ਪੰਜਾਬ ਦੇ ਮੁਲਾਜ਼ਮਾਂ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਦਿੱਤੀ ਚਿਤਾਵਨੀ , 4 ਸਾਲਾਂ 'ਚ ਇਕ ਵੀ ਮੰਗ ਨਾ ਮੰਨਣ ਦਾ ਲਾਇਆ ਦੋਸ਼

By  Shanker Badra March 2nd 2021 10:21 AM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜ਼ਟ ਸੈਸ਼ਨ (Punjab Assembly session) ਦੇ ਦੂਜੇ ਦਿਨ ਦੀ ਸ਼ੁਰੂਆਤ ਸਵੇਰੇ 10 ਵਜੇ ਪ੍ਰਸ਼ਨ ਕਾਲ ਨਾਲ ਹੋਵੇਗੀ। ਇਸ ਬਜਟ ਸੈਸ਼ਨ ਦੌਰਾਨ ਵਿਰੋਧੀ ਧਿਰ ਵੱਲੋਂ ਹੰਗਾਮੇ ਦੀ ਪੂਰੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਵਿਰੋਧੀ ਪਾਰਟੀਆਂ ਵੱਲੋਂ ਕਾਂਗਰਸ ਵੱਲੋਂ ਕੀਤੇ ਚੋਣ ਵਾਅਦੇ ਮੁਕੰਮਲ ਕਰਜ਼ਾ ਮੁਆਫ਼ੀ , ਘਰ -ਘਰ ਰੋਜ਼ਗਾਰ, ਪੈਨਸ਼ਨਾਂ ਵਿੱਚ ਵਾਧੇ ਵਰਗੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਨੂੰ ਰਣਨੀਤੀ ਬਣਾਈ ਹੋਈ ਹੈ।

Punjab employees to go on hunger strike in all districts including Chandigarh from today ਪੰਜਾਬ ਦੇ ਮੁਲਾਜ਼ਮਾਂ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਦਿੱਤੀ ਚਿਤਾਵਨੀ , 4 ਸਾਲਾਂ 'ਚ ਇਕ ਵੀ ਮੰਗ ਨਾ ਮੰਨਣ ਦਾ ਲਾਇਆ ਦੋਸ਼

ਇਸ ਦੌਰਾਨਪੰਜਾਬ ਦੇ ਮੁਲਾਜ਼ਮਾਂ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਹੈ। ਅੱਜ ਤੋਂ ਚੰਡੀਗੜ੍ਹ ਸਮੇਤ ਸਮੂਹ ਜਿਲ੍ਹਿਆਂ ਵਿਚ ਮੁਲਾਜ਼ਮਾਂ ਨੇ ਭੁੱਖ ਹੜਤਾਲਾਂ ਵਿੱਢਣ ਦਾ ਐਲਾਨਕੀਤਾ ਹੈ। ਸਕੱਤਰੇਤ ਮੁਲਾਜ਼ਮ ਯੂਨੀਅਨ ਅਤੇ ਸਾਂਝਾ ਮੰਚ ਨੇ ਕੈਪਟਨ ਸਰਕਾਰ ਨੂੰ ਮੁਲਾਜ਼ਮ ਦੋਖੀ ਦੱਸਿਆ ਹੈ। ਉਨ੍ਹਾਂ ਚਾਰ ਸਾਲਾਂ ਵਿਚ ਇਕ ਵੀ ਮੰਗ ਨਾ ਮੰਨਣ ਦਾ ਦੋਸ਼ ਲਾਇਆ ਹੈ। 7ਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ 28 ਫਰਵਰੀ ਨੂੰ ਸਰਕਾਰ ਨੂੰ ਪੇਸ਼ ਨਾ ਕਰਨ ਕਾਰਨ ਲੱਖਾਂ ਮੁਲਾਜ਼ਮ ਤੇ ਪੈਨਸ਼ਨਰ ਭੜਕੇ ਹਨ।

Punjab employees to go on hunger strike in all districts including Chandigarh from today ਪੰਜਾਬ ਦੇ ਮੁਲਾਜ਼ਮਾਂ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਦਿੱਤੀ ਚਿਤਾਵਨੀ , 4 ਸਾਲਾਂ 'ਚ ਇਕ ਵੀ ਮੰਗ ਨਾ ਮੰਨਣ ਦਾ ਲਾਇਆ ਦੋਸ਼

ਦੱਸਣਯੋਗ ਹੈ ਕਿ ਬੀਤੇ ਦਿਨੀਂ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਵਲੋਂ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਭਾਸ਼ਨ ਸਮੇਂ ਉਨ੍ਹਾਂ ਦਾ ਕੇਂਦਰੀ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ। ਰਾਜਪਾਲ ਨੇ ਭਾਰੀ ਵਿਰੋਧ ਦੇ ਮਾਹੌਲ ਦੇ ਚਲਦੇ 40 ਪੰਨਿਆਂ ਦੇ ਸਰਕਾਰ ਦੇ ਭਾਸ਼ਨ ਨੂੰ 20 ਮਿੰਟਾਂ ਵਿਚ ਹੀ ਕੁੱਝ ਪਹਿਰੇ ਪੜ੍ਹ ਕੇ ਸਮੇਟ ਦਿਤਾ ਅਤੇ ਸਭਾ ਦੀ ਕਾਰਵਾਈ ਮੁਲਤਵੀ ਕਰ ਦਿਤੀ ਗਈ ਸੀ।

Bharat Bandh on 26 Feb : Protest against rising fuel prices, GST , commercial markets to remain shut ਪੰਜਾਬ ਦੇ ਮੁਲਾਜ਼ਮਾਂ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਦਿੱਤੀ ਚਿਤਾਵਨੀ , 4 ਸਾਲਾਂ 'ਚ ਇਕ ਵੀ ਮੰਗ ਨਾ ਮੰਨਣ ਦਾ ਲਾਇਆ ਦੋਸ਼

ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 1 ਮਾਰਚ ਤੋਂ ਸ਼ੁਰੂ ਹੋਇਆ ਸੀ, ਜੋ ਕਿ 10 ਮਾਰਚ ਤੱਕ ਚੱਲੇਗਾ। ਪੰਜਾਬ ਸਰਕਾਰ ਦਾ ਬਜਟ 5 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਇਹ ਮੌਜੂਦਾ ਕੈਪਟਨ ਸਰਕਾਰ ਦੇ ਕਾਰਜਕਾਲ ਦਾ ਆਖਰੀ ਬਜਟ ਸੈਸ਼ਨ ਹੋਣ ਕਰਕੇ ਇਸਨੂੰ ਕਾਫੀ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਅਗਲੇ ਸਾਲ ਵਿਚ 2022 ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ।

-PTCNews

Related Post