ਮੌਸਮ ਨੇ ਬਦਲਿਆ ਮਿਜਾਜ਼, ਸੂਬੇ ‘ਚ ਕਈ ਥਾਵਾਂ ‘ਤੇ ਪਿਆ ਮੀਂਹ ,ਮੌਸਮ ਵਿਭਾਗ ਦਾ ਅਹਿਮ ਖੁਲਾਸਾ

By  Shanker Badra September 5th 2019 10:00 AM

ਮੌਸਮ ਨੇ ਬਦਲਿਆ ਮਿਜਾਜ਼, ਸੂਬੇ ‘ਚ ਕਈ ਥਾਵਾਂ ‘ਤੇ ਪਿਆ ਮੀਂਹ ,ਮੌਸਮ ਵਿਭਾਗ ਦਾ ਅਹਿਮ ਖੁਲਾਸਾ:ਚੰਡੀਗੜ੍ਹ : ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਸਵੇਰੇ ਜ਼ਬਰਦਸਤ ਬਾਰਸ਼ ਹੋਈ ਹੈ। ਇਸ ਬਾਰਸ਼ ਤੋਂ ਬਾਅਦ ਤਾਪਮਾਨ ਵਿੱਚ ਵੀ ਕਮੀ ਆਈ ਹੈ। ਪੰਜਾਬ ਦੇ ਬਾਕੀ ਜ਼ਿਲਿਆਂ 'ਚ ਵੀ ਬੱਦਲ ਛਾ ਗਏ ਤੇ ਲੋਕਾਂ 'ਚ ਖ਼ੁਸ਼ੀ ਦੀ ਲਹਿਰ ਫੈਲ ਗਈ ਹੈ। ਬਾਰਸ਼ ਨਾਲ ਮੌਸਮ ਬਹੁਤ ਸੁਹਾਵਣਾ ਹੋ ਗਿਆ ਤੇ ਗਰਮੀ ਤੋਂ ਰਾਹਤ ਮਿਲੀ ਹੈ।

Punjab many places Rain , weather department Disclosure ਮੌਸਮ ਨੇ ਬਦਲਿਆ ਮਿਜਾਜ਼, ਸੂਬੇ ‘ਚ ਕਈ ਥਾਵਾਂ ‘ਤੇ ਪਿਆ ਮੀਂਹ ,ਮੌਸਮ ਵਿਭਾਗ ਦਾ ਅਹਿਮ ਖੁਲਾਸਾ

ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਲੋਕ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਸਨ ਪਰ ਅੱਜ ਸਵੇਰੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਹਾਲਾਤ ਕੁਝ ਅਜਿਹੇ ਸਨ ਕਿ ਲੰਘੇ ਦਿਨ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਸਨ ਪਰ ਸਵੇਰੇ ਜਿਵੇਂ ਹੀ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਮੌਸਮ ਇਕਦਮ ਸੁਹਾਵਣਾ ਹੋ ਗਿਆ।

Punjab many places Rain , weather department Disclosure ਮੌਸਮ ਨੇ ਬਦਲਿਆ ਮਿਜਾਜ਼, ਸੂਬੇ ‘ਚ ਕਈ ਥਾਵਾਂ ‘ਤੇ ਪਿਆ ਮੀਂਹ ,ਮੌਸਮ ਵਿਭਾਗ ਦਾ ਅਹਿਮ ਖੁਲਾਸਾ

ਇਸ ਮੀਂਹ ਤੋਂ ਕਿਸਾਨ ਵੀ ਖ਼ੁਸ਼ ਹਨ ਕਿਉਂਕਿ ਝੋਨੇ ਦੀ ਫ਼ਸਲ ਲਈ ਇਹ ਮੀਂਹ ਲਾਹੇਵੰਦ ਹੈ। ਪੰਜਾਬ 'ਚ ਕਈ ਥਾਵਾਂ 'ਤੇ ਪਿਛਲੇ ਦਿਨੀਂ ਮਿਹ ਨਹੀਂ ਪਿਆ ਸੀ ,ਜਿਸ ਕਰਕੇ ਝੋਨੇ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ ਪਰ ਬਿਜਲੀ ਪੂਰੀ ਨਾ ਮਿਲਣ ਕਰਕੇ ਪਾਣੀ ਪੂਰਾ ਨਹੀਂ ਹੁੰਦਾ।

Punjab many places Rain , weather department Disclosure ਮੌਸਮ ਨੇ ਬਦਲਿਆ ਮਿਜਾਜ਼, ਸੂਬੇ ‘ਚ ਕਈ ਥਾਵਾਂ ‘ਤੇ ਪਿਆ ਮੀਂਹ ,ਮੌਸਮ ਵਿਭਾਗ ਦਾ ਅਹਿਮ ਖੁਲਾਸਾ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਠਿੰਡਾ : ਪਿੰਡ ਘੁੰਮਣ ਕਲਾਂ ਵਿਖੇਫ਼ੌਜੀ ਨੇ ਨਿਗਲਿਆ ਜ਼ਹਿਰ , ਕੁੱਝ ਦਿਨ ਪਹਿਲਾਂ ਹੀ ਆਇਆ ਸੀ ਛੁੱਟੀ

ਦੱਸ ਦੇਈਏ ਕਿ ਸੂਬੇ 'ਚ ਬੀਤੇ ਦਿਨੀਂ ਵੀ ਕਈ ਥਾਈਂ ਮੀਂਹ ਪਿਆ ਹੈ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਚੰਡੀਗੜ੍ਹ ਵਿਚ 29.1 ਐੱਮਐੱਮ, ਸ੍ਰੀ ਅਨੰਦਪੁਰ ਸਾਹਿਬ ਵਿਖੇ 3.1 ਐੱਮਐੱਮ, ਪਠਾਨਕੋਟ 'ਚ 12 ਐੱਮਐੱਮ, ਕਪੂਰਥਲਾ 'ਚ 7.5 ਐੱਮਐੱਮ ਤੇ ਲੁਧਿਆਣੇ 'ਚ 5 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਹੈ।ਮੌਸਮ ਵਿਭਾਗ ਅਨੁਸਾਰ ਅੱਜ ਵੀ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 6 ਤੋਂ 10 ਸਤੰਬਰ ਤੱਕ ਸੂਬੇ ਵਿਚ ਬੱਦਲ ਛਾਏ ਰਹਿ ਸਕਦੇ ਹਨ।

-PTCNews

Related Post