ਪੰਜਾਬ ਚੋਣਾਂ: ਗੈਂਗਸਟਰ ਤੋਂ ਕਾਰਕੁੰਨ ਬਣਿਆ ਲੱਖਾ ਸਿਧਾਣਾ ਐੱਸਐੱਸਐੱਮ ਦਾ ਉਮੀਦਵਾਰ

By  Jasmeet Singh January 23rd 2022 08:00 PM -- Updated: January 23rd 2022 08:10 PM

ਚੰਡੀਗੜ੍ਹ: ਸੰਯੁਕਤ ਸਮਾਜ ਮੋਰਚਾ (ਐੱਸਐੱਸਐੱਮ) ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਠ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਬਠਿੰਡਾ ਦਿਹਾਤੀ ਤੋਂ ਚਮਕੌਰ ਸਿੰਘ, ਬੰਗਾ ਤੋਂ ਰਾਜ ਕੁਮਾਰ ਮਹਿਲ ਖੁਰਦ, ਚੱਬੇਵਾਲ ਤੋਂ ਰਸ਼ਪਾਲ ਸਿੰਘ ਰਾਜੂ, ਫਗਵਾੜਾ ਤੋਂ ਖੁਸ਼ੀ ਰਾਮ ਆਈਏਐਸ (ਸੇਵਾਮੁਕਤ), ਗੜ੍ਹਸ਼ੰਕਰ ਤੋਂ ਡਾ: ਜੰਗ ਬਹਾਦਰ ਸਿੰਘ ਰਾਏ, ਮੁਕੇਰੀਆਂ ਤੋਂ ਜਸਵੰਤ ਸਿੰਘ ਰੰਧਾਵਾ, ਭਦੌੜ ਤੋਂ ਗੋਰਾ ਸਿੰਘ ਅਤੇ ਜਗਰਾਉਂ ਤੋਂ ਕੁਲਦੀਪ ਸਿੰਘ ਡੱਲਾ ਨੂੰ ਉਮੀਦਵਾਰ ਬਣਾਇਆ ਹੈ। ਇਹ ਵੀ ਪੜ੍ਹੋ: ਵੱਖ ਵੱਖ ਪਾਰਟੀਆਂ ਦੇ ਵਰਕਰਾਂ ਨੇ ਫੜਿਆ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਇਸ ਤੋਂ ਇਲਾਵਾ ਐੱਸਐੱਸਐੱਮ ਨੇ ਪਹਿਲਾਂ ਮੈਦਾਨ ਵਿੱਚ ਉਤਾਰੇ ਗਏ ਦੋ ਉਮੀਦਵਾਰਾਂ- ਰਾਜਪੁਰਾ ਤੋਂ ਹਰਵਿੰਦਰ ਸਿੰਘ ਹਰਪਾਲਪੁਰ ਅਤੇ ਕਾਦੀਆਂ ਤੋਂ ਬਲਰਾਜ ਸਿੰਘ ਠਾਕੁਰ ਦੀ ਉਮੀਦਵਾਰੀ ਵਾਪਸ ਲੈ ਲਈ ਹੈ। ਐੱਸਐੱਸਐੱਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਫੈਸਲਾ ਜਨਤਾ ਦੇ ਸੁਝਾਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸਤੋਂ ਇਲਾਵਾ ਦਸਣਯੋਗ ਹੈ ਕਿ 2021 ਦੇ ਗਣਤੰਤਰ ਦਿਵਸ ਹਿੰਸਾ ਮਾਮਲੇ ਦੇ ਦੋਸ਼ੀ ਅਤੇ ਗੈਂਗਸਟਰ ਤੋਂ ਕਾਰਕੁੰਨ ਬਣੇ ਲਖਬੀਰ ਸਿੰਘ ਉਰਫ਼ ਲੱਖਾ ਸਿਧਾਣਾ ਨੂੰ ਕਿਸਾਨ ਜਥੇਬੰਦੀਆਂ ਦੇ ਸਿਆਸੀ ਐੱਸਐੱਸਐੱਮ ਵੱਲੋਂ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਮੌੜ ਹਲਕੇ ਤੋਂ ਆਗਾਮੀ ਚੋਣ ਲਈ ਨਾਮਜ਼ਦ ਹੈ। ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ 40 ਸਾਲਾ ਸਿਧਾਣਾ ਵੱਲੋਂ ਪਿਛਲੇ ਸਾਲ ਗਣਤੰਤਰ ਦਿਵਸ ਮੌਕੇ ਕਿਸਾਨ ਯੂਨੀਅਨਾਂ ਵੱਲੋਂ ਟਰੈਕਟਰ ਪਰੇਡ ਤੋਂ ਬਾਅਦ ਰੱਦ ਕੀਤੇ ਗਏ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਵਿਰੁੱਧ ਆਯੋਜਿਤ ਪ੍ਰੋਗਰਾਮਾਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ। ਇਹ ਵੀ ਪੜ੍ਹੋ: ਵਿਵਾਦਿਤ ਬਿਆਨ ਨੂੰ ਲੈ ਕੇ ਮਲੇਰਕੋਟਲਾ 'ਚ Mohammad Mustafa ਖਿਲਾਫ਼ FIR ਦਰਜ ਹਾਲਾਂਕਿ ਲਖਬੀਰ ਸਿੰਘ ਦੇ ਨਾਂ ਨਾਲ ਮਸ਼ਹੂਰ ਸਿਧਾਣਾ ਨੇ ਪ੍ਰਦਰਸ਼ਨਕਾਰੀਆਂ ਨੂੰ ਲਾਲ ਕਿਲੇ 'ਤੇ ਚੜ੍ਹਨ ਲਈ ਉਕਸਾਉਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਦਿੱਲੀ ਪੁਲੀਸ ਨੇ ਸਿਧਾਣਾ ਖ਼ਿਲਾਫ਼ ਹਿੰਸਾ ਭੜਕਾਉਣ ਦਾ ਕੇਸ ਦਰਜ ਕੀਤਾ ਸੀ, ਜਿਸ ਬਾਰੇ ਜਾਣਕਾਰੀ ਦੇਣ ’ਤੇ 1 ਲੱਖ ਰੁਪਏ ਦਾ ਇਨਾਮ ਸੀ। ਉਸ ਵਿਰੁੱਧ ਕੇਸ ਵਿਚਾਰ ਅਧੀਨ ਹੈ। - PTC News

Related Post