ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਅੱਜ ਕੈਬਨਿਟ ਮੰਤਰੀਆਂ ਦੀ ਪਹਿਲੀ ਮੀਟਿੰਗ ਹੋਈ ਸ਼ੁਰੂ

By  Shanker Badra September 27th 2021 11:31 AM

ਚੰਡੀਗੜ੍ਹ : ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲਣ ਮਗਰੋਂ ਇਸ ਦੀ ਨਵੀਂ ਕੈਬਿਨਟ ਨੇ ਐਤਵਾਰ ਨੂੰ ਸਹੁੰ ਚੁੱਕ ਲਈ ਹੈ ਤੇ ਅੱਜ ਇਸ ਨਵੀਂ ਟੀਮ ਦੀ ਪਹਿਲੀ ਮੀਟਿੰਗ ਹੋਣੀ ਹੈ। ਹਾਲਾਂਕਿ, ਇਸ ਬਾਰੇ ਏਜੰਡਾ ਅਜੇ ਸਪਸ਼ਟ ਨਹੀਂ ਹੈ। ਹੁਣ ਚੰਨੀ ਸਰਕਾਰ ਵਿਚ ਕੁੱਲ 18 ਮੈਂਬਰ ਹੋ ਗਏ ਹਨ।

ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਅੱਜ ਕੈਬਨਿਟ ਮੰਤਰੀਆਂ ਦੀ ਪਹਿਲੀ ਮੀਟਿੰਗ ਹੋਈ ਸ਼ੁਰੂ

ਹੁਣ ਪੰਜਾਬ ਨੂੰ ਨਵੀਂ ਵਜ਼ਾਰਤ ਮਿਲ ਗਈ ਹੈ। ਜਿਸ ਦੀ ਪਹਿਲੀ ਮੀਟਿੰਗ ਅੱਜ ਸੱਦੀ ਗਈ ਹੈ। ਹਾਲੇ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗ ਨਹੀਂ ਦਿੱਤੇ ਗਏ ਹਨ। ਉਮੀਦ ਹੈ ਕਿ ਇਸ ਮੀਟਿੰਗ ਤੋਂ ਪਹਿਲਾਂ ਨਵੀਂ ਕੈਬਿਨਟ 'ਚ ਸ਼ਾਮਲ ਹੋਏ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗ ਦੱਸ ਦਿੱਤੇ ਜਾਣਗੇ।

ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਅੱਜ ਕੈਬਨਿਟ ਮੰਤਰੀਆਂ ਦੀ ਪਹਿਲੀ ਮੀਟਿੰਗ ਹੋਈ ਸ਼ੁਰੂ

ਹੁਣ ਸਭ ਦੀਆਂ ਨਜ਼ਰਾਂ ਅਹੁਦਿਆਂ 'ਤੇ ਹਨ ਤੇ ਸ਼ਾਇਦ ਅੱਜ ਮੰਤਰੀਆਂ ਨੂੰ ਮਹਿਕਮੇ ਵੰਡੇ ਜਾ ਸਕਦੇ ਹਨ ਪਰ ਇਹ ਹੁਣ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਸ ਮੰਤਰੀ ਦੇ ਹੱਥ ਕਿਹੜਾ ਅਹੁਦਾ ਆਉਂਦਾ ਹੈ। ਪੰਜਾਬ ਵਿਚ ਪਹਿਲੀ ਵਾਰ ਸੁਖਜਿੰਦਰ ਰੰਧਾਵਾ ਅਤੇ ਓਪੀ ਸੋਨੀ ਦੋ ਉਪ ਮੁੱਖ ਮੰਤਰੀ ਬਣੇ ਹਨ।

ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਅੱਜ ਕੈਬਨਿਟ ਮੰਤਰੀਆਂ ਦੀ ਪਹਿਲੀ ਮੀਟਿੰਗ ਹੋਈ ਸ਼ੁਰੂ

ਦੱਸ ਦੇਈਏ ਕਿ ਖ਼ਬਰਾਂ ਇਹ ਸਾਹਮਣੇ ਆਈਆਂ ਹਨ ਕਿ ਰੰਧਾਵਾ ਗ੍ਰਹਿ ਮੰਤਰਾਲਾ ਚਾਹੁੰਦੇ ਹਨ, ਸੋਨੀ ਸਿੱਖਿਆ ਮੰਤਰਾਲੇ ਦੀ ਇੱਛਾ ਰੱਖ ਰਹੇ ਹਨ। ਹਾਲਾਂਕਿ ਵਿਜੈਇੰਦਰ ਸਿੰਗਲਾ ਜੋ ਸਿਰਫ ਸਿੱਖਿਆ ਮੰਤਰਾਲੇ ਵਿਚ ਕਾਰਗੁਜ਼ਾਰੀ ਦੇ ਕਾਰਨ ਵਾਪਸ ਆਏ ਸਨ ਤੇ ਉਹਨਾਂ ਕੋਲ ਇਹ ਮੰਤਰਾਲਾ ਦੁਬਾਰਾ ਜਾਣਾ ਤੈਅ ਹੈ।

-PTCNews

Related Post