ਮੀਂਹ ਪੈਣ ਨਾਲ ਪੰਜਾਬ ਬਣਿਆ ਸ਼ਿਮਲਾ , ਮੌਸਮ ਹੋਇਆ ਸੁਹਾਵਨਾ

By  Shanker Badra July 16th 2019 11:22 AM

ਮੀਂਹ ਪੈਣ ਨਾਲ ਪੰਜਾਬ ਬਣਿਆ ਸ਼ਿਮਲਾ , ਮੌਸਮ ਹੋਇਆ ਸੁਹਾਵਨਾ:ਚੰਡੀਗੜ੍ਹ : ਮਾਨਸੂਨ ਦੇ ਚੱਲਦਿਆਂ ਉੱਤਰੀ ਭਾਰਤ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਬਾਰਸ਼ ਹੋ ਰਹੀ ਹੈ। ਇਸ ਬਾਰਸ਼ ਤੋਂ ਬਾਅਦ ਤਾਪਮਾਨ ਵਿੱਚ ਵੀ ਕਮੀ ਆਈ ਹੈ। ਪੰਜਾਬ ਦੇ ਬਾਕੀ ਜ਼ਿਲਿਆਂ 'ਚ ਵੀ ਬੱਦਲ ਛਾ ਗਏ ਤੇ ਲੋਕਾਂ 'ਚ ਖ਼ੁਸ਼ੀ ਦੀ ਲਹਿਰ ਫੈਲ ਗਈ ਹੈ। ਬਾਰਸ਼ ਨਾਲ ਮੌਸਮ ਬਹੁਤ ਸੁਹਾਵਣਾ ਹੋ ਗਿਆ ਤੇ ਗਰਮੀ ਤੋਂ ਰਾਹਤ ਮਿਲੀ ਹੈ।ਪੰਜਾਬ 'ਚ ਜੂਨ ਮਹੀਨੇ ਦੌਰਾਨ ਲੋਕ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਸਨ ਪਰ ਮਾਨਸੂਨ ਦੀ ਦਸਤਕ ਨਾਲ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ,ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ।

Punjab many areas Heavy Rain ਮੀਂਹ ਪੈਣ ਨਾਲ ਪੰਜਾਬ ਬਣਿਆ ਸ਼ਿਮਲਾ , ਮੌਸਮ ਹੋਇਆ ਸੁਹਾਵਨਾ

ਪੰਜਾਬ ‘ਚ ਪਏ ਭਾਰੀ ਮੀਂਹ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਮੀਂਹ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂ ਕਾਰਾਂ ਉਤੇ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ ਥੋੜੀ ਠੰਢ ਵੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਮੀਂਹ ਦੇ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ , ਓਥੇ ਹੀ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਦੌਰਾਨ ਮੀਂਹ ਦਾ ਪਾਣੀ ਸ਼ਹਿਰਾਂ ਅੰਦਰ ਜਮਾਂ ਹੋ ਰਿਹਾ ਹੈ ਅਤੇ ਮਾਰਕੀਟਾਂ, ਦਫ਼ਤਰ, ਕਾਲੋਨੀਆਂ ਬਰਸਾਤੀ ਪਾਣੀ ਨਾਲ ਜਲ ਥਲ ਹੋ ਗਈਆਂ, ਕਿਉਂਕਿ ਸੀਵਰੇਜ ਲਾਈਨਾਂ ਦੀ ਚੰਗੀ ਤਰ੍ਹਾਂ ਸਫ਼ਾਈ ਨਹੀਂ ਕੀਤੀ ਗਈ। ਜਿਸ ਕਾਰਨ ਸਭ ਤੋਂ ਵੱਧ ਮੁਸ਼ਕਿਲ ਪੈਦਲ ਚੱਲਣ ਵਾਲੇ ਲੋਕਾਂ ਨੂੰ ਹੋ ਰਹੀ ਹੈ।

Punjab many areas Heavy Rain ਮੀਂਹ ਪੈਣ ਨਾਲ ਪੰਜਾਬ ਬਣਿਆ ਸ਼ਿਮਲਾ , ਮੌਸਮ ਹੋਇਆ ਸੁਹਾਵਨਾ

ਪੰਜਾਬ 'ਚ ਹੋਈ ਭਰਵੀਂ ਬਰਸਾਤ ਨਾਲ ਪਿੰਡ ਸਰਾਲਾ ਕਲਾਂ ਨੇੜੇ ਵਗਦੇ ਘੱਗਰ ਦਰਿਆ ਦਾ ਪਾਣੀ ਉੱਛਲਨ ਕਾਰਨ ਨੇੜਲੇ ਪਿੰਡ ਇਸ ਮੌਕੇ ਘੱਗਰ ਦਰਿਆ ਦੇ ਪਾਣੀ ਦੀ ਮਾਰ ਹੇਠ ਹਨ। ਘੱਗਰ ਦਰਿਆ ਦੇ ਪਾਣੀ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੁਕਸਾਨੀ ਗਈ ਹੈ। ਇਸ ਦੌਰਾਨ ਅੱਜ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇ ਦੀ ਡਾਫ ਕਾਰਨ ਬਰਸਾਤੀ ਅਤੇ ਘੱਗਰ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Punjab many areas Heavy Rain ਮੀਂਹ ਪੈਣ ਨਾਲ ਪੰਜਾਬ ਬਣਿਆ ਸ਼ਿਮਲਾ , ਮੌਸਮ ਹੋਇਆ ਸੁਹਾਵਨਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਰਤੀ ਹਵਾਈ ਮੁਸਾਫਰਾਂ ਲਈ ਪਾਕਿਸਤਾਨ ਨੇ ਖੋਲ੍ਹਿਆ ਹਵਾਈ ਮਾਰਗ , ਏਅਰਲਾਈਨਜ਼ ਨੂੰ ਮਿਲੀ ਵੱਡੀ ਰਾਹਤ

ਇਸ ਮੀਂਹ ਤੋਂ ਕਿਸਾਨ ਵੀ ਖ਼ੁਸ਼ ਹਨ ਕਿਉਂਕਿ ਝੋਨੇ ਦੀ ਫ਼ਸਲ ਲਈ ਇਹ ਮੀਂਹ ਲਾਹੇਵੰਦ ਹੈ। ਪੰਜਾਬ ਦੇ ਬਹੁ–ਗਿਣਤੀ ਕਿਸਾਨ ਹਾਲੇ ਵੀ ਝੋਨੇ ਉੱਤੇ ਹੀ ਆਪਣੀ ਟੇਕ ਤੇ ਨਿਰਭਰਤਾ ਰੱਖ ਰਹੇ ਹਨ। ਇਹ ਮੀਂਹ ਝੋਨੇ ਨੂੰ ਦੇਸੀ ਘਿਓ ਦਾ ਕੰਮ ਕਰੇਗਾ ਕਿਉਂਕਿ ਝੋਨੇ ਦੀ ਫ਼ਸਲ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ।

-PTCNews

Related Post