ਪੰਜਾਬ ਮੰਤਰੀ ਮੰਡਲ ਦੀ 3.00 ਵਜੇ ਬੁਲਾਈ ਮੀਟਿੰਗ, ਵਿਭਾਗਾਂ ਦੇ ਮੁੜ ਗਠਨ 'ਤੇ ਹੋ ਸਕਦੇ ਅਹਿਮ ਫੈਸਲੇ

By  Jagroop Kaur December 30th 2020 09:45 AM -- Updated: December 30th 2020 09:51 AM

ਪੰਜਾਬ ਮੰਤਰੀ ਮੰਡਲ ਦੀ 3.00 ਵਜੇ ਬੁਲਾਈ ਮੀਟਿੰਗ ਬੁਲਾਈ ਗਈ ਹੈ ਜਿਥੇ ਵਿਭਾਗਾਂ ਦੇ ਮੁੜ ਗਠਨ 'ਤੇ ਅਹਿਮ ਫੈਸਲੇ ਲਏ ਜਾ ਸਕਦੇ ਹਨ। ਇਹ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਣ ਵਾਲੀ ਮੀਟਿੰਗ ਵਿਚ ਵਿਭਾਗਾਂ ਦਾ ਮੁੜ ਗਠਨ ਕਰਨ ਉਪਰ ਹੋ ਸਕਦੀ ਹੈ ਚਰਚਾ। ਇਸ ਦੌਰਾਨ ਕੁਝ ਵਿਭਾਗਾਂ ਦੇ ਮੁਲਾਜ਼ਮਾਂ ਦੀ ਗਿਣਤੀ ਨੂੰ ਘਟਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ।

ਇਹਨਾਂ ਵਿਭਾਗਾਂ 'ਚ ਜਲ ਸਰੋਤ ਤੇ ਖੇਤੀਬਾੜੀ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਅਸਾਮੀਆਂ ਘਟਾਉਣ ਦੀ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ ਤਜਵੀਜ਼।

ਹੋਰ ਪੜ੍ਹੋ :ਸਦਨ ‘ਚ ਬੇਇਜ਼ਤ ਹੋਣ ਵਾਲੇ ਡਿਪਟੀ ਸਪੀਕਰ ਨੇ ਕੀਤੀ ਖ਼ੁਦਕੁਸ਼ੀਇਸ ਦੇ ਨਾਲ ਹੀ ਮੀਟਿੰਗ ਵਿਚ ਮੁਲਾਜ਼ਮਾਂ ਦੀ ਨਵੀਂ ਭਰਤੀ ਕਰਨ ਨੂੰ ਵੀ ਦਿੱਤੀ ਜਾ ਸਕਦੀ ਹੈ ਹਰੀ ਝੰਡੀ। ਦੱਸਣਯੋਗ ਹੈ ਕਿ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ ਬਾਅਦ ਦੁਪਹਿਰ 3.00 ਵਜੇ ਵੀਡੀਓ ਕਾਨਫਰੰਸ ਰਾਹੀਂ ਹੋਵੇਗੀਇਸ ਦੇ ਨਾਲ ਹੀ ਇਸ ਵਿਰੋਧ 'ਚ ਸਟੇਸ਼ਨਰੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਪ੍ਰੋਟੈਸਟ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ , ਹੁਣ ਦੇਖਣਾ ਹੋਵੇਗਾ ਕਿ ਕੈਬਿਨੇਟ ਦਾ ਫੈਸਲਾ ਕੀ ਹੁੰਦਾ ਹੈ। ਅਤੇ ਇਸ 'ਤੇ ਮੁਲਾਜ਼ਮਾਂ ਦਾ ਕੀ ਪ੍ਰਤੀਕਰਮ ਹੋਵੇਗਾ।

Related Post