ਹੁੰਦੀ ਹੈ। - ਤੁਹਾਡੀ ਚਮੜੀ ਤੇ ਦਾਗ ਪੈ ਜਾਣੇ ਅਤੇ ਉਨ੍ਹਾਂ ਵਿੱਚ ਖੁਰਕ ਹੋਣੀ ਅਤੇ ਕਦੇ-ਕਦੇ ਖੂਨ ਵੀ ਆਉਣਾ। -ਲਗਾਤਾਰ ਭਾਰ ਦਾ ਘੱਟਦਿਆਂ ਜਾਣਾ। -ਬਲਗਮ ਦੇ ਨਾਲ ਖੂਨ ਦਾ ਆਉਣਾ -ਹਰ ਸਮੇਂ ਥਕਾਵਟ, ਕਮਜ਼ੋਰੀ ਜਾਂ ਹਲਕਾ ਜਿਹਾ ਬੁਖਾਰ ਵੀ ਬਲੱਡ ਕੈਂਸਰ ਦਾ ਲੱਛਣ ਹੁੰਦਾ ਹੈ। - ਬਲੱਡ ਕੈਂਸਰ ਹੋਣ 'ਤੇ ਗਲੇ ਜਾਂ ਅੰਡਰਆਰਮਸ 'ਚ ਹਲਕਾ ਦਰਦ ਜਾਂ ਸੋਜ ਆ ਜਾਂਦੀ ਹੈ।ਇਸ ਤੋਂ ਇਲਾਵਾ ਜੇ ਤੁਹਾਡੇ ਪੈਰਾਂ 'ਚ ਲਗਾਤਾਰ ਸੋਜ ਅਤੇ ਛਾਤੀ 'ਚ ਜਲਣ ਰਹਿੰਦੀ ਹੈ ਤਾਂ ਤੁਰੰਤ ਡਾਕਟਰ ਦੇ ਕੋਲ ਜਾਓ ਕਿਉਂਕਿ ਇਹ ਬਲੱਡ ਕੈਂਸਰ ਦੇ ਸ਼ੁਰੂਆਤੀ ਲੱਛਣ ਹੈ। -ਜੇ ਤੁਹਾਡੇ ਮੂੰਹ, ਨੱਕ 'ਚੋਂ ਖੂਨ ਨਿਕਲ ਰਿਹਾ ਹੈ -ਹੱਡੀਆਂ ਅਤੇ ਜੋੜ੍ਹਾਂ 'ਚ ਦਰਦ ਹੋਣਾ ਅਰਥਰਾਈਟਸ ਹੀ ਨਹੀਂ ਬਲੱਡ ਕੈਂਸਰ ਦਾ ਵੀ ਲੱਛਣ ਹੋ ਸਕਦਾ ਹੈ। -PTCNews

Related Post