Sat, Apr 27, 2024
Whatsapp

ਭਾਰਤੀ ਹਵਾਈ ਮੁਸਾਫਰਾਂ ਲਈ ਪਾਕਿਸਤਾਨ ਨੇ ਖੋਲ੍ਹਿਆ ਹਵਾਈ ਮਾਰਗ , ਏਅਰਲਾਈਨਜ਼ ਨੂੰ ਮਿਲੀ ਵੱਡੀ ਰਾਹਤ

Written by  Shanker Badra -- July 16th 2019 10:25 AM
ਭਾਰਤੀ ਹਵਾਈ ਮੁਸਾਫਰਾਂ ਲਈ ਪਾਕਿਸਤਾਨ ਨੇ ਖੋਲ੍ਹਿਆ ਹਵਾਈ ਮਾਰਗ , ਏਅਰਲਾਈਨਜ਼ ਨੂੰ ਮਿਲੀ ਵੱਡੀ ਰਾਹਤ

ਭਾਰਤੀ ਹਵਾਈ ਮੁਸਾਫਰਾਂ ਲਈ ਪਾਕਿਸਤਾਨ ਨੇ ਖੋਲ੍ਹਿਆ ਹਵਾਈ ਮਾਰਗ , ਏਅਰਲਾਈਨਜ਼ ਨੂੰ ਮਿਲੀ ਵੱਡੀ ਰਾਹਤ

ਭਾਰਤੀ ਹਵਾਈ ਮੁਸਾਫਰਾਂ ਲਈ ਪਾਕਿਸਤਾਨ ਨੇ ਖੋਲ੍ਹਿਆ ਹਵਾਈ ਮਾਰਗ , ਏਅਰਲਾਈਨਜ਼ ਨੂੰ ਮਿਲੀ ਵੱਡੀ ਰਾਹਤ:ਨਵੀਂ ਦਿੱਲੀ : ਭਾਰਤੀ ਹਵਾਈ ਮੁਸਾਫਰਾਂ ਨੂੰ ਜਲਦ ਹੀ ਵੱਡੀ ਰਾਹਤ ਮਿਲਣ ਜਾ ਰਹੀ ਹੈ। ਪਾਕਿਸਤਾਨ ਨੇ ਸੋਮਵਾਰ ਦੇਰ ਰਾਤ ਆਪਣਾ ਹਵਾਈ ਖੇਤਰ ਖੋਲ੍ਹ ਦਿੱਤਾ ਹੈ, ਜੋ ਬਾਲਾਕੋਟ ਸਟ੍ਰਾਈਕ ਮਗਰੋਂ ਬੰਦ ਸੀ।ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਿਟੀ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਤੁਰੰਤ ਪ੍ਰਭਾਵ ਨਾਲ ਪਾਕਿਸਤਾਨ ਏਅਰ ਸਪੇਸ ਨੂੰ ਸਾਰੇ ਪ੍ਰਕਾਰ ਦੇ ਸ਼ਹਿਰੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। [caption id="attachment_318684" align="aligncenter" width="300"]Indian air travel Opened Pakistan Air route ਭਾਰਤੀ ਹਵਾਈ ਮੁਸਾਫਰਾਂ ਲਈ ਪਾਕਿਸਤਾਨ ਨੇ ਖੋਲ੍ਹਿਆ ਹਵਾਈ ਮਾਰਗ , ਏਅਰਲਾਈਨਜ਼ ਨੂੰ ਮਿਲੀ ਵੱਡੀ ਰਾਹਤ[/caption] ਸੂਤਰਾਂ ਮੁਤਾਬਕ ਸੋਮਵਾਰ ਦੇਰ ਰਾਤ 12 ਵੱਜ ਕੇ 41 ਮਿੰਟ 'ਤੇ ਯਾਤਰੀ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ। ਭਾਰਤੀ ਜਹਾਜ਼ ਵੀ ਜਲਦ ਹੀ ਪਾਕਿਸਤਾਨੀ ਹਵਾਈ ਖੇਤਰ 'ਚੋਂ ਲੰਘਦੇ ਹੋਏ ਉਡਾਣ ਭਰ ਸਕਣਗੇ। [caption id="attachment_318686" align="aligncenter" width="300"]Indian air travel Opened Pakistan Air route ਭਾਰਤੀ ਹਵਾਈ ਮੁਸਾਫਰਾਂ ਲਈ ਪਾਕਿਸਤਾਨ ਨੇ ਖੋਲ੍ਹਿਆ ਹਵਾਈ ਮਾਰਗ , ਏਅਰਲਾਈਨਜ਼ ਨੂੰ ਮਿਲੀ ਵੱਡੀ ਰਾਹਤ[/caption] ਇਸ ਕਦਮ ਨਾਲ ਸਭ ਤੋਂ ਵੱਡੀ ਰਾਹਤ ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਨੂੰ ਮਿਲਣ ਦੀ ਉਮੀਦ ਹੈ, ਜਿਸ ਨੂੰ ਲਗਭਗ 491 ਕਰੋੜ ਰੁਪਏ ਦਾ ਭਾਰੀ ਨੁਕਸਾਨ ਸਹਿਣ ਕਰਨਾ ਪਿਆ ਹੈ ਕਿਉਂਕਿ ਪਾਕਿਸਤਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਉਸ ਨੂੰ ਰੂਟ ਬਦਲ ਕੇ ਜਾਣਾ ਪੈ ਰਿਹਾ ਸੀ, ਜਿਸ ਨਾਲ ਈਂਧਣ ਅਤੇ ਸਟਾਫ ਲਈ ਉਸ ਨੂੰ ਵੱਧ ਖਰਚ ਕਰਨਾ ਪੈ ਰਿਹਾ ਸੀ। [caption id="attachment_318685" align="aligncenter" width="300"]Indian air travel Opened Pakistan Air route ਭਾਰਤੀ ਹਵਾਈ ਮੁਸਾਫਰਾਂ ਲਈ ਪਾਕਿਸਤਾਨ ਨੇ ਖੋਲ੍ਹਿਆ ਹਵਾਈ ਮਾਰਗ , ਏਅਰਲਾਈਨਜ਼ ਨੂੰ ਮਿਲੀ ਵੱਡੀ ਰਾਹਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੰਗਰੂਰ ਦੇ ਨੇੜਲੇ ਪਿੰਡ ਉੱਭਾਵਾਲ ਵਿਖੇ ਪੁੱਤ ਬਣਿਆ ਕਪੁੱਤ , ਪਿਓ ਦਾ ਕੀਤਾ ਕਤਲ ਦੱਸ ਦੇਈਏ ਕਿ ਬਾਲਾਕੋਟ ਸਟ੍ਰਾਈਕ ਮਗਰੋਂ ਪਾਕਿਸਤਾਨ ਦਾ ਹਵਾਈ ਖੇਤਰ 27 ਫਰਵਰੀ ਤੋਂ ਹੁਣ ਤੱਕ ਬੰਦ ਸੀ, ਜਿਸ ਕਾਰਨ ਨਵੀਂ ਦਿੱਲੀ ਤੋਂ ਯੂਰਪ ਅਤੇ ਅਮਰੀਕਾ ਜਾਣ ਵਾਲੇ ਜਹਾਜ਼ਾਂ ਨੂੰ ਲੰਮਾ ਰੂਟ ਭਰਨਾ ਪੈ ਰਿਹਾ ਸੀ।ਇਹ ਹਵਾਈ ਰਸਤਾ ਹੁਣ ਭਾਰਤੀ ਫਲਾਈਟਸ ਲਈ ਖੁੱਲ੍ਹਣ ਨਾਲ ਯੂਰਪ ਤੇ ਅਮਰੀਕਾ ਦਾ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਕਿਰਾਏ 'ਚ ਰਾਹਤ ਮਿਲ ਸਕਦੀ ਹੈ ਕਿਉਂਕਿ ਇਸ ਨਾਲ ਏਅਰਲਾਈਨਾਂ ਦਾ ਖਰਚ ਘੱਟ ਹੋਣ ਜਾ ਰਿਹਾ ਹੈ। -PTCNews


Top News view more...

Latest News view more...