ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਆਇਆ ਵੱਡਾ ਫੈਸਲਾ 

By  Joshi October 1st 2017 05:17 PM

Punjab farmer news: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਇਕ ਇਤਿਹਾਸਕ ਫੈਸਲਾ ਕੀਤਾ ਗਿਆ ਹੈ। ਦਰਅਸਲ, ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਵਲੋਂ ਸਾਲ ੨੦੧੪-੧੫ ਦੇ ਪੰਜਾਬ ਅਤੇ ਹਰਿਆਣਾ ਦੇ ਗੰਨਾ ਕਾਸ਼ਤਕਾਰ ਕਿਸਾਨਾਂ ਦਾ ਗੰਨਾ ਮਿਲਾਂ ਵੱਲ ਬਕਾਇਆ ਸੀ।

Punjab farmer news: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਆਇਆ ਵੱਡਾ ਫੈਸਲਾ Punjab farmer news: ਇਸ ਮਾਮਲੇ 'ਚ ਹਾਈ ਕੋਰਟ ਨੇ ਸਾਡੇ ਤਿੰਨਾਂ ਸੀਜਨਾਂ ਦੇ ਕੇਸ ਇਕੱਠੇ ਕਰ ਦਿੱਤੇ ਸਨ ਤੇ ਹਾਈ ਕੋਰਟ ਦੇ ਡਬਲ ਬੈਂਚ ਸੁਰੀਆ ਕਾਂਤ ਅਤੇ ਸੁਧੀਰ ਮਿੱਤਲ ਨੇ ਐਡਵੋਕੇਟ ਯੂਨੀਅਨ ਆਫ ਇੰਡੀਆ, ਐਡਵੋਕੇਟ ਪੰਜਾਬ ਸਰਕਾਰ, ਐਡਵੋਕੇਟ ਹਰਿਆਣਾ ਸਰਕਾਰ ਅਤੇ ਪ੍ਰਾਈਵੇਟ ਮਿਲਾਂ ਦੇ ਵਕੀਲਾਂ ਰਾਹੀ ੨੦੧੪-੧੫, ੨੦੧੫-੧੬ ਅਤੇ ੨੦੧੬-੧੭ ਦੇ ਸੀਜਨਾਂ ਦੀ ਬਕਾਇਆ ਅਸਲ ਰਕਮ ਅਤੇ ਤਿੰਨਾ ਸਾਲਾਂ ਦੇ ਵਿਆਜ ਦਾ ਹਿਸਾਬ ਮੰਗ ਲਿਆ ਹੈ।

Punjab farmer news: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਆਇਆ ਵੱਡਾ ਫੈਸਲਾ ਦੱਸਣਯੋਗ ਹੈ ਕਿ ਇਹਨਾਂ ਆਰਡਰਾਂ ਦੇ ਮੁਤਾਬਿਕ ਤਿੰਨਾ ਸਾਲਾਂ ਦੀ ਕਾਨੂੰਨ ਦੇ ਮੁਤਾਬਿਕ ੧੪ ਦਿਨਾਂ ਦੇ ਅੰਦਰ-੨ ਕਿਸਾਨਾਂ ਨੂੰ ਉਹਨਾਂ ਦੇ ਮਿੱਲ 'ਚ ਤੁਲਵਾਏ ਗੰਨੇ ਦੀ ਅਦਾਇਗੀ ਨਾ ਕਰਨ 'ਤੇ ਸਾਰਾ ਵਿਆਜ ਮਿਲਣ ਦਾ ਰਸਤਾ ਹੁਣ ਪੱਧਰਾ ਹੋ ਗਿਆ ਹੈ।

Punjab farmer news: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਆਇਆ ਵੱਡਾ ਫੈਸਲਾ ਆਉਣ ਵਾਲੇ ਸੀਜਨ ੨੦੧੭-੧੮ 'ਚ ਵੀ ਕਿਸਾਨਾ ਨੂੰ ਸਮੇਂ ਸਿਰ ਅਦਾਇਗੀ ਕਰਨ ਦੇ ਇਕ ਕਿਸਮ ਦੇ ਹੁਕਮ ਕੀਤੇ ਗਏ ਹਨ।

—PTC News

 

Related Post