ਗੈਰ-ਕਾਨੂੰਨੀ ਮਾਇਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਟਿੱਪਰ ਅਤੇ ਜੇਸੀਬੀ ਮਸ਼ੀਨ ਕੀਤੀ ਜ਼ਬਤ
ਹੁਸ਼ਿਆਰਪੁਰ: ਪੰਜਾਬ ਸਰਕਾਰ ਗੈਰ ਕਾਨੂੰਨੀ ਮਾਇਨਿੰਗ ਨੂੰ ਲੈ ਕੇ ਸਖਤ ਹੋਈ ਹੈ। ਹੁਸ਼ਿਆਰਪੁਰ ਦੇ ਬਸੀ ਕਿੱਕਰਾਂ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਐੱਸਐੱਸਪੀ ਵੱਲੋਂ ਗਠਿਤ ਕੀਤੀ ਗਈ ਸਪੈਸ਼ਲ ਬ੍ਰਾਂਚ ਟੀਮ ਨੇ ਮੌਕੇ ਤੋਂ ਮਾਈਨਿੰਗ ਕਰਦੇ ਹੋਏ ਤਿੰਨ ਟਿੱਪਰ ਤਿੰਨ ਜੇਸੀਬੀ ਕਾਬੂ ਕੀਤੀਆਂ। ਮਾਈਨਿੰਗ ਅਫਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬਸੀ ਕਿੱਕਰਾਂ ਦੇ ਵਿਚ ਕੁਝ ਲੋਕ ਨਾਜਾਇਜ਼ ਮਾਈਨਿੰਗ ਕਰ ਰਹੇ ਹਨ ਤੇ ਜਦੋਂ ਉਨ੍ਹਾਂ ਨੇ ਸਵੇਰੇ ਥਾਣਾ ਸਦਰ ਦੀ ਪੁਲੀਸ ਅਤੇ ਸਪੈਸ਼ਲ ਬਰਾਂਚ ਨੂੰ ਨਾਲ ਲੈ ਕੇ ਦੇਖਿਆ ਤਾਂ ਟਰੱਕ, ਜੇਸੀਬੀ ਮਸ਼ੀਨਾਂ ਅਤੇ ਤਿੰਨ ਟਿੱਪਰ ਮਾਈਨਿੰਗ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਜਦੋਂ ਅਧਿਕਾਰੀਆਂ ਨੇ ਮਾਇਨਿੰਗ ਕਰ ਰਹੇ ਵਿਅਕਤੀਆਂ ਤੋਂ ਮਾਈਨਿੰਗ ਕਰਨ ਦੇ ਕਾਗਜ਼ਾਤ ਮੰਗੇ ਤਾਂ ਉਹ ਪ੍ਰੋਪਰ ਕਾਗਜ਼ਾਤ ਨਾ ਦਿਖਾ ਪਏ। ਉਨ੍ਹਾਂ ਨੇ ਦੱਸਿਆ ਹੈ ਕਿ ਟੀਮ ਨੇ ਉਨ੍ਹਾਂ ਕੋਲੋਂ ਟਿੱਪਰ, ਜੇਸੀਬੀ ਮਸ਼ੀਨ ਅਤੇ ਟਰੈਕਟਰ-ਟਰਾਲੀਆਂ ਜਬਤ ਕੀਤੀਆ ਹਨ। ਮਾਈਨਿੰਗ ਆਫਿਸਰ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਗਾਇਡਲਾਈਨਾਂ ਮੁਤਾਬਕ ਹੀ ਲੋਕ ਮਾਈਨਿੰਗ ਕਰਨ ਨਹੀਂ ਤਾਂ ਮਾਈਨਿੰਗ ਵਿਭਾਗ ਵੱਲੋਂ ਸ਼ਿਕੰਜਾ ਕੱਸਿਆ ਜਾਵੇਗਾ। ਇਹ ਵੀ ਪੜ੍ਹੋ:ਦੁੱਖਦਾਈ: ਅਮਰੀਕਾ 'ਚ ਪੜ੍ਹਨ ਗਏ ਪੰਜਾਬੀ ਨੌਜਵਾਨ ਦੀ ਮੌਤ -PTC News