ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਸੰਗਰੂਰ ਤੇ ਪਟਿਆਲੇ ਦਾ ਦੌਰਾ ਰੱਦ, ਹੈਲੀਕਾਪਟਰ 'ਚ ਆਈ ਖਰਾਬੀ

By  Jashan A May 16th 2019 04:48 PM -- Updated: May 16th 2019 05:39 PM

ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਸੰਗਰੂਰ ਤੇ ਪਟਿਆਲੇ ਦਾ ਦੌਰਾ ਰੱਦ, ਹੈਲੀਕਾਪਟਰ 'ਚ ਆਈ ਖਰਾਬੀ,ਗੜ੍ਹਸ਼ੰਕਰ: ਲੋਕ ਸਭਾ ਚੋਣਾਂ ਨੂੰ ਲੈ ਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਪੰਜਾਬ ਦੌਰੇ 'ਤੇ ਸਨ, ਜਿਸ ਦੌਰਾਨ ਅੱਜ ਉਹ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ- ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੋ, ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਗੜ੍ਹਸ਼ੰਕਰ ਪਹੁੰਚੇ। ਇਸ ਤੋਂ ਬਾਅਦ ਉਹਨਾਂ ਸੰਗਰੂਰ ਅਤੇ ਪਟਿਆਲਾ ਦਾ ਦੌਰਾ ਕਰਨਾ ਸੀ, ਪਰ ਗ੍ਰਹਿ ਮੰਤਰੀ ਦੇ ਹੈਲੀਕਾਪਟਰ 'ਚ ਖਰਾਬੀ ਆਉਣ ਕਰਕੇ ਸੰਗਰੂਰ ਅਤੇ ਪਟਿਆਲਾ ਦਾ ਦੌਰਾ ਰੱਦ ਹੋ ਗਿਆ ਹੈ।

Rajnath Singh ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਸੰਗਰੂਰ ਤੇ ਪਟਿਆਲੇ ਦਾ ਦੌਰਾ ਰੱਦ, ਹੈਲੀਕਾਪਟਰ 'ਚ ਆਈ ਖਰਾਬੀ

ਹੋਰ ਪੜ੍ਹੋ:ਪਟਿਆਲਾ ਜੇਲ੍ਹ ‘ਚ ਰਾਜੋਆਣਾ ਦੀ ਭੁੱਖ ਹੜਤਾਲ ਦਾ ਮਾਮਲਾ :ਰਾਜਨਾਥ ਸਿੰਘ ਨਾਲ ਮੁਲਾਕਾਤ ਕਰੇਗਾ ਐੱਸ.ਜੀ.ਪੀ.ਸੀ. ਵਫਦ

ਜਿਸ ਦੌਰਾਨ ਉਹ ਗੜ੍ਹਸ਼ੰਕਰ ਤੋਂ ਦੂਜੇ ਹੇਲੀਕਾਪਟਰ ਰਹੀ ਦਿੱਲੀ ਵਾਪਿਸ ਜਾ ਰਹੇ ਹਨ। ਜ਼ਿਕਰ ਏ ਖਾਸ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ, ਜਿਸ ਦੌਰਾਨ ਸਿਆਸਤਦਾਨਾਂ ਵੱਲੋਂ ਸੂਬੇ ਅੰਦਰ ਚੋਣ ਪ੍ਰਚਾਰ ਸਿਖਰਾਂ 'ਤੇ ਹੈ।

ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਲਗਾਤਾਰ ਲੋਕਾਂ ਬਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅਕਾਲੀ-ਭਾਜਪਾ ਦੇ ਦਿੱਗਜਾਂ ਵੱਲੋਂ ਵੀ ਪੰਜਾਬ 'ਚ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ:ਸਰਹੱਦੀ ਇਲਾਕਿਆਂ ਦੇ ਵਿਕਾਸ ਦੇ ਲਈ ਕੇਂਦਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ

Rajnath Singh ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਸੰਗਰੂਰ ਤੇ ਪਟਿਆਲੇ ਦਾ ਦੌਰਾ ਰੱਦ, ਹੈਲੀਕਾਪਟਰ 'ਚ ਆਈ ਖਰਾਬੀ

ਜਿਸ ਦੇ ਤਹਿਤ ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ- ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੋ, ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਗੜ੍ਹਸ਼ੰਕਰ ਪਹੁੰਚੇ ਤੇ ਉਹਨਾਂ ਚੰਦੂਮਾਜਰਾ ਦੇ ਹੱਕ 'ਚ ਵੋਟਾਂ ਮੰਗੀਆਂ।

-PTC News

Related Post