ਪੰਜਾਬ ਸਰਕਾਰ ਦੇ ਸਿੱਖਿਆ ਅਤੇ ਅਧਿਆਪਕ ਵਿਰੋਧੀ ਰਵੱਈਏ ਖਿਲਾਫ ਅਧਿਆਪਕਾਂ ਵੱਲੋਂ ਮਨਾਇਆ ਜਾ ਰਿਹਾ "ਕਾਲਾ ਹਫਤਾ"

By  Shanker Badra October 15th 2018 10:41 AM -- Updated: October 15th 2018 11:33 AM

ਪੰਜਾਬ ਸਰਕਾਰ ਦੇ ਸਿੱਖਿਆ ਅਤੇ ਅਧਿਆਪਕ ਵਿਰੋਧੀ ਰਵੱਈਏ ਖਿਲਾਫ ਅਧਿਆਪਕਾਂ ਵੱਲੋਂ ਮਨਾਇਆ ਜਾ ਰਿਹਾ "ਕਾਲਾ ਹਫਤਾ":ਇੱਕ ਪਾਸੇ ਸਾਂਝਾ ਅਧਿਆਪਕ ਮੋਰਚਾ ਵਲੋਂ ਪੱਕਾ ਕਰਨ ਤੇ ਪੁਰਾਣੀ ਤਨਖਾਹ ਦੀ ਮੰਗ ਨੂੰ ਲੈ ਕੇ ਪੂਰੇ ਸੂਬੇ 'ਚ ਅਧਿਆਪਕਾਂ ਦਾ ਧਰਨਾ ਲਗਾਤਾਰ ਜਾਰੀ ਹੈ।Punjab Government Against teachers celebrated ਪਟਿਆਲਾ 'ਚ ਵੀ ਇਨ੍ਹਾਂ ਮੰਗਾਂ ਨੂੰ ਲੈ ਕੇ ਕਈ ਅਧਿਆਪਕ ਧਰਨੇ 'ਤੇ ਬੈਠੇ ਹਨ।ਦੂਜੇ ਪਾਸੇ ਸਾਂਝਾ ਅਧਿਆਪਕ ਮੋਰਚਾ ਵਲੋਂ ਅੱਜ ਤੋਂ 21 ਅਕਤੂਬਰ ਤੱਕ ਕਾਲਾ ਹਫਤਾ ਮਨਾਇਅਾ ਜਾ ਰਿਹਾ ਹੈ।Punjab Government Against teachers celebrated ਇਸ ਦੌਰਾਨ ਸਾਰੇ ਅਧਿਆਪਕ ਕਾਲੇ ਬਿੱਲੇ ਲਗਾ ਕੇ ਸਕੂਲਾਂ ਵਿੱਚ ਜਾਣਗੇ ਅਤੇ ਸਕੂਲ ਸਮੇਂ ਤੋਂ ਬਾਅਦ ਸਕੂਲਾਂ ਅੱਗੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ।Punjab Government Against teachers celebrated ਇਸ ਦੌਰਾਨ ਸਾਂਝਾ ਅਧਿਆਪਕ ਮੋਰਚਾ ਦੀ ਹਿਮਾਇਤ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰ ,ਬਰਨਾਲਾ ,ਜਲੰਧਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਦਾ ਸਮੂਹ ਸਟਾਫ ਕਾਲੇ ਬਿੱਲੇ ਲਾ ਕੇ ਮਰਨ ਵਰਤ 'ਤੇ ਬੈਠੇ ਅਧਿਆਪਕ ਸਾਥੀਆਂ ਦਾ ਸਮੱਰਥਨ ਕਰ ਰਹੇ ਹਨ।Punjab Government Against teachers celebrated -PTCNews

Related Post