ਸਿੱਧੂ ਅਤੇ ਮਜੀਠੀਆ ਦੀ ਤਿੱਖੀ ਬਹਿਸ, ਅੱਧੇ ਘੰਟੇ ਲਈ ਕਾਰਵਾਈ ਮੁਲਤਵੀ 

By  Joshi March 22nd 2018 11:45 AM -- Updated: March 22nd 2018 11:48 AM

Punjab budget session day 3: Sidhu Majithia arrangements house adjourned : ਸਿੱਧੂ ਅਤੇ ਮਜੀਠੀਆ ਦੀ ਤਿੱਖੀ ਬਹਿਸ, ਅੱਧੇ ਘੰਟੇ ਲਈ ਕਾਰਵਾਈ ਮੁਲਤਵੀ

ਅੱਜ ਵਿਧਾਨ ਸਭਾ ਦੇ ਤੀਸਰੇ ਦਿਨ ਸ਼ੋਰ-ਸ਼ਰਾਬੇ ਕਾਰਨ ਸਦਨ ਦੀ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ, ਸਿੱਧੂ ਅਤੇ ਮਜੀਠੀਆ 'ਚ ਲਗਾਤਾਰ ਤਿੱਖੀ ਨੋਂਕ-ਝੋਂਕ ਦੇ ਕਾਰਨ ਸਪੀਕਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੰਗਰ 'ਤੇ ਸਟੇਟ ਜੀਐਸਟੀ ਮਾਮਲੇ ਦਾ ਮੁੱਦਾ ਅਕਾਲੀ ਵਿਧਾਇਕ ਪਰਮਿੰਦਰ ਢੀਂਡਸਾ ਨੇ ਉਠਾਇਆ, ਜਿਸ 'ਤੇ ਵੀ ਸਦਨ 'ਚ ਜ਼ੋਰਦਾਰ ਹੰਗਾਮਾ ਹੋਇਆ।

ਢੀਂਡਸਾ ਨੇ ਕਿਹਾ ਕਿ ਕੱਲ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੇਂਦਰ ਵੀ ਆਪਣਾ ਹਿੱਸਾ ਛੱਡ ਦਵੇਗਾ, ਜਿਸ ਤੋਂ ਬਾਅਦ ਸਿੱਧੂ ਅਤੇ ਮਜੀਠੀਆ 'ਚ ਲਗਾਤਾਰ ਤਿੱਖੀ ਬਹਿਸ ਦੇ ਬਾਅਦ ਸਦਨ ਦੀ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

—PTC News

Related Post