ਮੁੜ ਵਿਗੜਿਆ ਮੌਸਮ ਦਾ ਮਿਜਾਜ਼, ਪੰਜਾਬ 'ਚ ਮੀਂਹ ਤੇ ਗੜੇਮਾਰੀ,ਸ਼ਿਮਲਾ 'ਚ ਬਰਫਬਾਰੀ

By  Shanker Badra March 12th 2020 06:27 PM

ਮੁੜ ਵਿਗੜਿਆ ਮੌਸਮ ਦਾ ਮਿਜਾਜ਼, ਪੰਜਾਬ 'ਚ ਮੀਂਹ ਤੇ ਗੜੇਮਾਰੀ,ਸ਼ਿਮਲਾ 'ਚ ਬਰਫਬਾਰੀ:ਚੰਡੀਗੜ੍ਹ : ਪੰਜਾਬ ਦੇ ਕਈ ਹਿੱਸਿਆਂ ‘ਚ ਬੀਤੀ ਰਾਤ ਤੋਂ ਹੀ ਤੇਜ਼ ਮੀਂਹ ਪੈ ਰਿਹਾ ਹੈ। ਅੱਜ ਫ਼ਿਰ ਦੁਪਹਿਰ ਬਾਅਦ ਹੋਈ ਜ਼ੋਰਦਾਰ ਬਾਰਿਸ਼ ਦੇ ਨਾਲ ਜ਼ਬਰਦਸਤ ਗੜੇਮਾਰੀ ਹੋਈ ਹੈ। ਜਿਸ ਕਾਰਨ ਹਿਮਾਚਲ ਪ੍ਰਦੇਸ਼ 'ਚ ਹੋਈ ਤਾਜ਼ਾ ਬਰਫ਼ਬਾਰੀ ਤੇ ਪੰਜਾਬ ਸਮੇਤ ਉੱਤਰੀ ਸੂਬਿਆਂ 'ਚ ਪਏ ਮੀਂਹ ਨੇ ਪਾਰਾ ਘਟਾ ਦਿੱਤਾ ਹੈ। [caption id="attachment_394904" align="aligncenter" width="300"]Punjab Heavy Rain And Hail, Farmers Crops Disadvantages ਮੁੜ ਵਿਗੜਿਆ ਮੌਸਮ ਦਾ ਮਿਜਾਜ਼, ਪੰਜਾਬ 'ਚ ਮੀਂਹ ਤੇ ਗੜੇਮਾਰੀ, ਸ਼ਿਮਲਾ 'ਚ ਬਰਫਬਾਰੀ[/caption] ਮੌਸਮ ਨੇ ਇੱਕ ਵਾਰ ਫਿਰ ਅੱਜ ਆਪਣਾ ਮਿਜ਼ਾਜ ਬਦਲ ਲਿਆ ਹੈ। ਪਹਾੜਾਂ 'ਚ ਹੋਈ ਰਹੀ ਬਰਫ਼ਬਾਰੀ ਦਾ ਅਸਰ ਪੰਜਾਬ, ਹਰਿਆਣਾ, ਦਿੱਲੀ ਸਮੇਤ ਕਈ ਸੂਬਿਆਂ 'ਚ ਵੇਖਣ ਨੂੰ ਮਿਲ ਰਿਹਾ ਹੈ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਇਲਾਕਿਆਂ 'ਚ ਹੋ ਰਹੀ ਬਰਫ਼ਬਾਰੀ ਤੇ ਮੀਂਹ ਨਾਲ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। [caption id="attachment_394903" align="aligncenter" width="300"]Punjab Heavy Rain And Hail, Farmers Crops Disadvantages ਮੁੜ ਵਿਗੜਿਆ ਮੌਸਮ ਦਾ ਮਿਜਾਜ਼, ਪੰਜਾਬ 'ਚ ਮੀਂਹ ਤੇ ਗੜੇਮਾਰੀ, ਸ਼ਿਮਲਾ 'ਚ ਬਰਫਬਾਰੀ[/caption] ਪੰਜਾਬ 'ਚ ਹੋਈ ਬਾਰਸ਼ ਅਤੇ ਗੜ੍ਹੇਮਾਰੀ ਨਾਲ ਕਿਸਾਨਾਂ ਦੀਆਂ ਪੱਕੀਆਂ ਕਣਕਾਂ ਬਰਬਾਦ ਹੋ ਗਈਆਂ ਹਨ। ਫਸਲਾਂ 'ਚ ਗੜ੍ਹੇ ਅਤੇ ਮੀਂਹ ਪੈਣ ਕਾਰਨ ਪਾਣੀ ਇਕੱਠਾ ਹੋ ਗਿਆ ਹੈ। ਮੀਂਹ ਕਾਰਨ ਕਣਕ ਦੀ ਫਸਲ ਜ਼ਮੀਨ 'ਤੇ ਵਿਛ ਗਈ ਹੈ ਅਤੇ ਬਿਲਕੁਲ ਖਰਾਬ ਹੋ ਚੁੱਕੀ ਹੈ। ਕਣਕ ਦੇ ਨਾਲ-ਨਾਲ ਆਲੂ ਦੀ ਫਸਲ ਨੂੰ ਵੀ ਮੀਂਹ ਕਾਰਨ ਕਾਫੀ ਨੁਕਸਾਨ ਪੁੱਜਿਆ ਹੈ। [caption id="attachment_394905" align="aligncenter" width="300"]Punjab Heavy Rain And Hail, Farmers Crops Disadvantages ਮੁੜ ਵਿਗੜਿਆ ਮੌਸਮ ਦਾ ਮਿਜਾਜ਼, ਪੰਜਾਬ 'ਚ ਮੀਂਹ ਤੇ ਗੜੇਮਾਰੀ, ਸ਼ਿਮਲਾ 'ਚ ਬਰਫਬਾਰੀ[/caption] ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਮੌਸਮ ਦੀ ਖ਼ਰਾਬੀ ਕਾਰਨ ਕਿਸਾਨ ਚਿੰਤਾ ਵਿਚ ਹਨ ਅਤੇ ਅੱਜ ਸਵੇਰੇ ਅਸਮਾਨ ਵਿਚ ਕਾਲੇ ਬੱਦਲ ਛਾ ਗਏ ਅਤੇ ਹਲਕੀ ਬਾਰਸ਼ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕਣਕ ਦੀ ਫ਼ਸਲ ਪੱਕਣ ਕਿਨਾਰੇ ਹੋਣ ਕਾਰਨ ਮੌਸਮ ਦੀ ਖ਼ਰਾਬੀ ਕਰਕੇ ਤੇਲਾ ਅਤੇ ਹੋਰ ਬਿਮਾਰੀਆਂ ਪੈਣ ਦਾ ਡਰ ਹੈ, ਜਿਸ ਦੇ ਚੱਲਦਿਆਂ ਕਿਸਾਨ ਚਿੰਤਾ 'ਚ ਹਨ। -PTCNes

Related Post