ਪਹਿਲੇ 2 ਘੰਟਿਆਂ ਦੌਰਾਨ ਪੰਜਾਬ 'ਚ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਜਾਰੀ , ਜਾਣੋ, ਹੁਣ ਤੱਕ ਕਿਥੇ ਕਿੰਨ੍ਹੇ ਫੀਸਦੀ ਹੋਈ ਵੋਟਿੰਗ

By  Jashan A May 19th 2019 09:41 AM -- Updated: May 19th 2019 10:08 AM

ਪਹਿਲੇ 2 ਘੰਟਿਆਂ ਦੌਰਾਨ ਪੰਜਾਬ 'ਚ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਜਾਰੀ , ਜਾਣੋ, ਹੁਣ ਤੱਕ ਕਿਥੇ ਕਿੰਨ੍ਹੇ ਫੀਸਦੀ ਹੋਈ ਵੋਟਿੰਗ,ਮੋਹਾਲੀ: ਲੋਕ ਸਭਾ ਚੋਣਾਂ ਦੇ ਅੰਤਿਮ ਪੜਾਅ 'ਚ ਅੱਜ ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਾਂ ਸ਼ਾਂਤੀਪੂਰਨ ਢੰਗ ਨਾਲ ਪਾਈਆਂ ਜਾ ਰਹੀਆਂ ਹਨ। ਜਿਸ ਦੌਰਾਨ ਉਮੀਦਵਾਰਾਂ ਅਤੇ ਵੋਟਰਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। [caption id="attachment_297115" align="aligncenter" width="300"]voting ਪਹਿਲੇ 2 ਘੰਟਿਆਂ ਦੌਰਾਨ ਪੰਜਾਬ 'ਚ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਜਾਰੀ , ਜਾਣੋ, ਹੁਣ ਤੱਕ ਕਿਥੇ ਕਿੰਨ੍ਹੇ ਫੀਸਦੀ ਹੋਈ ਵੋਟਿੰਗ[/caption] ਇੱਥੇ ਇਹ ਦੱਸਣਾ ਬਣਦਾ ਹੈ ਕਿ 7ਵੇਂ ਪੜਾਅ ਦੀਆਂ 59 ਸੀਟਾਂ 'ਚ ਉਤਰ ਪ੍ਰਦੇਸ਼-13ਚੰਡੀਗੜ੍ਹ- 1,ਮੱਧ ਪ੍ਰਦੇਸ਼- 8,ਝਾਰਖੰਡ- 3,ਬਿਹਾਰ- 8,ਹਿਮਾਚਲ- 4 ,ਪੱਛਮੀ ਬੰਗਾਲ- 9 ਅਤੇ ਪੰਜਾਬ ਦੀਆਂ- 13 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ 'ਚ 2 ਘੰਟੇ ਦੌਰਾਨ ਸ਼ਾਂਤੀਪੂਰਨ ਢੰਗ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਪੰਜਾਬ ਦੀ ਹੁਸ਼ਿਆਰਪੁਰ ਤੇ ਜਲੰਧਰ ਸੀਟ 'ਤੇ ਹੁਣ ਤੱਕ 11%, ਬਰਨਾਲਾ 'ਚ 10% ਬੰਗਾ 14 %, ਪਟਿਆਲਾ 'ਚ 14.56%, ਫਿਰੋਜ਼ਪੁਰ 'ਚ 11 ਫੀਸਦੀ, ਗੁਰਦਾਸਪੁਰ 'ਚ 9.94% ਅਤੇ ਫਰੀਦਕੋਟ 'ਚ 8:84% ਵੋਟਿੰਗ ਹੋਈ ਹੈ। ਫਿਰੋਜਪੁਰ ਲੋਕ ਸਭਾ ਹਲਕੇ ਦਾ ਹਿੱਸਾ ਮਲੋਟ ਵਿਧਾਨ ਸਭਾ ਹਲਕੇ ਵਿਚ ਸਵੇਰੇ 9 ਵਜੇ ਤੱਕ 11 ਫੀਸਦੀ ਅਤੇ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਵਿਚ 11.09 ਫੀਸਦੀ ਵੋਟਾਂ ਪਈਆਂ ਹਨ।ਫਰੀਦਕੋਟ ਲੋਕ ਸਭਾ ਹਲਕੇ ਅਧੀਨ ਪੈਂਦੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿਚ9 ਵਜੇ ਤੱਕ 15.30 ਫੀਸਦੀ ਵੋਟਾਂ ਪੈ ਚੁੱਕੀਆਂ ਹਨ। [caption id="attachment_297089" align="aligncenter" width="300"]Lok Sabha elections 201 ਪਹਿਲੇ 2 ਘੰਟਿਆਂ ਦੌਰਾਨ ਪੰਜਾਬ 'ਚ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਜਾਰੀ , ਜਾਣੋ, ਹੁਣ ਤੱਕ ਕਿਥੇ ਕਿੰਨ੍ਹੇ ਫੀਸਦੀ ਹੋਈ ਵੋਟਿੰਗ[/caption] ਆਪਣੇ ਪਸੰਦੀਦਾ ਉਮੀਦਵਾਰ ਨੂੰ ਜਿਤਾਉਣ ਲਈ ਪੰਜਾਬ ਦੇ ਵੋਟਰਾਂ ਵੱਲੋਂ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਵੋਟਰ ਲੰਮੀਆਂ ਕਤਾਰਾਂ 'ਚ ਲੱਗੇ ਹੋਏ ਹਨ ਅਤੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਹਨ। [caption id="attachment_297090" align="aligncenter" width="300"]Lok Sabha elections 2019 ਪਹਿਲੇ 2 ਘੰਟਿਆਂ ਦੌਰਾਨ ਪੰਜਾਬ 'ਚ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਜਾਰੀ , ਜਾਣੋ, ਹੁਣ ਤੱਕ ਕਿਥੇ ਕਿੰਨ੍ਹੇ ਫੀਸਦੀ ਹੋਈ ਵੋਟਿੰਗ[/caption] ਦੱਸਣਯੋਗ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ 'ਚ ਹਨ ,ਜਿਨ੍ਹਾਂ ਵਿੱਚ 24 ਮਹਿਲਾਵਾਂ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2,08,92,674 ਵੋਟਰ ਕਰ ਰਹੇ ਹਨ। ਇਨ੍ਹਾਂ ਵੋਟਰਾਂ ਵਿਚ ਪੁਰਸ਼ ਵੋਟਰ 1,10,59,828 ਮਹਿਲਾ ਵੋਟਰ 98,32,286 ਅਤੇ ਥਰਡ ਜੈਂਡਰ ਦੇ 560 ਵੋਟਰ ਹਨ।ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। -PTC News ਹੋਰ Videos ਦੇਖਣ ਲਈ ਸਾਡਾ You-tube Channel Subscribe ਕਰੋ -

Related Post