ਪੰਜਾਬ ਸਰਕਾਰ ਵੱਲੋਂ ਜਲੰਧਰ ਨਗਰ ਨਿਗਮ ਚੋਣਾਂ ਦਾ ਐਲਾਨ

By  Joshi January 21st 2018 01:40 PM -- Updated: January 21st 2018 01:41 PM

Punjab Government announces Jalandhar Municipal Corporation elections: ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਜਲੰਧਰ ਜ਼ਿਲ੍ਹੇ 'ਚ ਨਗਰ ਨਿਗਮ ਚੋਣਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਸ਼ਹਿਰ ਨੂੰ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਮਿਲ ਸਕਣਗੇ।

Punjab Government announces Jalandhar Municipal Corporation electionsPunjab Government announces Jalandhar Municipal Corporation elections: ਹੁਣ ਇਸ ਐਲਾਨ ਤੋਂ ਬਾਅਦ ਜਲੰਧਰ ਨਿਗਮ ਦਾ ਮੇਅਰ ਚੁਣਨ ਦੀ ਤਾਰੀਕ ਵੀਰਵਾਰ 25 ਜਨਵਰੀ ਨੂੰ ਰੱਖੀ ਗਈ ਹੈ ਅਤੇ ਇਸ ਸੰਬੰਧ 'ਚ ਨਵੇਂ ਨਗਰ ਨਿਗਮ ਦੀ ਪਹਿਲੀ ਬੈਠਕ ਵੀ ਉਸ ਦਿਨ ਕੰਪਲੈਕਸ ਸਥਿਤ ਟਾਊਨ ਹਾਲ 'ਚ ਕੀਤੇ ਜਾਣ ਦੀ ਖਬਰ ਹੈ, ਜਿਸ 'ਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੀਤੀ ਜਾਵੇਗੀ।

Punjab Government announces Jalandhar Municipal Corporation electionsPunjab Government announces Jalandhar Municipal Corporation elections: ਇਸੇ ਬੈਠਕ ਦੌਰਾਨ ਚੁਣੇ ਗਏ 80 ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ ਵੀ ਹੋਵੇਗਾ ਅਤੇ ਇਸ ਸੰਬੰਧੀ ਸੰਬੰਧਤ ਵਿਭਾਗਾਂ ਨੂੰ ਏਜੰਡਾ ਅਤੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

—PTC News

Related Post