ਪੰਜਾਬ ਸਰਕਾਰ ਨੇ ਪ੍ਰਤਾਪ ਬਾਜਵਾ ਤੋਂ ਸੁਰੱਖਿਆ ਵਾਪਸ ਲੈਣ ਦਾ ਕੀਤਾ ਫੈਸਲਾ,ਕਿਹਾ ਨਹੀਂ ਹੈ ਕੋਈ ਖ਼ਤਰਾ

By  Shanker Badra August 8th 2020 06:39 PM -- Updated: August 8th 2020 06:45 PM

ਪੰਜਾਬ ਸਰਕਾਰ ਨੇ ਪ੍ਰਤਾਪ ਬਾਜਵਾ ਤੋਂ ਸੁਰੱਖਿਆ ਵਾਪਸ ਲੈਣ ਦਾ ਕੀਤਾ ਫੈਸਲਾ,ਕਿਹਾ ਨਹੀਂ ਹੈ ਕੋਈ ਖ਼ਤਰਾ:ਚੰਡੀਗੜ੍ਹ : ਪੰਜਾਬ ਸਰਕਾਰ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੋਂ ਸੂਬੇ ਦੀ ਪੁਲਿਸ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਮੁਲਾਂਕਣ ਕਰਨ ਮਗਰੋਂ ਇਹ ਪ੍ਰਤਖ ਹੋਇਆ ਹੈ ਕਿ ਅਸਲ ਵਿਚ ਉਨ੍ਹਾਂ ਨੂੰ ਕਿਸੇ ਖਤਰੇ ਦੀ ਅਨੁਭੂਤੀ ਨਹੀਂ ਹੈ। ਇਸ ਦੇ ਨਾਲ ਹੀ ਹੁਣ ਪ੍ਰਤਾਪ ਸਿੰਘ ਬਾਜਵਾ ਕੋਲ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਮੁਹੱਈਆ ਕਰਾਈ ਗਈ ਕੇਂਦਰ ਦੀ ਸਿੱਧੀ ਸੁਰੱਖਿਆ ਹੈ।

ਪੰਜਾਬ ਸਰਕਾਰ ਨੇ ਪ੍ਰਤਾਪ ਬਾਜਵਾ ਤੋਂ ਸੁਰੱਖਿਆ ਵਾਪਸ ਲੈਣ ਦਾ ਕੀਤਾ ਫੈਸਲਾ,ਕਿਹਾ ਨਹੀਂ ਹੈ ਕੋਈ ਖ਼ਤਰਾ

ਪ੍ਰਤਾਪ ਸਿੰਘ ਬਾਜਵਾ ਦੀ ਸੁਰੱਖਿਆ 'ਚ ਤਾਇਨਾਤ 6 ਪੁਲਿਸ ਕਰਮਚਾਰੀ ਅਤੇ ਇੱਕ ਐਸਕੋਰਟ ਗੱਡੀ ਹਟਾ ਦਿੱਤੀ ਗਈ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਬਾਜਵਾ ਨੂੰ ਕੋਈ ਥ੍ਰੈਟ ਪ੍ਰਸਪਸ਼ਨ ਨਹੀਂ ਹੈ। ਜਿਸ ਕਾਰਨ ਉਨ੍ਹਾਂ ਨੂੰ ਪੁਲਿਸ ਵਲੋਂ ਦਿੱਤੀ ਗਈ ਜ਼ੈੱਡ ਸ਼੍ਰੇਣੀ ਸੁਰੱਖਿਆ ਵਾਪਿਸ ਲਈ ਜਾਂਦੀ ਹੈ।

ਪੰਜਾਬ ਸਰਕਾਰ ਨੇ ਪ੍ਰਤਾਪ ਬਾਜਵਾ ਤੋਂ ਸੁਰੱਖਿਆ ਵਾਪਸ ਲੈਣ ਦਾ ਕੀਤਾ ਫੈਸਲਾ,ਕਿਹਾ ਨਹੀਂ ਹੈ ਕੋਈ ਖ਼ਤਰਾ

ਪੁਲਿਸ ਵਲੋਂ ਬਾਜਵਾ ਨੂੰ 14 ਪੁਲਿਸ ਕਰਮੀ ਅਤੇ ਇੱਕ ਐਸਕੋਰਟ ਗੱਡੀ ਦਿੱਤੀ ਗਈ ਸੀ। ਇਸ ਵਿੱਚੋਂ 8 ਪੁਲਿਸ ਕਰਮਚਾਰੀ ਕੋਵਿਡ ਡਿਉਟੀ ਲਈ ਲਾਏ ਗਏ ਸਨ ਅਤੇ ਬਾਕੀ 6 ਅੱਜ ਹੱਟਾ ਲਏ ਗਏ ਹਨ। ਪੰਜਾਬ ਸਰਕਾਰ ਨੇ ਕਿਹਾ ਬਾਜਵਾ ਨੂੰ ਜ਼ੀਰੋ ਥ੍ਰੈਟ ਹੈ। ਕੇਂਦਰ ਨੇ ਪ੍ਰਤਾਪ ਸਿੰਘ ਬਾਜਵਾ ਨੂੰ CISF ਸੁਰੱਖਿਆ ਦੇਣ ਤੋਂ ਪਹਿਲਾਂ ਰਾਜ ਸਰਕਾਰ ਦੀ ਕੋਈ ਰਿਪੋਰਟ ਨਹੀਂ ਲਈ ਸੀ।

ਦੱਸ ਦੇਈਏ ਕਿ ਪੰਜਾਬ ਵਿੱਚ ਨਾਜਾਇਜ਼ ਸ਼ਰਾਬ ਨਾਲ ਮੌਤਾਂ ਦੇ ਮਾਮਲੇ ਵਿੱਚ ਕੈਪਟਨ ਵਿਰੋਧੀਆਂ ਦੇ ਨਾਲ ਅਪਣਿਆਂ ਦੇ ਨਿਸ਼ਾਨੇ 'ਤੇ ਵੀ ਹਨ। ਕਾਂਗਰਸ ਦੇ ਦੋ ਰਾਜ ਸਭਾ ਮੈਂਬਰ ਅਤੇ ਇੱਕ ਸਾਬਕਾ ਵਿਧਾਇਕ ਨੇ ਪਿਛਲੇ ਦਿਨੀਂ ਕੈਪਟਨ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਦੋਵਾਂ ਨੇ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ ਸੀ। ਇਸ ਦੇ ਲਈ ਉਨ੍ਹਾਂ ਨੇ ਰਾਜਪਾਲ ਨਾਲ ਮਿਲ ਕੇ ਪੱਤਰ ਵੀ ਦਿੱਤਾ ਸੀ।

-PTCNews

Related Post