ਕੈਪਟਨ ਦੇ ਕਰੀਬੀਆਂ ਦੀ ਹੋਈ ਛੁੱਟੀ , ਪੰਜਾਬ ਸਰਕਾਰ ਨੇ ਸਾਰੇ ਪੁਰਾਣੇ ਓਐਸਡੀ ਅਤੇ ਸਲਾਹਕਾਰ ਹਟਾਏ

By  Shanker Badra September 23rd 2021 12:51 PM -- Updated: September 23rd 2021 12:59 PM

ਚੰਡੀਗੜ੍ਹ : ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਕਰੀਬੀਆਂ ਨੂੰ ਵੀ ਅਹੁਦਿਆਂ ਤੋਂ ਹਟਾਇਆ ਜਾ ਰਿਹਾ ਹੈ। ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਕੈਪਟਨ ਦੇ ਸਾਰੇ ਓਐਸਡੀ ਅਤੇ ਸਲਾਹਕਾਰਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਸਰਕਾਰੀ ਰਿਹਾਇਸ਼ ਖਾਲੀ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜੋ ਵੀ ਸਰਕਾਰੀ ਸਹੂਲਤਾਂ ਦਿੱਤੀਆਂ ਗਈਆਂ ਹਨ, ਸਭ ਨੂੰ ਵਾਪਸ ਕਰਨ ਲਈ ਕਿਹਾ ਗਿਆ ਹੈ। ਉਸ ਨੂੰ ਦਿੱਤੀ ਗਈ ਸਰਕਾਰੀ ਗੱਡੀ ਅਤੇ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ।

ਕੈਪਟਨ ਦੇ ਕਰੀਬੀਆਂ ਦੀ ਹੋਈ ਛੁੱਟੀ , ਪੰਜਾਬ ਸਰਕਾਰ ਨੇ ਸਾਰੇ ਪੁਰਾਣੇ ਓਐਸਡੀ ਅਤੇ ਸਲਾਹਕਾਰ ਹਟਾਏ

ਜਿਨ੍ਹਾਂ ਓਐਸਡੀਜ਼ ਅਤੇ ਸਲਾਹਕਾਰਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ, ਉਨ੍ਹਾਂ ਵਿਚ ਚਰਨਜੀਤ ਚੰਨੀ, ਓਐਸਡੀ ਐਮਪੀ ਸਿੰਘ, ਸੇਵਾ ਮੁਕਤ ਪੀਸੀਐਸ ਬਲਦੇਵ ਸਿੰਘ, ਪ੍ਰਾਈਵੇਟ ਸੈਕਟਰ ਰਜਿੰਦਰ ਸਿੰਘ ਭੱਠ, ਅੰਮ੍ਰਿਤ ਪ੍ਰਤਾਪ ਸਿੰਘ ਸੇਖੋਂ , ਨਰਿੰਦਰ ਭਵਾਰੀ, ਚਮਨਜੀਤ ਸਿੰਘ, ਗੁਰਪ੍ਰੀਤ ਸਿੰਘ ਸੋਨੂੰ ਦੇਸੀ, ਜਗਦੀਪ ਸਿੰਘ, ਗੁਰਮੇਹਰ ਸਿੰਘ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਦੇ ਸਟਾਫ ਦਫ਼ਤਰ ,ਚਰਨਜੀਤ ਚੰਨੀ, ਅੰਕਿਤ ਕੁਮਾਰ ਕਰਨਵੀਰ ਸਿੰਘ ਵਿਮਲ ਸਾਂਬਲੀ ਸੁੰਬਲੀ, ਪ੍ਰਮੁੱਖ ਅਮਰਦੀਪ ਸਿੰਘ ਕਾਲ ਸੰਦੀਪ ਸਿੰਘ ਦੇ ਨਾਂ ਸ਼ਾਮਲ ਹਨ।

ਕੈਪਟਨ ਦੇ ਕਰੀਬੀਆਂ ਦੀ ਹੋਈ ਛੁੱਟੀ , ਪੰਜਾਬ ਸਰਕਾਰ ਨੇ ਸਾਰੇ ਪੁਰਾਣੇ ਓਐਸਡੀ ਅਤੇ ਸਲਾਹਕਾਰ ਹਟਾਏ

ਜਦੋਂ ਕਿ 22 ਪ੍ਰਾਈਵੇਟ ਟੈਲੀਫੋਨ ਆਪਰੇਟਰਾਂ ਨੂੰ ਰਵੀਨ ਠੁਕਰਾਲ ਅਤੇ ਟੀਸੀਐਸ ਸ਼ੇਰਗਿੱਲ ਦੁਆਰਾ ਨਿਯੁਕਤ ਕੀਤਾ ਗਿਆ ਸੀ, ਉਨ੍ਹਾਂ ਨੂੰ ਵੀ ਹਟਾ ਦਿੱਤਾ ਗਿਆ ਹੈ। ਪੁਰਾਣੇ ਓਐਸਡੀ ਵੀਕੇ ਗਰਗ, ਜੋ ਇੱਕ ਸੇਵਾਮੁਕਤ ਆਈਆਰਐਸ ਸਲਾਹਕਾਰ ਹਨ, ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਭਰਤ ਇੰਦਰ ਚਾਹਲ, ਟੀਐਸ ਸ਼ੇਰਗਿੱਲ, ਕੈਪਟਨ ਸੰਦੀਪ ਸੰਧੂ ਅਤੇ ਰਵੀਨ ਠੁਕਰਾਲ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਸਨ।

ਕੈਪਟਨ ਦੇ ਕਰੀਬੀਆਂ ਦੀ ਹੋਈ ਛੁੱਟੀ , ਪੰਜਾਬ ਸਰਕਾਰ ਨੇ ਸਾਰੇ ਪੁਰਾਣੇ ਓਐਸਡੀ ਅਤੇ ਸਲਾਹਕਾਰ ਹਟਾਏ

ਰਾਜ ਪ੍ਰਬੰਧਨ ਵਿਭਾਗ ਵੱਲੋਂ ਆਦੇਸ਼ ਵੀ ਜਾਰੀ ਕੀਤੇ ਗਏ ਹਨ, ਉਨ੍ਹਾਂ ਨੂੰ ਕੋਈ ਤਨਖਾਹ ਜਾਂ ਸਰਕਾਰੀ ਲਾਭ ਨਹੀਂ ਮਿਲੇਗਾ। ਜੋ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੇ ਗਏ ਸਨ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਨ੍ਹਾਂ ਸਾਰੇ ਸਲਾਹਕਾਰਾਂ ਅਤੇ ਓਐਸਡੀ ਨੂੰ ਹਟਾਉਣ ਦੇ ਨਾਲ ਉਨ੍ਹਾਂ ਨੂੰ ਦਿੱਤੀਆਂ ਗਈਆਂ ਗੱਡੀਆਂ ਵਾਪਸ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਦਿੱਤੀ ਗਈ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ। ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਸਰਕਾਰੀ ਰਿਹਾਇਸ਼ ਖਾਲੀ ਕਰਨ ਲਈ ਕਿਹਾ ਗਿਆ ਹੈ।

ਕੈਪਟਨ ਦੇ ਕਰੀਬੀਆਂ ਦੀ ਹੋਈ ਛੁੱਟੀ , ਪੰਜਾਬ ਸਰਕਾਰ ਨੇ ਸਾਰੇ ਪੁਰਾਣੇ ਓਐਸਡੀ ਅਤੇ ਸਲਾਹਕਾਰ ਹਟਾਏ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜ਼ਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਵਿਨੀ ਮਹਾਜਨ ਦੀ ਥਾਂ ਹੁਣ ਅਨਿਰੁੱਧ ਤਿਵਾੜੀ ਨੂੰ ਮੁੱਖ ਸਕੱਤਰ ਲਗਾਇਆ ਗਿਆ ਹੈ। ਅਨਿਰੁੱਧ ਤਿਵਾੜੀ 1990 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ ਅਤੇ ਪਿਛਲੀ ਸਰਕਾਰਾਂ ਦੌਰਾਨ ਵੀ ਅਨਿਰੁੱਧ ਤਿਵਾੜੀ ਕਈ ਵੱਡੀ ਪੋਸਟਿੰਗ 'ਤੇ ਰਹਿ ਚੁੱਕੇ ਹਨ। ਅਨਿਰੁੱਧ ਤਿਵਾੜੀ ਨੂੰ ਮੁੱਖ ਸਕੱਤਰ ਲਗਾਉਣ ਤੋਂ ਬਾਅਦ ਵਿਨੀ ਮਹਾਜ਼ਨ ਨੂੰ ਫਿਲਹਾਲ ਕਿਸੇ ਵੀ ਤਰ੍ਹਾਂ ਚਾਰਜ਼ ਨਹੀਂ ਦਿੱਤਾ ਗਿਆ ਹੈ।

ਅਮਨ ਭਾਰਦਵਾਜ ਚੰਡੀਗੜ੍ਹ

-PTCNews

Related Post