ਪੰਜਾਬ ਸਰਕਾਰ ਵੱਲੋਂ ਅਨਲੌਕ-4 ਲਈ ਨਵੀਆਂ ਗਾਈਡਲਾਈਨਜ਼ ਜਾਰੀ ,ਜਾਣੋਂ ਕੀ ਖੁੱਲੇਗਾ, ਕੀ ਰਹੇਗਾ ਬੰਦ

By  Shanker Badra September 19th 2020 03:27 PM -- Updated: September 19th 2020 06:36 PM

ਪੰਜਾਬ ਸਰਕਾਰ ਵੱਲੋਂ ਅਨਲੌਕ-4 ਲਈ ਨਵੀਆਂ ਗਾਈਡਲਾਈਨਜ਼ ਜਾਰੀ ,ਜਾਣੋਂ ਕੀ ਖੁੱਲੇਗਾ, ਕੀ ਰਹੇਗਾ ਬੰਦ:ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਅਨਲੌਕ-4 ਲਈ ਨਵੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਦੇ ਇਹ ਆਦੇਸ਼ 21 ਸਤੰਬਰ ਤੋਂ 30 ਸਤੰਬਰ ਤਕ ਲਾਗੂ ਹੋਣਗੇ। ਇਸ ਦੌਰਾਨ ਸੂਬੇ ਵਿੱਚ ਲੋਕਾਂ ਨੂੰ ਕੁੱਝ ਰਾਹਤ ਦਿੱਤੀ ਗਈ ਹੈ। ਸਮੂਹ ਡਿਪਟੀ ਕਮਿਸ਼ਨਰਾਂ ਨੂੰ ਨਵੀਆਂ ਗਾਈਡਲਾਈਨਜ਼ਜਾਰੀ ਕੀਤੀਆਂ ਗਈਆਂ ਹਨ।

https://www.facebook.com/ptcnewsonline/videos/1042557149500024/

ਹੁਣ ਇਹਨਾਂ ਲੋਕਾਂ ਨੂੰ ਮੁਫ਼ਤ ਮਿਲੇਗਾ ਗੈਸ ਸਿਲੰਡਰ ,ਕਰਨਾ ਪਵੇਗਾ ਇਹ ਕੰਮ

ਪੰਜਾਬ ਸਰਕਾਰ ਵੱਲੋਂ ਅਨਲੌਕ-4 ਲਈ ਨਵੀਆਂਗਾਈਡਲਾਈਨਜ਼ ਜਾਰੀ ,ਜਾਣੋਂ ਕੀ ਖੁੱਲੇਗਾ, ਕੀ ਰਹੇਗਾ ਬੰਦ

ਮਿਲੀ ਜਾਣਕਾਰੀ ਅਨੁਸਾਰ ਸਕੂਲ, ਕਾਲਜ, ਵਿਦਿਅਕ ਤੇ ਕੋਚਿੰਗ ਸੰਸਥਾਵਾਂ ਪਹਿਲਾਂ ਵਾਂਗ ਬੰਦ ਰਹਿਣਗੀਆਂ। ਇਸ ਦੌਰਾਨ ਸਿਨੇਮਾ ਹਾਲ, ਸਵਿਮਿੰਗ ਪੂਲ ਅਤੇ ਥੀਏਟਰ ਪਹਿਲਾਂ ਵਾਂਗ ਬੰਦ ਰਹਿਣਗੇ। ਇਸ ਦੌਰਾਨ ਓਪਨ ਏਅਰ ਥੀਏਟਰ 21 ਸਤੰਬਰ ਤੋਂ ਖੋਲ੍ਹਣ ਦੀ ਇਜਾਜਤ ਦਿੱਤੀ ਗਈ ਹੈ।

ਪੰਜਾਬ ਸਰਕਾਰ ਵੱਲੋਂ ਅਨਲੌਕ-4 ਲਈ ਨਵੀਆਂਗਾਈਡਲਾਈਨਜ਼ ਜਾਰੀ ,ਜਾਣੋਂ ਕੀ ਖੁੱਲੇਗਾ, ਕੀ ਰਹੇਗਾ ਬੰਦ

ਇਸ ਦੇ ਇਲਾਵਾ 50 ਫੀਸਦ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਸਕੂਲਾਂ ਵਿਚ ਆਨਲਾਈਨ ਪੜ੍ਹਾਈ ਲਈ ਹਾਜ਼ਰ ਹੋਣਗੇ। ਆਨਲਾਈਨ ਡਿਸਟੈਂਸ ਲਰਨਿੰਗ ਪਹਿਲਾਂ ਵਾਗ ਜਾਰੀ ਰਹੇਗੀ। ਹਾਇਰ ਐਜੂਕੇਸ਼ਨ ਸੰਸਥਾਵਾਂ ਕੇਵਲ ਰਿਸਰਚ ਸਕਾਲਰਾਂ ਅਤੇ ਗਰੈਜੂਏਟ ਸਟੂਡੈਂਟਸ ਲਈ ਖੁੱਲਣਗੇ।

ਪੰਜਾਬ ਸਰਕਾਰ ਵੱਲੋਂ ਅਨਲੌਕ-4 ਲਈ ਨਵੀਆਂਗਾਈਡਲਾਈਨਜ਼ ਜਾਰੀ ,ਜਾਣੋਂ ਕੀ ਖੁੱਲੇਗਾ, ਕੀ ਰਹੇਗਾ ਬੰਦ

ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਗਾਈਡਲਾਈਨਜ਼ ਨੂੰ ਲੈ ਕੇ ਬਦਲਾਅ ਕੀਤਾ ਹੈ। ਪੰਜਾਬ 'ਚ ਵੀਕਐਂਡ ਕਰਫਿਊ ਨਹੀਂ ਹਟਾਇਆ ਗਿਆ। ਵੀਕਐਂਡ ਕਰਫਿਊ ਅਜੇ ਵੀ 30 ਸਤੰਬਰ ਤੱਕ ਜਾਰੀ ਰਹੇਗਾ। ਕਾਰ 'ਚ ਸਿਰਫ 3 ਲੋਕਾਂ ਨੂੰ ਬੈਠਣ ਦੀ ਇਜਾਜ਼ਤ ਹੋਵੇਗੀ। ਸੂਬੇ 'ਚ ਬੱਸਾਂ ਤੇ ਪਬਲਿਕ ਟਰਾਂਸਪੋਰਟ 50 ਫ਼ੀਸਦ ਸਵਾਰੀਆਂ ਨਾਲ ਹੀ ਚਲਾਏ ਜਾ ਸਕਦੇ ਹਨ।

-PTCNews

Related Post