ਪੰਜਾਬ 'ਚ ਲੋਹੜੀ ਦੀਆਂ ਰੌਣਕਾਂ, ਦੇਖੋ ਤਸਵੀਰਾਂ

By  Jashan A January 13th 2019 01:55 PM -- Updated: January 13th 2019 01:56 PM

ਪੰਜਾਬ 'ਚ ਲੋਹੜੀ ਦੀਆਂ ਰੌਣਕਾਂ, ਦੇਖੋ ਤਸਵੀਰਾਂ,ਮੋਹਾਲੀ: ਪੋਹ ਦੇ ਮਹੀਨੇ ਦੇ ਆਖਰੀ ਰਾਤ ਨੂੰ ਮਨਾਇਆ ਜਾਣ ਵਾਲਾ ਲੋਹੜੀ ਦਾ ਤਿਉਹਾਰ ਪੰਜਾਬੀ ਸੱਭਿਆਚਾਰ 'ਚ ਕਾਫੀ ਮਹੱਤਵ ਰੱਖਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ। ਇਸ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ।ਲੋਹੜੀ ਤਿੱਲ ਤੇ ਰਿਓੜੀ ਮੂਲ ਸ਼ਬਦਾਂ ਨੂੰ ਜੋੜ ਕੇ ਬਣਿਆ ਹੈ। [caption id="attachment_240001" align="aligncenter" width="300"]lohri ਪੰਜਾਬ 'ਚ ਲੋਹੜੀ ਦੀਆਂ ਰੌਣਕਾਂ, ਦੇਖੋ ਤਸਵੀਰਾਂ[/caption] ਅਜੋਕੇ ਸਮੇਂ ਵਿਚ ਕੁੜੀ-ਮੁੰਡੇ ‘ਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਅਤੇ ਲੋਕ ਜਾਗਰੂਕ ਹੋ ਗਏ ਹਨ ਅਤੇ ਕੁੜੀਆਂ ਦੀ ਲੋਹੜੀ ਵੀ ਧੂਮ-ਧਾਮ ਨਾਲ ਮਨਾਈ ਜਾਣ ਲੱਗੀ ਹੈ ਪਰ ਬਾਵਜੂਦ ਇਸਦੇ ਜਿਸ ਘਰ ‘ਚ ਮੁੰਡਾ ਜੰਮਿਆ ਹੋਵੇ ਜਾਂ ਨਵਵਿਆਹੀ ਵਹੁਟੀ ਆਈ ਹੋਵੇ, ਉਸ ਦੀ ਪਹਿਲੀ ਲੋਹੜੀ ਨੂੰ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। [caption id="attachment_240004" align="aligncenter" width="300"]lohri ਪੰਜਾਬ 'ਚ ਲੋਹੜੀ ਦੀਆਂ ਰੌਣਕਾਂ, ਦੇਖੋ ਤਸਵੀਰਾਂ[/caption] ਇਸ ਦੀ ਅਗਨੀ 'ਚ ਤਿਲ-ਰਿਓੜੀ ਤੇ ਮੂੰਗਫਲੀ ਪਾ ਕੇ 'ਈਸ਼ਰ ਆਏ, ਦਲਿਦਰ ਜਾਣੇ' ਦੀ ਮਨੋਕਾਮਨਾ ਕੀਤੀ ਜਾਂਦੀ ਹੈ। ਲੋਹੜੀ ਦੇ ਇਸ ਪਵਿੱਤਰ ਤਿਉਹਾਰ 'ਤੇ ਬਜ਼ਾਰਾਂ 'ਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਬਾਜ਼ਾਰਾਂ 'ਚ ਮੂੰਗਫਲੀ, ਤਿਲ, ਤਿਓੜੀਆਂ ਤੇ ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ ਵਿਕ ਰਹੀਆਂ ਹਨ ਤੇ ਲੋਕ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਲੋਹੜੀਆਂ ਦੀਆਂ ਖੁਸ਼ੀਆਂ ਮਨਾ ਰਹੇ ਹਨ। [caption id="attachment_240003" align="aligncenter" width="300"]lohri ਪੰਜਾਬ 'ਚ ਲੋਹੜੀ ਦੀਆਂ ਰੌਣਕਾਂ, ਦੇਖੋ ਤਸਵੀਰਾਂ[/caption] ਪੂਰੇ ਸੂਬੇ 'ਚ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਕੂਲਾਂ ਕਾਲਜਾਂ 'ਚ ਵੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਮਾਨਸਾ ਦੇ ਪ੍ਰਾਇਮਰੀ ਸਕੂਲ 'ਚ ਕੁੜੀਆਂ ਦੀ ਲੋਹੜੀ ਪਾਈ ਗਈ। ਜਿਸ ਦੌਰਾਨ ਬੱਚਿਆਂ ਤੇ ਅਧਿਆਪਕਾ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। -PTC News

Related Post