ਇੱਕ ਵਾਰ ਫਿਰ ਹੁਸ਼ਿਆਰਪੁਰ ਸੀਟ 'ਤੇ ਭਾਜਪਾ ਦਾ ਕਬਜ਼ਾ, ਸੋਮ ਪ੍ਰਕਾਸ਼ ਨੇ ਦਰਜ ਕੀਤੀ ਵੱਡੀ ਜਿੱਤ

By  Jashan A May 23rd 2019 02:50 PM -- Updated: May 23rd 2019 05:08 PM

ਇੱਕ ਵਾਰ ਫਿਰ ਹੁਸ਼ਿਆਰਪੁਰ ਸੀਟ 'ਤੇ ਭਾਜਪਾ ਦਾ ਕਬਜ਼ਾ, ਸੋਮ ਪ੍ਰਕਾਸ਼ ਨੇ ਦਰਜ ਕੀਤੀ ਵੱਡੀ ਜਿੱਤ,ਹੁਸ਼ਿਆਰਪੁਰ: 19 ਮਈ ਨੂੰ ਪਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਿਆ ਹੈ, ਜਿਸ ਦੌਰਾਨ ਹੁਸ਼ਿਆਰਪੁਰ ਸੀਟ ਤੋਂ ਇੱਕ ਵਾਰ ਫਿਰ ਭਾਜਪਾ ਨੇ ਬਾਜ਼ੀ ਮਾਰ ਲਈ ਹੈ।

ਭਾਜਪਾ ਦਾ ਗੜ੍ਹ ਮੰਨੀ ਜਾਂਦੀ ਇਹ ਸੀਟ ਭਾਜਪਾ ਨੇ ਜਿੱਤ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਨੇ ਹੁਸ਼ਿਆਰਪੁਰ ਹਲਕੇ 'ਚ ਵਾਕਏ ਕੰਮ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਇਥੇ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ ਨੇ ਕਾਂਗਰਸੀ ਉਮੀਦਵਾਰ ਡਾ ਰਾਜ ਕੁਮਾਰ ਚੱਬੇਵਾਲ ਨੂੰ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਸੋਮ ਪ੍ਰਕਾਸ਼ ਨੇ 46993 ਵੋਟਾਂ ਨਾਲ ਜਿੱਤ ਹਾਸਲ ਕੀਤੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੋਮ ਪ੍ਰਕਾਸ਼ ਨੂੰ 416735 ਵੋਟਾਂ ਪਈਆਂ, ਉਥੇ ਹੀ ਦੂਸਰੇ ਨੰਬਰ 'ਤੇ ਕਾਂਗਰਸ ਦੇ ਉਮੀਦਵਾਰ ਡਾ ਰਾਜ ਕੁਮਾਰ ਚੱਬੇਵਾਲ ਰਹੇ, ਜਿਨ੍ਹਾਂ ਨੂੰ 369742 ਵੋਟਾਂ ਹਾਸਲ ਹੋਈਆਂ।

ਲੋਕ ਸਭਾ ਹਲਕਾ ਹੁਸ਼ਿਆਰਪੁਰ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕੇ ਦੇ ਦੋ ਸਥਾਨਾਂ 'ਚ ਹੋਈ। ਦੱਸ ਦੇਈਏ ਕਿ ਹਲਕਾ ਸ੍ਰੀ ਹਰਗੋਬਿੰਦਪੁਰ (ਐਸਸੀ), ਭੁਲੱਥ, ਫਗਵਾੜਾ(ਐਸਸੀ), ਦੀਆਂ ਵੋਟਾਂ ਦੀ ਗਿਣਤੀ ਸਕਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਹੁਸ਼ਿਆਰਪੁਰ ਵਿੱਚ, ਹਲਕਾ ਮੁਕੇਰੀਆਂ, ਦਸੂਹਾ, ਉਰਮਰ, ਸ਼ਾਮ ਚੁਰਾਸੀ(ਐਸਸੀ), ਹੁਸ਼ਿਆਰਪੁਰ ਅਤੇ ਚੱਬੇਵਾਲ (ਐਸਸੀ), ਦੀਆਂ ਵੋਟਾਂ ਦੀ ਗਿਣਤੀ ਰਿਆਤ ਐਂਡ ਬਾਹਰਾ ਗਰੁੱਪ ਆਫ ਇੰਸਟੀਚਿਊਟ, ਹੁਸ਼ਿਆਰਪੁਰ ਦੀਆਂ ਵੱਖ ਵੱਖ ਥਾਵਾਂ 'ਤੇ ਕੀਤੀ ਗਈ।

ਜ਼ਿਕਰ ਏ ਖਾਸ ਹੈ ਕਿ ਹੁਸ਼ਿਆਰਪੁਰ ਸੀਟ ਤੋਂ ਅਕਾਲੀ-ਭਾਜਪਾ ਵੱਲੋਂ ਸੋਮ ਪ੍ਰਕਾਸ਼ ਅਤੇ ਕਾਂਗਰਸ ਵੱਲੋਂ ਰਾਜ ਕੁਮਾਰ ਚੱਬੇਵਾਲ ਚੌਧਰੀ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ। ਇਸ ਦੇ ਨਾਲ ਹੀ ਪੀ. ਡੀ. ਏ. ਵੱਲੋਂ ਖੁਸ਼ੀ ਰਾਮ ਅਤੇ 'ਆਪ' ਵੱਲੋਂ ਡਾ. ਰਵਜੋਤ ਚੋਣ ਮੈਦਾਨ 'ਚ ਸਨ।

-PTC News

Related Post