ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਕਮਾਂਡੋ ਸੁਖਵਿੰਦਰ ਦਾ ਕਤਲ ਕਰਨ ਵਾਲੇ ਚੜ੍ਹੇ ਪੁਲਿਸ ਅੜਿੱਕੇ

By  Shanker Badra August 5th 2019 03:31 PM

ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਕਮਾਂਡੋ ਸੁਖਵਿੰਦਰ ਦਾ ਕਤਲ ਕਰਨ ਵਾਲੇ ਚੜ੍ਹੇ ਪੁਲਿਸ ਅੜਿੱਕੇ:ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਕਿਓਰਿਟੀ ਲਈ ਤਾਇਨਾਤ ਪੁਲਿਸ ਦੇ ਜਵਾਨ (ਕਾਂਸਟੇਬਲ) ਸੁਖਵਿੰਦਰ ਸਿੰਘ ਦੀ ਨਾਈਟ ਕਲੱਬ 'ਚ ਗੋਲ਼ੀ ਮਾਰ ਕੇ ਹੱਤਿਆ ਕਰਨ ਵਾਲੇ ਚਰਨਜੀਤ ਸਿੰਘ ਉਰਫ਼ ਸਾਹਿਲ ਨੂੰ ਪੁਲਿਸ ਨੇ ਪਾਨੀਪਤ ਤੋਂ ਗ੍ਰਿਫਤਾਰ ਕਰ ਲਿਆ ਹੈ। [caption id="attachment_325797" align="aligncenter" width="300"]Punjab CM security Posted Commando Sukhwinder murder Case Three Arrested ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਕਮਾਂਡੋ ਸੁਖਵਿੰਦਰ ਦਾ ਕਤਲ ਕਰਨ ਵਾਲੇ ਚੜ੍ਹੇ ਪੁਲਿਸ ਅੜਿੱਕੇ[/caption] ਇਸ ਦੌਰਾਨ ਮੋਹਾਲੀ ਪੁਲਿਸ ਨੇ ਉਸ ਦੇ ਦੋ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸਾਹਿਲ ਕੋਲੋਂ 32 ਬੋਰ ਦੀ ਲਾਇਸੈਂਸੀ ਪਿਸਤੌਲ ਤੇ ਆਡੀ ਗੱਡੀ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਪਾਨੀਪਤ 'ਚ ਲੁਕਿਆ ਹੋਇਆ ਸੀ।ਅੰਮ੍ਰਿਤਸਰ ਦੇ ਨਿਵਾਸੀ ਸਾਹਿਲ ਨਾਲ ਉਸ ਦੇ ਜਿਹੜੇ ਦੋਸਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਦੇ ਨਾਂਅ ਆਸ਼ੀਸ਼ ਅਤੇ ਅਤੁਲ ਹਨ। [caption id="attachment_325795" align="aligncenter" width="300"]Punjab CM security Posted Commando Sukhwinder murder Case Three Arrested ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਕਮਾਂਡੋ ਸੁਖਵਿੰਦਰ ਦਾ ਕਤਲ ਕਰਨ ਵਾਲੇ ਚੜ੍ਹੇ ਪੁਲਿਸ ਅੜਿੱਕੇ[/caption] ਮਿਲੀ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਦਾ ਕਤਲ ਕਥਿਤ ਤੌਰ ਉੱਤੇ ਸਾਹਿਲ ਨੇ ਸਭ ਦੇ ਸਾਹਮਣੇ ਸਨਿੱਚਰਵਾਰ ਦੀ ਰਾਤ ਨੂੰ ਮੋਹਾਲੀ ਦੇ ਫ਼ੇਸ–11 ਸਥਿਤ ਨਾਈਟ ਕਲੱਬ ‘ਵਾਕਿੰਗ ਸਟ੍ਰੀਟ ਐਂਡ ਕੈਫ਼ੇ’ ’ਚ ਕੀਤਾ ਸੀ। ਉੱਥੇ ਇਨ੍ਹਾਂ ਦੋਵਾਂ ਦੀ ਕਿਸੇ ਗੱਲੋਂ ਬਹਿਸ ਹੋ ਗਈ ਸੀ। ਓਥੇ ਬਹਿਸ ਹੋਣ ਕਾਰਨ ਕੈਫ਼ੇ ਦੇ ਮਾਲਕ ਨੇ ਦੋਵਾਂ ਨੂੰ ਬਾਹਰ ਕੱਢ ਦਿੱਤਾ ਸੀ ਅਤੇ ਬਾਹਰ ਜਾਂਦੇ ਸਮੇਂ ਸਾਹਿਲ ਨੇ ਗੋਲੀਆਂ ਚਲਾ ਕੇ ਸੁਖਵਿੰਦਰ ਸਿੰਘ ਨੂੰ ਮਾਰ ਦਿੱਤਾ ਸੀ। ਉਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਹਿਲ ਉੱਥੋਂ ਫ਼ਰਾਰ ਹੋ ਗਿਆ ਸੀ। [caption id="attachment_325796" align="aligncenter" width="300"]Punjab CM security Posted Commando Sukhwinder murder Case Three Arrested ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਕਮਾਂਡੋ ਸੁਖਵਿੰਦਰ ਦਾ ਕਤਲ ਕਰਨ ਵਾਲੇ ਚੜ੍ਹੇ ਪੁਲਿਸ ਅੜਿੱਕੇ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੰਮੂ -ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ‘ਤੇ ਰਾਜ ਸਭਾ ‘ਚ PDP ਵੱਲੋਂ ਹੰਗਾਮਾ , ਸੰਵਿਧਾਨ ਦੀਆਂ ਕਾਪੀਆਂ ਅਤੇ ਕੱਪੜੇ ਪਾੜੇ ਸੂਤਰਾਂ ਤੋਂ ਪਤਾ ਚਲਿਆ ਹੈ ਕਿ ਸਾਹਿਲ ਖ਼ੁਦ ਨੂੰ ਚੰਡੀਗੜ੍ਹ ਸੈਕਟਰ-9 ਸਕੈਰੀ ਸਟ੍ਰੀਟ ਦਾ ਮਾਲਕ ਦੱਸਦਾ ਸੀ। ਪੁਲਿਸ ਇਸ ਕਲੱਬ ਦੇ ਸਟਾਫ ਤੋਂ ਵੀ ਪੁੱਛ-ਗਿੱਛ ਕਰ ਰਹੀ ਹੈ। ਚੰਡੀਗੜ੍ਹ 'ਚ ਡਿਸਕੋ ਕਲੱਬ ਖ਼ਿਲਾਫ਼ ਸਖ਼ਤੀ ਦੇ ਚਲਦਿਆਂ 12ਵਜੇ ਕਲੱਬ ਬੰਦ ਕਰਵਾ ਦਿੱਤੇ ਜਾਂਦੇ ਹਨ, ਇਸ਼ ਲਈ ਸਾਹਿਲ ਚੰਡੀਗੜ੍ਹ ਦਾ ਕਲੱਬ ਬੰਦ ਹੋਣ ਤੋਂ ਬਾਅਦ ਮੋਹਾਲੀ 'ਚ ਦੇਰ ਰਾਤ ਤੱਕ ਚੱਲਣ ਵਾਲੇ ਕਲੱਬ 'ਚ ਸਾਥੀਆਂ ਸਮੇਤ ਆਉਂਦਾ ਸੀ। ਸਾਹਿਲ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਹ ਖਰੜ 'ਚ ਕਿਰਾਏ ਦੇ ਮਕਾਨ 'ਤੇ ਇਕ ਕੁੜੀ ਨਾਲ ਲਿਵ ਇਨ 'ਚ ਰਹਿੰਦਾ ਹੈ। ਉਸ ਦੀ ਅੰਮ੍ਰਿਤਸਰ 'ਚ ਜੋ ਜ਼ਮੀਨ ਸੀ ਉਹ ਉਸ ਨੂੰ ਵੇਚ ਚੁੱਕਾ ਹੈ। ਪੁਲਿਸ ਨੇ ਸਾਹਿਲ ਦੀ ਗ੍ਰਿਫ਼ਤਾਰੀ ਲਈ ਉਸ ਦੀ ਫੇਜ਼-9 ਪੀਜੀ ਰਹਿੰਦੀ ਇਕ ਮਹਿਲਾ ਦੋਸਤ ਨੂੰ ਕਸਟਡੀ 'ਚ ਲਿਆ ਸੀ, ਜੋ ਕਿ ਵਾਰਦਾਤ ਦੀ ਰਾਤ ਉਸ ਨਾਲ ਕਲੱਬ 'ਚ ਮੌਜੂਦ ਸੀ। -PTCNews

Related Post