Delta variant cases: ਪੰਜਾਬ 'ਚ ਡੇਲਟਾ ਵੈਰੀਐਂਟ ਨੇ ਵਧਾਈ ਚਿੰਤਾ, ਸੂਬਿਆਂ ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼

By  Riya Bawa December 1st 2021 02:27 PM -- Updated: December 1st 2021 02:30 PM

Punjab Delta Variant: ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਫਿਰ ਤੋਂ ਵੱਧ ਰਿਹਾ ਹੈ। ਇਸ ਦੇ ਚਲਦੇ ਅੱਜ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਤੋਂ ਇੱਕ ਵਾਰ ਫਿਰ ਨਵੀਂ ਲਹਿਰ ਆਉਣ ਦਾ ਖ਼ਤਰਾ ਹੈ। ਪੰਜਾਬ ਦੇ ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਹੁਣ ਤੱਕ ਓਮੀਕਰੋਨ ਵੇਰੀਐਂਟ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪੰਜਾਬ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸੂਬੇ ਵਿੱਚ ਕੋਵਿਡ-19 ਦੇ ਪਾਏ ਜਾ ਰਹੇ ਕੇਸਾਂ ਵਿੱਚ ਸਿਰਫ਼ ਡੈਲਟਾ ਵੇਰੀਐਂਟ ਹੀ ਪਾਇਆ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਸਿਹਤ ਵਿਭਾਗ ਨੇ Omicron ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਡੈਲਟਾ ਤੋਂ ਇਲਾਵਾ ਕੋਈ ਨਵਾਂ ਵੈਰੀਐਂਟ ਨਹੀਂ ਮਿਲਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਹੁਣ ਤੱਕ ਸਿਰਫ ਡੈਲਟਾ ਵੇਰੀਐਂਟ ਦੇ ਹੀ ਮਾਮਲੇ ਮਿਲ ਰਹੇ ਹਨ। ਕੋਈ ਨਵਾਂ ਵੇਰੀਐਂਟ ਸਾਹਮਣੇ ਨਹੀਂ ਆਇਆ। ਫਿਲਹਾਲ ਘਬਰਾਉਣ ਦੀ ਲੋੜ ਨਹੀਂ ਹੈ। This PM confirms 4th wave of COVID-19 hit country due to rising cases of Delta variant ਹਾਲਾਂਕਿ ਪਟਿਆਲਾ ਮੈਡੀਕਲ ਕਾਲਜ ਵੱਲੋਂ ਨਵੇਂ ਸੈਂਪਲ ਟੈਸਟ ਕੀਤੇ ਜਾ ਰਹੇ ਹਨ। ਮੈਡੀਕਲ ਕਾਲਜ ਨਾਲ ਜੁੜੇ ਡਾਕਟਰ ਰੁਪਿੰਦਰ ਨੇ ਕਿਹਾ ਕਿ ਹੁਣ ਤੱਕ ਸਾਡੇ ਕੋਲ ਡੇਲਟਾ ਵੇਰੀਐਂਟ ਦੇ ਹੀ ਕੇਸ ਆਏ ਹਨ। ਨਵੇਂ ਬੈਚ ਦੀ ਜਾਂਚ ਕੀਤੀ ਗਈ ਹੈ ਤੇ ਉਨ੍ਹਾਂ ਦੀ ਰਿਪੋਰਟ ਦੋ-ਤਿੰਨ ਦਿਨਾਂ ਵਿੱਚ ਆਉਣ ਦੀ ਉਮੀਦ ਹੈ। ਦੂਜੇ ਪਾਸੇ ਓਮੀਕਰੋਨ ਵੇਰੀਐਂਟ 'ਤੇ ਯਾਤਰਾ ਲਈ ਨਵੇਂ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਗਏ ਹਨ। ਇਸ ਸਬੰਧੀ ਯੂਕਰੇਨ ਦੇ ਇੱਕ ਯਾਤਰੀ ਨੇ ਕਿਹਾ, ਸਾਨੂੰ ਪਤਾ ਨਹੀਂ ਸੀ ਕਿ ਇੱਥੇ ਸਾਵਧਾਨੀ ਵਧਾ ਦਿੱਤੀ ਗਈ ਹੈ। ਸਾਡਾ ਆਰਟੀ-ਪੀ.ਸੀ.ਆਰ. ਟੈਸਟ ਏਅਰਪੋਰਟ 'ਤੇ ਕੀਤਾ ਗਿਆ ਸੀ। -PTC News

Related Post