ਜੀਓ ਅਤੇ ਰਿਲਾਇੰਸ ਪੈਟਰੋਲ ਪੰਪਾਂ ਦਾ ਬਾਈਕਾਟ ਹੋ ਸਕਦਾ ਹੈ ਕਿਸਾਨਾਂ ਲਈ ਲਾਹੇਵੰਦ : ਕਿਸਾਨ

By  Jagroop Kaur September 30th 2020 01:18 PM

ਅੰਮ੍ਰਿਤਸਰ : ਖੇਤੀ ਬਿਲਾਂ ਨੂੰ ਲੈ ਕੇ ਕੇਂਦਰ ਖਿਲਾਫ਼ ਕਿਸਾਨਾਂ ਵੱਲੋਂ ਵਿੱਢਿਆ ਗਿਆ ਰੋਸ ਧਰਨਾ ਅੱਜ ਸਤਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ। ਜਿਥੇ ਅੰਮ੍ਰਿਤਸਰ ਦੇ ਦੇਵੀਦਾਸਪੁਰਾ ਰੇਲਵੇ ਟ੍ਰੈਕ 'ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ -ਸੰਘਰਸ਼ ਮਜ਼ਦੂਰ ਕਮੇਟੀ ਦੀ ਅਗਵਾਈ ਹੇਠ ਕਿਸਾਨ ਧਰਨੇ 'ਤੇ ਬੈਠੇ ਹ । ਜਿਥੇ ਕਿਸਾਨਾਂ ਵਲੋਂ ਖੇਤੀ ਬਿਲਾਂ 'ਚ ਸੁਧਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ,ਉਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਸਮੂਹ ਪੰਜਾਬ ਵਾਸੀਆਂ ਨੂੰ ਅੰਬਾਨੀਆਂ - ਅਡਾਨੀਆਂ ਵੱਲੋਂ ਚਲਾਏ ਜਾ ਰਹੇ ਆਪਣੇ ਕਾਰੋਬਾਰ 'ਤੇ ਠੱਲ ਪਾਉਂਦੇ ਹੋਏ ਪੰਜਾਬ ਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।

ਜੀਓ ਅਤੇ ਰਿਲਾਇੰਸ ਪੈਟਰੋਲ ਪੰਪਾਂ ਦਾਬਾਈਕਾਟ ਹੋ ਸਕਦਾ ਹੈ ਕਿਸਾਨਾਂ ਲਈ ਲਾਹੇਵੰਦ : ਕਿਸਾਨ

ਇਸ ਦੌਰਾਨ ਕਿਸਾਨ ਆਗੂਆਂ ਨੇ ਲੋਕਾਂ ਤੋਂ ਲੁੱਟ ਕਰਨ ਦੇ ਚਲਦਿਆਂ ਜੀਓ ਸਿਮ ਨਾ ਵਰਤਣ ਅਤੇ ਰਿਲਾਇੰਸ ਪੈਟਰੋਲ ਪੰਪਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਇਸ ਧਰਨੇ ਦੌਰਾਨ ਜਨਰਲ ਫੈਕਟਰੀ ਸੱਕਤਰ ਸਰਵਣ ਸਿੰਘ ਦੀ ਅਗਵਾਈ 'ਚ ਕਿਸਾਨਾਂ ਨੇ ਜੀਓ ਸਿਮ ਸਾੜੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਕੇਂਦਰ ਸਰਕਾਰ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ।

ਜੀਓ ਅਤੇ ਰਿਲਾਇੰਸ ਪੈਟਰੋਲ ਪੰਪਾਂ ਦਾਬਾਈਕਾਟ ਹੋ ਸਕਦਾ ਹੈ ਕਿਸਾਨਾਂ ਲਈ ਲਾਹੇਵੰਦ : ਕਿਸਾਨ

ਕਿਸਾਨਾਂ ਨੇ ਕਾਰਪੋਰੇਟ ਘਰਾਨਿਆਂ ਦੇ ਬਾਈਕਾਟ ਕਰਨ ਦੇ ਆਪਣੇ ਐਲਾਨ ਮੁਤਾਬਕ ਅੱਜ ਜੀਓ ਦੇ ਪੋਸਟਰਾਂ ਨੂੰ ਅੱਗ ਲਗਾ ਕੇ ਸਾੜਿਆ ਅਤੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਕਿ ਉਹ ਜੀਓ ਸਿਮ ਦੀ ਵਰਤੋਂ ਨਾ ਕਰਨ ਅਤੇ ਜੀਓ ਦੇ ਪੈਟਰੋਲ ਪੰਪਾਂ ਦਾ ਬਾਈਕਾਟ ਕਰ ਦੇਣ ਕਿਉਂਕਿ ਰਿਲਾਇੰਸ ਦੇ ਨਾਂ ਨਾਲ ਹੀ ਉਹ ਆਪਣੇ ਕਾਰੋਬਾਰ 'ਚ ਵਾਧਾ ਕਰਦੇ ਹੋਏ ਆਮ ਜਨਤਾ ਆਮ ਕਿਸਾਨਾਂ ਨੂੰ ਲੁੱਟ ਰਹੇ ਹਨ । ਸਰਕਾਰ ਲੋਕ ਹਿੱਤ ਲਈ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ।

ਜੀਓ ਅਤੇ ਰਿਲਾਇੰਸ ਪੈਟਰੋਲ ਪੰਪਾਂ ਦਾਬਾਈਕਾਟ ਹੋ ਸਕਦਾ ਹੈ ਕਿਸਾਨਾਂ ਲਈ ਲਾਹੇਵੰਦ : ਕਿਸਾਨ

ਕਿਸਾਨਾਂ ਦਾ ਕਹਿਣਾ ਹੈ ਕਿ ਦੇਸ਼ ਦੀਆਂ ਸਰਕਾਰਾਂ ਨੂੰ ਕਾਰਪੋਰੇਟ ਘਰਾਣੇ ਚਲਾ ਰਹੇ ਹਨ ਅਤੇ ਆਪਣੇ ਨਿੱਜੀ ਹਿੱਤਾਂ ਲਈ ਵਰਤ ਰਹੇ ਹਨ। ਇਨ੍ਹਾਂ ਬਿੱਲਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿੱਚ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਲੰਗਾਤਰ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਂ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਦੀ ਮੰਗ ਹੈ ਕਿ ਡਾ. ਸਵਾਮੀਨਾਥਨ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਲਾਗੂ ਕਰਕੇ ਸਾਰੀਆਂ ਫਸਲਾਂ ਦੀ ਗਰੰਟੀਸ਼ੁਦਾ ਮੰਡੀਕਰਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਅੰਨਦਾਤਾ ਕਿਸਾਨ ਆਪਣੀਆਂ ਫਸਲਾਂ ਦੀ ਵਧੀਆ ਕੀਮਤ ਵਸੂਲ ਸਕੇ ਅਤੇ ਆਪਣੇ ਪਰਿਵਾਰ ਦਾ ਪਾਲਣ ਕਰ ਸਕੇ।

Related Post