Sun, Sep 13, 2026
Whatsapp

ਦੁੱਖਦਾਈ: ਅਮਰੀਕਾ 'ਚ ਪੜ੍ਹਨ ਗਏ ਪੰਜਾਬੀ ਨੌਜਵਾਨ ਦੀ ਮੌਤ

Reported by:  PTC News Desk  Edited by:  Pardeep Singh -- May 13th 2022 07:18 AM
ਦੁੱਖਦਾਈ: ਅਮਰੀਕਾ 'ਚ ਪੜ੍ਹਨ ਗਏ ਪੰਜਾਬੀ ਨੌਜਵਾਨ ਦੀ ਮੌਤ

ਦੁੱਖਦਾਈ: ਅਮਰੀਕਾ 'ਚ ਪੜ੍ਹਨ ਗਏ ਪੰਜਾਬੀ ਨੌਜਵਾਨ ਦੀ ਮੌਤ

ਚੰਡੀਗੜ੍ਹ: ਵਿਦੇਸ਼ਾਂ ਵਿੱਚ ਪੜ੍ਹਨ ਜਾਣ ਰੁਝਾਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਕਸਬਾ ਮਜੀਠਾ ਦੇ ਪਿੰਡ ਚਾਚੋਵਾਲੀ ਦਾ ਜੰਮਪਲ ਜਗਰੂਪ ਸਿੰਘ ਅਮਰੀਕਾ ਵਿੱਚ ਸਟੱਡੀ ਵੀਜ਼ੇ ਉੱਤੇ ਪੜ੍ਹਨ ਗਿਆ ਸੀ। ਜਗਰੂਪ ਸਿੰਘ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ ਜਿਸ ਕਰਕੇ ਪਰਿਵਾਰ ਸਦਮੇ ਵਿੱਚ ਹੈ। ਜਗਰੂਪ ਸਿੰਘ ਦੀ ਮੌਤ ਨੇ ਪੂਰੇ ਇਲਾਕੇ ਵਿੱਚ ਸੋਗ ਲਹਿਰ ਹੈ। ਤੁਹਾਨੂੰ ਦੱਸ ਦੇਈਏ ਜਗਰੂਪ ਸਿੰਘ 5 ਮਹੀਨੇ ਪਹਿਲਾ ਹੀ ਸਟੱਡੀ ਵੀਜ਼ੇ ਉੱਤੇ ਵਿਦੇਸ਼ ਗਿਆ ਸੀ। ਜਗਰੂਪ ਸਿੰਘ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਜਗਰੂਪ ਦੀ ਦੇਹ ਨੂੰ ਭਾਰਤ ਵਾਪਸ ਲਿਆਵੇ ਅਤੇ ਉਸ ਦਾ ਪਿੰਡ ਵਿੱਚ ਸੰਸਕਾਰ ਕੀਤਾ ਜਾ ਸਕੇ।ਜਗਰੂਪ ਦੇ ਤਾਏ  ਦਾ ਕਹਿਣਾ ਹੈ ਕਿ ਜਗਰੂਪ ਸਿੰਘ ਨੂੰ ਅਮਰੀਕਾ ਗਏ ਨੂੰ 5 ਮਹੀਨੇ ਹੀ ਗਏ ਸਨ। ਉਨ੍ਹਾਂ ਨੇ ਦੱਸਿਆ ਹੈ ਕਿ ਭਤੀਜੇ ਦੀ ਮੌਤ ਕਾਰਨ ਸਾਰਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਰਕਾਰ ਸਾਡੀ ਮਦਦ ਕਰਕੇ ਤਾਂ ਕਿ ਜਗਰੂਪ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਜਾਵੇ। ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਸਾਨੂੰ ਪਤਾ ਲੱਗਿਆ ਹੈ ਕਿ ਉਸਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਮੌਤ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਸਾਡੀ ਮਦਦ ਕਰੇ। ਇਹ ਵੀ ਪੜ੍ਹੋ;ਵੈਜ ਪੀਜ਼ਾ ਦੀ ਥਾਂ ਨਾਨ-ਵੈਜ ਦੀ ਡਿਲੀਵਰੀ, ਹੁਣ Dominos ਅਦਾ ਕਰਨਗੇ 9 ਲੱਖ ਤੋਂ ਵੱਧ ਦਾ ਹਰਜਾਨਾ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK