ਅਨਲਾਕ 3 ਦੀਆਂ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ

By  PTC NEWS August 17th 2020 07:45 PM -- Updated: August 17th 2020 07:49 PM

?ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ 18 ਅਗਸਤ ਤੋਂ ਹੋਰ ਰੋਕਾਂ ਲਾਉਣ ਦਾ ਲਿਆ ਫੈਸਲਾ ?ਸਮੂਹ ਸ਼ਹਿਰਾਂ ਦੀਆਂ ਮਿਊਂਸਪਲ ਹੱਦਾਂ ਅੰਦਰ 18 ਅਗਸਤ ਤੋਂ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਲਾਇਆ ਕਰਫਿਊ ?ਨਿੱਜੀ ਤੌਰ ‘ਤੇ ਅਤੇ ਗੈਰ-ਜ਼ਰੂਰੀ ਸਰਗਰਮੀਆਂ ਉਪਰ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗੀ ਰੋਕ ?ਜ਼ਰੂਰੀ ਸੇਵਾਵਾਂ ਉਪਰ ਨਹੀਂ ਹੋਵੇਗੀ ਕੋਈ ਰੋਕ ?ਦੋ-ਤਿੰਨ ਸ਼ਿਫਟਾਂ ਵਿਚ ਚਲਦੇ ਉਦਯੋਗ ‘ਤੇ ਵੀ ਨਹੀਂ ਹੋਵੇਗੀ ਕੋਈ ਰੋਕ ?ਰੈਸਟੂਰੈਂਟ ਤੇ ਹੋਟਲ ਹੁਣ ਰਾਤ 8:30 ਵਜੇ ਹੋਣਗੇ ਬੰਦ ?ਦੁਕਾਨਾਂ ਤੇ ਸ਼ਾਪਿੰਗ ਮਾਲ ਰਾਤ 8 ਵਜੇ ਬੰਦ ਕਰਨ ਦਾ ਸਮਾਂ ਕੀਤਾ ਗਿਆ ਨਿਰਧਾਰਿਤ ?ਸ਼ਰਾਬ ਦੇ ਠੇਕੇ ਹੁਣ ਰਾਤ 8:30 ਵਜੇ ਤੱਕ ਹੀ ਖੁੱਲ੍ਹ ਸਕਣਗੇ ?ਸਾਰੇ ਸੂਬੇ 'ਚ ਐਤਵਾਰ ਨੂੰ ਗੈਰ ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਤੇ ਸ਼ਾਪਿੰਗ ਮਾਲ ਰਹਿਣਗੇ ਬੰਦ ?ਲੁਧਿਆਣਾ,ਪਟਿਆਲਾ ਤੇ ਜਲੰਧਰ 'ਚ ਸ਼ਨੀਵਾਰ ਤੇ ਐਤਵਾਰ ਨੂੰ ਲੋਕਾਂ ਉੱਪਰ ਗੈਰ ਜ਼ਰੂਰੀ ਆਵਾਜਾਈ ਕਰਨ 'ਤੇ ਲਾਈ ਰੋਕ ?ਇਹਨਾਂ ਤਿੰਨਾਂ ਸ਼ਹਿਰਾਂ 'ਚ ਗੈਰ ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਤੇ ਸ਼ਾਪਿੰਗ ਮਾਲ ਸ਼ਨੀਵਾਰ ਤੇ ਐਤਵਾਰ ਰਹਿਣਗੇ ਬੰਦ [caption id="attachment_424706" align="aligncenter" width="800"]Punjab Unlock 3 guidelines Punjab Unlock 3 guidelines[/caption]

Related Post