ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ 'ਚ ਪੰਜਾਬ ਸੁਸਤ ਰਫਤਾਰ ਹੋਇਆ : ਸੁਖਬੀਰ ਸਿੰਘ ਬਾਦਲ

By  Shanker Badra September 7th 2020 10:02 AM -- Updated: September 7th 2020 10:04 AM

ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ 'ਚ ਪੰਜਾਬ ਸੁਸਤ ਰਫਤਾਰ ਹੋਇਆ : ਸੁਖਬੀਰ ਸਿੰਘ ਬਾਦਲ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਪੰਜਾਬ, ਜਿਸਨੇ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ ਵਪਾਰ ਕਰਨ ਦੀ ਸੌਖ (ਈਜ਼ ਆਫ ਡੂਇੰਗ ਬਿਜ਼ਨਸ) ਦੇ ਕਈ ਪੈਮਾਨਿਆਂ ਵਿਚ ਨੰਬਰ ਇਕ ਦਰਜਾ ਹਾਸਲ ਕੀਤਾ ਸੀ, ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ  ਸੁਸਤ ਰਫਤਾਰ ਸੂਬਾ ਬਣ ਗਿਆ ਹੈ ਅਤੇ ਇਹ ਲਗਾਤਾਰ ਦੂਜੇ ਸਾਲ ਸਭ ਤੋਂ ਮਾੜੀ ਕਾਰਗੁਜ਼ਾਰੀ ਵਿਖਾਉਣ ਵਾਲੇ ਰਾਜਾਂ ਵਿਚ ਸ਼ੁਮਾਰ ਹੋ ਗਿਆ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਨੂੰ ਬਿਜ਼ਨਸ ਰਿਫਾਰਮ ਐਕਸ਼ਨ ਪਲਾਨ 2019 ਦੀ ਦਰਜਾਬੰਦੀ ਵਿਚ 19ਵਾਂ ਰੈਂਕ ਮਲਿਆ ਹੈ ਜਦਕਿ ਪਿਛਲੇ ਸਾਲ ਇਸਨੂੰ 20ਵਂ ਰੈਂਕ ਮਿਲਿਆ ਸੀ। ਉਹਨਾਂ ਕਿਹਾ ਕਿ ਸੂਬੇ ਵੱਲੋਂ ਪਿਛਲੀ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ 2015 ਵਿਚ ਨੰਬਰ ਇਕ ਰੈਂਕ ਹਾਸਲ ਕੀਤਾ ਗਿਆ ਸੀ ਤੇ 2016 ਵਿਚ ਸਿੰਗਲ ਵਿੰਡੋ ਸੁਧਾਰਾਂ ਲਈ ਇਸਨੂੰ ਫਿਰ ਤੋਂ ਨੰਬਰ 1 ਰੈਂਕ ਦਿੱਤਾ ਗਿਆ ਸੀ।

ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ 'ਚ ਪੰਜਾਬ ਸੁਸਤ ਰਫਤਾਰ ਹੋਇਆ : ਸੁਖਬੀਰ ਸਿੰਘ ਬਾਦਲ

ਸ੍ਰੀ ਬਾਦਲ ਨੇ ਕਿਹਾ ਕਿ ਤਾਜ਼ਾ ਦਰਜਾਬੰਦੀ ਸਾਰੇ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸੁਬੇ ਵਿਚ 2013 ਵਿਚ ਨਵੀਂ ਸਨਅਤੀ ਨੀਤੀ ਆਉਣ ਤੋਂ ਬਾਅਦ ਹੁਣ ਸੂਬਾ ਵਪਾਰ ਕਰਨ ਦੀ ਸੌਖ ਦੀ ਦਰਜਾਬੰਦੀ ਵਿਚ ਹੇਠਾਂ ਡਿੱਗ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਗੁਆਂਢੀਆਂ ਦੀ ਕਾਰਗੁਜ਼ਾਰੀ ਕਿਤੇ ਬੇਹਤਰ ਰਹੀ ਹੈ। ਹਿਮਾਚਲ ਪ੍ਰਦੇਸ਼ 16ਵੇਂ ਸਥਾਨ ਤੋਂ 7ਵੇਂ ਸਥਾਨ 'ਤੇ ਪਹੁੰਚ ਗਿਆ ਜਦਕਿ ਹਰਿਆਣਾ ਨੂੰ 16ਵਾਂ ਸਥਾਨ ਮਿਲਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਦਸੰਬਰ 2019 ਵਿਚ ਪੰਜਾਬ ਦਾ ਚੰਗੇ ਪ੍ਰਸ਼ਾਸਨ ਦੇ ਸੂਚਕਅੰਕ ਵਿਚ 18 ਰਾਜਾਂ ਵਿਚੋਂ 13ਵਾਂ ਰੈਂਕ ਆਇਆ ਸੀ।

ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ 'ਚ ਪੰਜਾਬ ਸੁਸਤ ਰਫਤਾਰ ਹੋਇਆ : ਸੁਖਬੀਰ ਸਿੰਘ ਬਾਦਲ

ਉਹਨਾਂ ਜ਼ੋਰ ਦਿੱਤਾ ਕਿ ਇਹਨਾਂ ਮਾੜੇ ਹਾਲਾਤਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਇਨਵੈਸਟ ਪੰਜਾਬ ਵਿਭਾਗ ਦੀ ਮਾਨਤਾ ਘਟਾ ਦਿੱਤੀ ਹੈ ਜਦਕਿ ਇਸ ਵਿਭਾਗ ਨੇ ਵਨ ਸਟਾਪ ਕਲੀਅਰੰਸ ਸਿਸਟਮ ਦੀ ਸ਼ੁਰੂਆਤ ਕੀਤੀ ਸੀ ਤੇ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ 45000 ਕਰੋੜ ਰੁਪਏ ਦੇ ਨਿਵੇਸ਼ ਨੂੰ ਹੁਲਾਰਾ ਮਿਲਿਆ ਸੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸੁਧਾਰ ਕਮਿਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਤੇ 12000 ਸੇਵਾ ਕੇਂਦਰ ਜੋ ਲੋਕਾਂ ਨੂੰ ਸੇਵਾਵਾਂ ਸੌਖਿਆਂ ਦੇਣ ਲਈ ਬਣਾਏ ਗਏ ਸਨ, ਨੂੰ ਬੰਦ ਕਰ ਦਿੱਤਾ ਗਿਆ।

ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ 'ਚ ਪੰਜਾਬ ਸੁਸਤ ਰਫਤਾਰ ਹੋਇਆ : ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਨੂੰ ਕਾਰਗੁਜ਼ਾਰੀ ਵਿਖਾਉਣ ਜਾਂ ਫਿਰ ਅਸਤੀਫਾ ਦੇਣ ਲਈ ਆਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਤੁਸੀਂ ਹਰ ਖੇਤਰ ਵਿਚ ਸੂਬੇ ਦੀ ਗਿਰਾਵਟ ਦੀ ਖੁਦ ਅਗਵਾਈ ਕਰ ਰਹੇ ਹੋ। ਉਹਨਾਂ ਕਿਹਾ ਕਿ ਤੁਸੀਂ ਨਿਵੇਸ਼ ਲਿਆਉਣ ਬਾਰੇ ਝੂਠੇ ਦਾਅਵੇ ਕਰ ਰਹੇ ਹੋ ਤੇ ਤੁਹਾਡਾ ਨਿਵੇਸ਼ ਸੰਮੇਲਨ ਦਾ ਝੂਠ ਬੇਨਕਾਬ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਨਿਵੇਸ਼ਕਾਂ ਦਾ ਤੁਹਾਡੀ ਅਗਵਾਈ ਹੇਠਲੇ ਪੰਜਾਬ ਵਿਚ ਵਿਸ਼ਵਾਸ ਖਤਮ ਹੋ ਗਿਆ ਹੈ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਪੰਜਾਬ ਦੀ ਦਰਜਾਬੰਦੀ ਹੁਣ ਹੇਠਾਂ ਆ ਗਈ ਹੈ ਤੇ ਇਹ 'ਬਿਮਾਰੂ' ਰਾਜਾਂ ਵਿਚ ਸ਼ੁਮਾਰ ਹੋ ਗਿਆ ਹੈ ਜਿਸਨੇ ਪੰਜਾਬੀਆਂ ਤੇ ਮਾਣ ਤੇ ਸਤਿਕਾਰ ਨੂੰ ਸੱਟ ਮਾਰੀ ਹੈ।

ਸ੍ਰੀ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਬਹਾਨੇਬਾਜ਼ੀ ਕਰਨਾ ਬੰਦ ਕਰਨ ਤੇ ਆਪਣੀਆਂ ਅਸਫਤਾਵਾਂ ਦਾ ਕਾਰਨ ਦੱਸਣ। ਉਹਨਾਂ ਕਿਹਾ ਕਿ ਪੰਜਾਬੀ ਚਾਹੁੰਦੇ ਹਨ ਕਿ ਤੁਸੀਂ ਅਗਵਾਈ ਕਰੋ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਆਪਣੇ ਫਾਰਮ ਹਾਊਸ ਵਿਚੋਂ ਬਾਹਰ ਨਿਕਲੋ ਅਤੇ ਚੰਗਾ ਪ੍ਰਸ਼ਾਸਨ ਦਿਓ। ਉਹਨਾਂ ਕਿਹਾ ਕਿ ਤੁਹਾਨੂੰ ਪੰਜਾਬ ਨਿਵੇਸ਼ ਦਫਤਰ ਮੁੜ ਸ਼ੁਰੂ ਕਰਨਾ ਪਵੇਗਾ ਤੇ ਇਸਦੀ ਪੁਰਾਣੀ ਸਾਖ਼ ਬਹਾਲ ਕਰਨੀ ਪਵੇਗੀ। ਤੁਹਾਨੂੰ ਉਦਯੋਗਾਂ ਕੋਲ ਪਹੁੰਚ ਕਰਨੀ ਪਵੇਗੀ ਤੇ ਨਵੇਂ ਉਦਯੋਗ ਲਿਆਉਣ ਲਈ ਰਿਆਇਤਾਂ ਤੇ ਉਤਸ਼ਾਹ ਦੇਣਾ ਪਵੇਗਾ। ਉਹਨਾਂ ਕਿਹਾ ਕਿ ਤੁਹਾਨੂੰ ਉਦਯੋਗਾਂ ਲਈ 5 ਰੁਪਏ ਪ੍ਰਤੀ ਯੂਨਿਟ ਦਾ ਆਪਣਾ ਪੁਰਾਣਾ ਵਾਅਦਾ ਪੁਗਾਉਣਾ ਪਵੇਗਾ। ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਹੀ ਹੋਰ ਨਵੇਂ ਨਿਵੇਸ਼ਕ ਪੰਜਾਬ ਆਉਣਗੇ ਪਰ ਜੇਕਰ ਤੁਸੀਂ ਆਪਣੇ ਝੂਠੇ ਵਾਅਦਿਆਂ ਤੇ ਧੋਖੇ ਦੀ ਨੀਤੀ ਜਾਰੀ ਰੱਖੀ ਤਾਂ ਫਿਰ ਪੰਜਾਬ ਵਿਚ ਸਨਅਤੀ ਸੈਕਟਰ ਲਈ ਕੋਈ ਭਵਿੱਖ ਨਹੀਂ ਰਹੇਗਾ।

-PTCNews

Related Post